ਪੰਜਾਬ

punjab

By

Published : Dec 2, 2019, 8:08 PM IST

ETV Bharat / international

ਪਾਕਿਸਤਾਨ ਦੇ ਸੁਪਰੀਮ ਕੋਰਟ ਵਿੱਚ ਛੇਤੀ ਹੀ ਨਿਯੁਕਤ ਹੋਵੇਗੀ ਮਹਿਲਾ ਜੱਜ

ਪਾਕਿਸਤਾਨ ਦੇ ਸੁਪਰੀਮ ਕੋਰਟ ਵਿੱਚ ਜਲਦੀ ਹੀ ਮਹਿਲਾ ਜੱਜਾਂ ਦੀ ਨਿਯੁਕਤੀ ਕੀਤੀ ਜਾਵੇਗੀ। ਚੀਫ ਜਸਟਿਸ (ਸੀਜੇਪੀ) ਆਸਿਫ ਸਈਦ ਖੋਸਾ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ।

Supreme Court of Pakistan
ਫ਼ੋਟੋ

ਲਾਹੌਰ: ਪਾਕਿਸਤਾਨ ਦੇ ਚੀਫ ਜਸਟਿਸ (ਸੀਜੇਪੀ) ਆਸਿਫ ਸਈਦ ਖੋਸਾ ਨੇ ਕਿਹਾ ਕਿ ਸੁਪਰੀਮ ਕੋਰਟ ਵਿੱਚ ਜਲਦੀ ਹੀ ਮਹਿਲਾ ਜੱਜਾਂ ਦੀ ਨਿਯੁਕਤੀ ਕੀਤੀ ਜਾਵੇਗੀ। ਇਸ ਤੋਂ ਇਲਾਵਾ, ਉਸ ਨੇ ਕਿਹਾ ਕਿ ਨਿਆਂ ਦਾ ਕੋਈ ਲਿੰਗ ਨਹੀਂ ਹੁੰਦਾ।

ਨਿਊਜ਼ ਇੰਟਰਨੈਸ਼ਨਲ ਦੀ ਰਿਪੋਰਟ ਨੇ ਸੀਜੇਪੀ ਖੋਸਾ ਦੇ ਬਿਆਨ ਦੇ ਹਵਾਲੇ ਤੋਂ ਕਿਹਾ, "ਮੈਂ ਇੱਕ ਜੱਜ ਆਇਸ਼ਾ ਮਲਿਕ ਦਾ ਨਾਂ ਸੁਣਿਆ, ਜਿਨ੍ਹਾਂ ਨੂੰ ਆਇਸ਼ਾ ਮਲਿਕ ਵਜੋਂ ਜਾਣਿਆ ਜਾਂਦਾ ਹੈ। ਮੈਨੂੰ ਲੱਗਿਆ ਕਿ ਕੀ ਨਿਆਂ ਦੀਆਂ ਵੀ ਪਤਨੀਆਂ ਹੁੰਦੀਆਂ ਹਨ। ਨਹੀਂ ਉਹ ਇਕ ਮਾਣਯੋਗ ਜੱਜ ਹੈ ਅਤੇ ਇਕੱਲੇ ਹੀ ਕਾਫ਼ੀ ਹੈ।"

ਚੀਫ਼ ਜਸਟਿਸ ਨੇ ਕਿਹਾ ਕਿ ਸਮਾਂ ਬੀਤਣ ਦੇ ਨਾਲ ਆਦਮੀ ਅਤੇ ਔਰਤ ਵਿਚਲਾ ਫਾਸਲਾ ਖ਼ਤਮ ਹੋ ਜਾਵੇਗਾ। ਸੁਪਰੀਮ ਕੋਰਟ ਔਰਤਾਂ ਨੂੰ ਕੋਰਟ ਸਿਸਟਮ ਨਾਲ ਜੋੜਨ ਲਈ ਕੰਮ ਕਰ ਰਹੀ ਹੈ।

ਉਨ੍ਹਾਂ ਅੱਗੇ ਕਿਹਾ ਕਿ ਸੁਪਰੀਮ ਕੋਰਟ ਔਰਤਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਲਈ ਕੰਮ ਕਰ ਰਹੀ ਹੈ। ਮਰਦ ਪ੍ਰਧਾਨ ਖੇਤਰਾਂ ਵਿੱਚ ਔਰਤਾਂ ਦੇ ਕੰਮ ਦੀ ਉਨ੍ਹਾਂ ਸ਼ਲਾਘਾ ਕੀਤੀ।

ABOUT THE AUTHOR

...view details