ਪੰਜਾਬ

punjab

ETV Bharat / international

ਪਾਕਿਸਤਾਨ ਵਿਖੇ ਮੁੜ ਮੰਦਰ 'ਤੇ ਹੋਇਆ ਹਮਲਾ, ਸਿੱਧੀਵਿਨਾਇਕ ਮੰਦਰ 'ਚ ਹੋਈ ਭੰਨ ਤੋੜ

ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਪਾਕਿਸਤਾਨ ਵਿਖੇ ਮੁੜ ਇੱਕ ਮੰਦਰ 'ਤੇ ਹਮਲਾ ਹੋਇਆ ਹੈ। ਇਸ ਵੀਡੀਓ 'ਚ ਕੁੱਝ ਲੋਕਾਂ ਵੱਲੋਂ ਮੰਦਰ 'ਚ ਭੰਨ ਤੋੜ ਕੀਤੀ ਗਈ ਹੈ।

ਪਾਕਿਸਤਾਨ ਵਿਖੇ ਮੁੜ ਮੰਦਰ 'ਤੇ ਹੋਇਆ ਹਮਲਾ
ਪਾਕਿਸਤਾਨ ਵਿਖੇ ਮੁੜ ਮੰਦਰ 'ਤੇ ਹੋਇਆ ਹਮਲਾ

By

Published : Aug 5, 2021, 12:33 PM IST

ਪਾਕਿਸਤਾਨ : ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਪਾਕਿਸਤਾਨ ਵਿਖੇ ਮੁੜ ਇੱਕ ਮੰਦਰ 'ਤੇ ਹਮਲਾ ਹੋਇਆ ਹੈ।

ਇਹ ਮਾਮਲਾ ਪਕਿਸਤਾਨ ਦੇ ਪੰਜਾਬ ਸੂਬੇ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ। ਪੰਜਾਬ ਸੂਬੇ ਦੇ ਸਾਦਿਕਾਬਾਦ ਜ਼ਿਲ੍ਹੇ ਦੇ ਭੋਂਗ ਸ਼ਰੀਫ ਪਿੰਡ ਦਾ ਹੈ, ਜਿੱਥੇ ਬੁੱਧਵਾਰ ਸ਼ਾਮ ਨੂੰ ਸਿੱਧੀਵਿਨਾਇਕ ਮੰਦਰ 'ਚ ਭੰਨ ਤੋੜ ਕੀਤੀ ਗਈ। ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।

ਇਸ ਵੀਡੀਓ 'ਚ ਵੇਖਿਆ ਜਾ ਸਕਦਾ ਹੈ ਕਿ ਬਦਮਾਸ਼ਾਂ ਦੀ ਭਾਰੀ ਭੀੜ ਹਥਿਆਰਾਂ ਤੇ ਲਾਠੀਆਂ ਸਣੇ ਮੰਦਰ ਵਿੱਚ ਦਾਖਲ ਹੁੰਦੀ ਹੈ ਤੇ ਭੰਨ ਤੋੜ ਕਰਦੀ ਹੈ। ਬੇਕਾਬੂ ਭੀੜ ਨੇ ਮੰਦਰ ਦੀ ਇਮਾਰਤ, ਮੂਰਤੀਆਂ ਸਣੇ ਕਈ ਚੀਜ਼ਾਂ ਨੂੰ ਨੁਕਸਾਨ ਪਹੁੰਚਾਇਆ। ਇਸ ਘਟਨਾ ਤੋਂ ਬਾਅਦ ਇਲਾਕੇ 'ਚ ਭਾਰੀ ਪੁਲਿਸ ਬਲ ਤਾਇਨਾਤ ਕਰ ਦਿੱਤਾ ਗਿਆ ਹੈ।

ਦੋਸ਼ਿਆਂ 'ਤੇ ਹੋਵੇਗੀ ਸਖ਼ਤ ਕਾਰਵਾਈ :

ਇਸ ਮਾਮਲੇ ਨੂੰ ਲੈ ਕੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਖ਼ਾਸ ਸਹਾਇਕ ਡਾ.ਸ਼ਾਹਬਾਜ਼ ਗਿੱਲ ਨੇ ਟਵੀਟ ਕੀਤਾ ਕਿ ਇਸ ਨੂੰ ਮੰਦਭਾਗੀ ਘਟਨਾ ਦੱਸਿਆ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦਫ਼ਤਰ ਨੇ ਇਸ ਅਣਸੁਖਾਵੀਂ ਘਟਨਾ 'ਤੇ ਨੋਟਿਸ ਲੈਂਦਿਆਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਹਨ। ਉਨ੍ਹਾਂ ਲਿਖਿਆ ਕਿ ਅਸੀਂ ਸਥਾਨਕ ਲੋਕਾਂ ਨੂੰ ਭਰੋਸਾ ਦਿਵਾਉਣਾ ਚਾਹੁੰਦੇ ਹਾਂ ਕਿ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ। ਪਾਕਿਸਤਾਨੀ ਸੰਵਿਧਾਨ ਮੁਤਾਬਕ ਘੱਟ ਗਿਣਤੀਆਂ ਨੂੰ ਆਪਣੀ ਪੂਜਾ ਸੁਤੰਤਰ ਰੂਪ ਨਾਲ ਕਰਨ ਦੀ ਆਜ਼ਾਦੀ ਅਤੇ ਸੁਰੱਖਿਆ ਪ੍ਰਦਾਨ ਕਰਦਾ ਹੈ।

ਇਹ ਵੀ ਪੜ੍ਹੋ :'ਰੱਖਿਆ ਮੰਤਰੀ ਦੇ ਘਰ ਨੇੜੇ ਕਿਵੇਂ ਹੋਇਆ Bomb Blast'

ABOUT THE AUTHOR

...view details