ਆਸਟਰੇਲੀਆ: ਆਸਟਰੇਲੀਆ ਦੇ ਸਭ ਤੋਂ ਵੱਧ ਅਬਾਦੀ ਵਾਲੇ ਸੂਬੇ, ਨਿਊ ਸਾਉਥ ਵੇਲਜ਼ ਵਿੱਚ ਪਿਛਲੇ ਕਈਂ ਦਿਨਾਂ ਤੋਂ ਲੱਗੀ ਅੱਗ ਦੇ ਚੱਲਦਿਆਂ ਸੋਮਵਾਰ ਨੂੰ ਐਮਰਜੈਂਸੀ ਐਲਾਨ ਕਰ ਦਿੱਤੀ ਗਈ ਹੈ। ਇਹ ਐਲਾਨ ਆਸਟਰੇਲੀਆ ਦੇ ਪੂਰਬੀ ਤੱਟ 'ਤੇ ਇੱਕ ਜੰਗਲ ਵਿੱਚ ਅੱਗ ਕਾਰਨ ਤਿੰਨ ਲੋਕਾਂ ਦੀ ਮੌਤ ਅਤੇ 150 ਤੋਂ ਜ਼ਿਆਦਾ ਘਰਾਂ ਨੂੰ ਸੜਕੇ ਸਵਾਅ ਹੋਣ ਤੋਂ ਬਾਅਦ ਕੀਤਾ ਗਿਆ ਹੈ।
ਨਿਊ ਸਾਉਥ ਵੇਲਜ਼ ਦੀ ਪ੍ਰੀਮਿਅਰ ਗਲੈਡਿਸ ਬੇਰੇਜਿਕਲੀਅਨ ਨੇ ਪ੍ਰੈਸ ਕਾਨਫ੍ਰੈਂਸ ਦੌਰਾਨ ਕਿਹਾ ਕਿ “ਮੰਗਲਵਾਰ ਲਈ ਮੌਸਮ ਦੀ ਭਵਿੱਖਬਾਣੀ ਤਬਾਹੀ ਦੇ ਪੱਧਰ 'ਤੇ ਐ ਅਤੇ ਇਸ ਦੇ ਅਧਾਰ' ਤੇ, ਪਿਛਲੇ ਕੁਝ ਦਿਨਾਂ ਦੇ ਹਾਲਤਾਂ ਨੂੰ ਧਿਆਨ 'ਚ ਰੱਖਦਿਆਂ ਨਿਊ ਸਾਉਥ ਵੇਲਜ਼ ਦੇ ਰੂਰਲ ਫਾਇਰ ਕਮਿਸ਼ਨਰ ਸ਼ੈਨ ਦੀ ਸਲਾਹ ਸਵੀਕਾਰਦਿਆਂ ਨਿਊ ਸਾਉਥ ਵੇਲਜ਼ ਵਿੱਚ ਐਮਰਜੈਂਸੀ ਦੀ ਘੋਸ਼ਣਾ ਕੀਤੀ ਗਈ ਹੈ।