ਪੰਜਾਬ

punjab

ETV Bharat / international

ਮਹਿੰਗਾਈ ਨੇ ਪਾਕਿਸਤਾਨੀ ਸਾਂਸਦ ਕੀਤੇ ਦੁਖੀ, ਤਨਖ਼ਾਹ 400 ਫ਼ੀਸਦ ਵਧਾਉਣ ਦੀ ਕੀਤੀ ਮੰਗ - pakistani lawmakers ask 400 percent salary growth

ਪਾਕਿਸਤਾਨ ਵਿੱਚ ਮਹਿੰਗਾਈ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਉੱਥੋਂ ਦੇ ਸਾਂਸਦਾਂ ਨੇ ਆਪਣੀ ਤਨਖ਼ਾਹ ਵਿੱਚ 400 ਫ਼ੀਸਦ ਵਾਧਾ ਕਰਨ ਦੀ ਮੰਗ ਰੱਖੀ ਹੈ।

ਇਮਰਾਨ ਖ਼ਾਨ
ਇਮਰਾਨ ਖ਼ਾਨ

By

Published : Feb 1, 2020, 10:32 PM IST

ਲਾਹੌਰ: ਪਾਕਿਸਤਾਨ ਵਿੱਚ ਨਾਜਾਇਜ਼ ਹੋ ਰਹੀ ਮਹਿੰਗਾਈ ਦੀ ਮਾਰ ਦਾ ਅਹਿਸਾਸ ਸੰਸਦ ਮੈਂਬਰਾਂ ਨੂੰ ਆਮ ਲੋਕਾਂ ਨਾਲੋਂ ਜ਼ਿਆਦਾ ਹੁੰਦਾ ਵਿਖਾਈ ਦੇ ਰਹੀ ਹੈ। ਸਾਂਸਦਾ ਦੇ ਇੱਕ ਗਰੁੱਪ ਨੇ ਮੰਗ ਕੀਤੀ ਹੈ ਕਿ ਮਹਿੰਗਾਈ ਦੇ ਇਸ ਦੌਰ ਵਿੱਚ ਖ਼ਰਚਾ ਪੂਰਾ ਕਰਨ ਲਈ ਉਨ੍ਹਾਂ ਦੀ ਤਨਖ਼ਾਹ ਵਿੱਚ 400 ਫ਼ੀਸਦ ਤੱਕ ਦਾ ਵਾਧਾ ਕੀਤਾ ਜਾਵੇ।

ਪਾਕਿਸਤਾਨ ਮੀਡੀਆ ਮੁਤਾਬਕ, ਕੁਝ ਸਾਂਸਦਾਂ ਨੇ ਕੁਝ ਸੰਸਦ ਮੈਂਬਰਾਂ ਨੇ ਸੈਨੇਟ ਸਕੱਤਰੇਤ ਵਿੱਚ ਇਕ ਪ੍ਰਸਤਾਵ ਪੇਸ਼ ਕੀਤਾ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਸੈਨੇਟ ਦੇ ਚੇਅਰਮੈਨ ਅਤੇ ਉਪ ਚੇਅਰਮੈਨ ਅਤੇ ਰਾਸ਼ਟਰੀ ਅਸੈਂਬਲੀ ਦੇ ਸਪੀਕਰ ਅਤੇ ਡਿਪਟੀ ਸਪੀਕਰ ਦੀ ਤਨਖ਼ਾਹ ਵਿੱਚ ਚਾਰ ਸੌ ਗੁਣਾ ਵਾਧਾ ਅਤੇ ਸਾਰੇ ਸੰਸਦ ਮੈਂਬਰਾਂ ਦੀ ਤਨਖ਼ਾਹ ਸੌ ਗੁਣਾ ਵਧਾਇਆ ਜਾਣਾ ਚਾਹੀਦਾ ਹੈ। ਇਹ ਮੰਗ ਵੀ ਕੀਤੀ ਗਈ ਹੈ ਕਿ ਸਾਰੇ ਸੰਸਦ ਮੈਂਬਰਾਂ ਦੇ ਜੀਵਨ ਸਾਥੀ ਅਤੇ ਬੱਚਿਆਂ ਨੂੰ ਵੀ ਹਵਾਈ ਜਹਾਜ਼ ਯਾਤਰਾ ਲਈ ਬਿਜ਼ਨਸ ਕਲਾਸ ਦਾ ਟਿਕਟ ਮਿਲੇ।

ਸਾਂਸਦਾਂ ਦਾ ਕਹਿਣਾ ਹੈ ਕਿ ਰੁਪਏ ਦੀ ਕੀਮਤ ਵਿੱਚ ਆਈ ਗਿਰਾਵਟ ਕਾਰਨ ਉਨ੍ਹਾਂ ਨੇ ਇਹ ਮੰਗ ਰੱਖੀ ਹੈ ਕਿਉਂਕਿ ਮਹਿੰਗਾਈ ਨੇ ਸਿਰਫ਼ ਆਮ ਆਦਮੀ ਹੀ ਨਹੀਂ ਸਗੋਂ ਸਾਰੇ ਸਾਂਸਦਾਂ ਨੂੰ ਵੀ ਪ੍ਰਭਾਵਿਤ ਕੀਤਾ ਹੈ।ਸੈਨੇਟ ਸਕੱਤਰੇਤ ਨੇ ਇਹ ਪ੍ਰਸਤਾਵ ਸੰਸਦੀ ਮਾਮਲਿਆਂ ਦੇ ਮੰਤਰਾਲੇ ਅਤੇ ਵਿੱਤ ਮੰਤਰਾਲੇ ਨੂੰ ਆਪਣੀ ਰਾਏ ਲੈਣ ਲਈ ਭੇਜਿਆ ਹੈ।

ABOUT THE AUTHOR

...view details