ਮਨੀਲਾ: ਫਿਲੀਪੀਨਜ਼ ਦੇ ਸੁਲੂ ਸੂਬੇ ਵਿੱਚ ਸੋਮਵਾਰ ਨੂੰ ਦੋਹਰੇ ਧਮਾਕੇ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਨ੍ਹਾਂ ਧਮਾਕਿਆਂ ਵਿੱਚ ਘੱਟੋ-ਘੱਟ 9 ਲੋਕਾਂ ਦੀ ਮੌਤ ਹੋ ਗਈ ਅਤੇ 17 ਲੋਕ ਜ਼ਖਮੀ ਹੋ ਗਏ ਹਨ। ਇੱਕ ਮੁੱਢਲੀ ਰਿਪੋਰਟ ਵਿੱਚ ਫੌਜ ਨੇ ਕਿਹਾ ਕਿ ਪਹਿਲਾ ਧਮਾਕਾ ਦੁਪਹਿਰ 12 ਵਜੇ ਦੇ ਕਰੀਬ ਸੁਲੂ ਸੂਬੇ ਦੀ ਰਾਜਧਾਨੀ ਜੋਲੋ ਵਿੱਚ ਇੱਕ ਭੀੜ ਭਾੜ ਵਾਲੀ ਗਲੀ 'ਤੇ ਸਥਿਤ ਇੱਕ ਕਰਿਆਨੇ ਦੀ ਦੁਕਾਨ ਦੇ ਸਾਹਮਣੇ ਹੋਇਆ।
ਫਿਲੀਪੀਨਜ਼ ਦੋਹਰੇ ਧਮਾਕਿਆਂ ਵਿੱਚ 9 ਲੋਕਾਂ ਦੀ ਮੌਤ, 17 ਜ਼ਖ਼ਮੀ
ਫਿਲੀਪੀਨਜ਼ ਦੇ ਸੁਲੂ ਸੂਬੇ ਵਿੱਚ ਸੋਮਵਾਰ ਨੂੰ ਦੋਹਰੇ ਧਮਾਕੇ ਹੋਏ। ਇਨ੍ਹਾਂ ਧਮਾਕਿਆਂ ਵਿੱਚ ਘੱਟੋ-ਘੱਟ 9 ਲੋਕਾਂ ਦੀ ਮੌਤ ਹੋ ਗਈ ਅਤੇ 17 ਲੋਕ ਜ਼ਖਮੀ ਹੋ ਗਏ ਹਨ।
ਫਿਲੀਪੀਨਜ਼ ਦੋਹਰੇ ਧਮਾਕਿਆਂ ਵਿੱਚ 9 ਲੋਕਾਂ ਦੀ ਮੌਤ, 17 ਜ਼ਖ਼ਮੀ
ਪਹਿਲੇ ਧਮਾਕੇ ਦੇ ਲਗਭਗ ਇੱਕ ਘੰਟਾ ਬਾਅਦ ਹੀ, ਦੂਜਾ ਧਮਾਕਾ ਇੱਕ ਚਰਚ ਵਿੱਚ ਹੋਇਆ ਜੋ ਪਹਿਲੇ ਧਮਾਕੇ ਵਾਲੀ ਥਾਂ ਤੋਂ ਲਗਭਗ 70 ਮੀਟਰ ਦੀ ਦੂਰੀ 'ਤੇ ਸਥਿਤ ਹੈ। ਫਿਲਹਾਲ ਪੁਲਿਸ ਨੇ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਹੈ।