ਨਵੀਂ ਦਿੱਲੀ: ਪੋਕੋ ਨੇ ਭਾਰਤ ਵਿੱਚ ਇੱਕ ਨਵਾਂ ਬਜਟ ਸਮਾਰਟਫੋਨ ਪੋਕੋ ਸੀ 3 ਲਾਂਚ ਕੀਤਾ ਹੈ। ਇਹ ਸਮਾਰਟਫ਼ੋਨ ਮੀਡੀਆਟੈਕ ਹੈਲੀਓ ਜੀ 35 8-ਕੋਰ ਪ੍ਰੋਸੈਸਰ ਦੇ ਨਾਲ ਇਸ ਵਿੱਚ ਕੋਰਟੇਕਸ-ਏ 53 ਕੋਰ ਆਇਆ ਹੈ ਅਤੇ ਇਸ ਵਿੱਚ ਟੀਯੂਵੀ ਰੈਨਲੈਂਡ ਸਰਟੀਫਾਈਡ ਡਿਸਪਲੇਅ ਰੀਡਿੰਗ ਮੋਡ ਹੈ ਜੋ ਫ਼ੋਨ ਦੀ ਲੰਬੇ ਸਮੇਂ ਲਈ ਵਰਤੋਂ ਕਰਦੇ ਸਮੇਂ ਅੱਖਾਂ 'ਤੇ ਘੱਟ ਅਸਰ ਪਾਉਂਦਾ ਹੈ।
ਭਾਰਤ 'ਚ ਲਾਂਚ ਹੋਇਆ ਬਜਟ ਸਮਾਰਟਫ਼ੋਨ Poco C3 , ਜਾਣੋ ਫੀਚਰਜ਼
ਚੀਨੀ ਸਮਾਰਟਫੋਨ ਬ੍ਰਾਂਡ ਪੋਕੋ ਨੇ ਇੱਕ ਘੱਟ ਬਜਟ ਵਾਲੇ ਸਮਾਰਟਫੋਨ Poco C3 ਨੂੰ ਭਾਰਤੀ ਬਾਜ਼ਾਰ ਵਿੱਚ ਲਾਂਚ ਕੀਤਾ ਹੈ। ਇਸ ਸਮਾਰਟਫ਼ੋਨ 'ਚ ਏਆਈ ਟ੍ਰਿਪਲ ਕੈਮਰਾ ਸੈੱਟਅਪ ਨਾਲ 5000 ਐਮਏਐਚ ਦੀ ਉੱਚ ਸਮਰੱਥਾ ਵਾਲੀ ਬੈਟਰੀ ਅਤੇ 6.53 ਇੰਚ ਦੀ ਐਚਡੀ + ਡਿਸਪਲੇਅ ਦਿੱਤੀ ਗਈ ਹੈ।
ਤਸਵੀਰ
ਫ਼ਲਿੱਪਕਾਰਟ 'ਬਿੱਗ ਬਿਲੀਅਨ ਡੇਅਜ਼' ਦੀ ਵਿਕਰੀ ਦੇ ਦੌਰਾਨ, ਇਹ ਸਮਾਰਟਫੋਨ 16 ਅਕਤੂਬਰ ਤੋਂ ਕ੍ਰਮਵਾਰ 3 ਜੀਬੀ -32 ਜੀਬੀ ਅਤੇ 4 ਜੀਬੀ-64 ਜੀਬੀ ਵੇਰੀਐਂਟ ਲਈ 7,499 ਰੁਪਏ ਅਤੇ 8,999 ਰੁਪਏ ਦੀ ਕੀਮਤ 'ਤੇ ਮਿਲੇਗਾ। ਇਸ ਤੋਂ ਇਲਾਵਾ, ਖ਼ਰੀਦਦਾਰ ਐਸਬੀਆਈ ਕ੍ਰੈਡਿਟ ਕਾਰਡ, ਡੈਬਿਟ ਕਾਰਡ ਅਤੇ ਈਐਮਆਈ ਟ੍ਰਾਂਜੈਕਸ਼ਨਾਂ 'ਤੇ 10 ਫ਼ੀਸਦੀ ਦੀ ਤੁਰੰਤ ਛੂਟ ਪ੍ਰਾਪਤ ਕਰ ਸਕਣਗੇ।