ਮਲੇਰਕੋਟਲਾ: ਬਰਨਾਲਾ ਪੁਲਿਸ ਨੇ ਬੀਤੇ ਦਿਨੀਂ ਇੱਕ ਵੱਡੀ ਡਰੱਗ ਦੀ ਖੇਪ ਬਰਾਮਦ ਕੀਤੀ ਸੀ। ਜਿਸ ਦੇ ਵਿੱਚ ਕਈ ਨਾਮੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਬਰਨਾਲਾ ਡਰੱਗ ਰੈਕੇਟ ਦੇ ਤਾਰ ਮਲੇਰਕੋਟਲਾ ਨਾਲ ਜੁੜੇ ਹਨ ਜਿਸ ਦਾ ਖੁਲਾਸਾ ਪੁਲਿਸ ਨੇ ਕੀਤਾ। ਬਰਨਾਲਾ ਦੇ ਸੀਆਈਏ ਇੰਚਾਰਜ ਬਲਜੀਤ ਸਿੰਘ ਅਤੇ ਸੰਗਰੂਰ ਦੀ ਮੈਡਮ ਪਰਨੀਤ ਕੌਰ ਡਰੱਗ ਇੰਸਪੈਕਟਰ ਦੇ ਵੱਲੋਂ ਕੀਤੀ ਗਈ ਸਾਂਝੀ ਰੇਡ ਉਪਰੰਤ ਮਾਲੇਰਕੋਟਲਾ ਸ਼ਹਿਰ ਦੇ ਬੱਸ ਸਟੈਂਡ ਨੇੜਿਓ ਰਾਜਿੰਦਰ ਕੁਮਾਰ ਨਾਮਕ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ।
ਇੱਕ ਗੁਦਾਮ ਜੋ 'ਚੋਂ 1 ਲੱਖ 57 ਹਜ਼ਾਰ 590 ਨਸ਼ੀਲੀਆਂ ਗੋਲੀਆਂ ਦੇ ਨਾਲ 12 ਲੱਖ 600 ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਗਈ ਹੈ। ਇਸ ਦੀ ਜਾਣਕਾਰੀ ਡਰੱਗ ਇੰਸਪੈਕਟਰ ਪ੍ਰਨੀਤ ਕੌਰ ਨੇ ਦਿੰਦੇ ਹੋਏ ਦੱਸਿਆ ਕਿ ਪੁਲਿਸ ਨੇ ਉਨ੍ਹਾਂ ਨੂੰ ਰੇਡ ਲਈ ਜਾਣਕਾਰੀ ਦਿੱਤੀ ਸੀ। ਜਿਸ ਤੋਂ ਬਾਅਦ ਬਿਨ੍ਹਾਂ ਬਿਲ ਤੋਂ ਇਹ ਸਾਰੀਆਂ ਪਾਬੰਦੀ ਸ਼ੁਦਾ ਨਸ਼ੀਲੀਆਂ ਦਵਾਈਆਂ ਬਰਾਮਦ ਕੀਤੀਆਂ ਗਈਆਂ ਹਨ। ਇਸ ਮੈਡੀਕਲ ਸਟੋਰ ਖ਼ਿਲਾਫ਼ ਉੱਚ ਅਧਿਕਾਰੀਆਂ ਨੂੰ ਲਿਖਕੇ ਭੇਜਿਆ ਜਾਵੇਗਾ ਕਿ ਇਸ ਦਾ ਲਾਇਸੰਸ ਕੈਂਸਲ ਕੀਤਾ ਜਾਵੇਗਾ।