ਪੰਜਾਬ

punjab

ਅਫ਼ਗਾਨ 'ਚ ਆਤਮਘਾਤੀ ਬੰਬ ਧਮਾਕਾ, 30 ਦੀ ਮੌਤ, 24 ਜ਼ਖ਼ਮੀ

By

Published : Nov 29, 2020, 7:32 PM IST

ਅਫ਼ਗਾਨਿਸਤਾਨ ਦੇ ਗਜਨੀ ਸੂਬੇ ਵਿੱਚ ਇੱਕ ਫ਼ੌਜੀ ਕੈਂਪ ਵਿੱਚ ਹੋਏ ਆਤਮਘਾਤੀ ਕਾਰ ਬੰਬ ਧਮਾਕੇ ਵਿੱਚ ਘੱਟੋ-ਘੱਟ 30 ਪੁਲਿਸ ਮੁਲਾਜ਼ਮ ਮਾਰੇ ਗਏ ਅਤੇ 24 ਤੋਂ ਵੱਧ ਜ਼ਖਮੀ ਹੋ ਗਏ ਹਨ। ਸਾਰੇ ਪੀੜਤ ਏਐਨਏ ਦੇ ਜਵਾਨ ਸਨ।

ਅਫਗਾਨ 'ਚ ਆਤਮਘਾਟੀ ਬੰਬ ਵਿਸਫੋਟ
ਅਫਗਾਨ 'ਚ ਆਤਮਘਾਟੀ ਬੰਬ ਵਿਸਫੋਟ

ਕਾਬੁਲ: ਅਫ਼ਗਾਨਿਸਤਾਨ ਦੇ ਗਜਨੀ ਸੂਬੇ ਵਿੱਚ ਐਤਵਾਰ ਨੂੰ ਇਕ ਫ਼ੌਜੀ ਕੈਂਪ ਵਿੱਚ ਹੋਏ ਆਤਮਘਾਤੀ ਕਾਰ ਬੰਬ ਧਮਾਕੇ ਵਿੱਚ ਘੱਟੋ ਘੱਟ 30 ਪੁਲਿਸ ਮੁਲਾਜ਼ਮ ਮਾਰੇ ਗਏ ਅਤੇ 24 ਤੋਂ ਵੱਧ ਜ਼ਖ਼ਮੀ ਹੋ ਗਏ ਹਨ। ਇਹ ਜਾਣਕਾਰੀ ਉੱਚ ਅਧਿਕਾਰੀਆਂ ਨੇ ਦਿੱਤੀ।

ਹਮਲੇ ਵਿੱਚ ਮਰਨ ਵਾਲਿਆਂ ਅਤੇ ਜ਼ਖ਼ਮੀ ਹੋਣ ਦੀ ਪੁਸ਼ਟੀ ਕਰਦਿਆਂ ਗਜਨੀ ਦੇ ਸਿਵਲ ਹਸਪਤਾਲ ਦੇ ਡਾਇਰੈਕਟਰ ਬਾਜ ਮੁਹੰਮਦ ਹੇਮਤ ਨੇ ਸਿਨਹੂਆ ਨਿਊਜ਼ ਏਜੰਸੀ ਨੂੰ ਦੱਸਿਆ ਕਿ ਮਰਨ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ, ਕਿਉਂਕਿ ਕੁੱਝ ਜ਼ਖਮੀਆਂ ਦੀ ਹਾਲਤ ਖ਼ਰਾਬ ਹੈ।

ਇੱਕ ਸੁਰੱਖਿਆ ਅਧਿਕਾਰੀ ਨੇ ਸਿਨਹੂਆ ਨੂੰ ਦੱਸਿਆ ਕਿ ਇਹ ਧਮਾਕਾ ਇੱਕ ਆਤਮਘਾਤੀ ਹਮਲਾਵਰ ਨੇ ਕੀਤਾ ਸੀ, ਜਿੱਥੇ ਹਮਲਾਵਰ ਨੇ ਗਜਨੀ ਸ਼ਹਿਰ ਦੇ ਨੇੜੇ ਇੱਕ ਫੌਜ ਦੇ ਕੈਂਪ ਵਿੱਚ ਵਿਸਫੋਟਕ ਨਾਲ ਭਰੇ ਵਾਹਨ 'ਚ ਧਮਾਕਾ ਕੀਤਾ।

ਉਨ੍ਹਾਂ ਕਿਹਾ, “ਇਸ ਹਮਲੇ ਵਿੱਚ ਮਾਰੇ ਗਏ ਅਤੇ ਜ਼ਖ਼ਮੀ ਹੋਏ ਫ਼ੌਜੀ ਜਵਾਨ ਅਫ਼ਗਾਨ ਨੈਸ਼ਨਲ ਆਰਮੀ (ਏਐਨਏ) ਦੀ ਇੱਕ ਬਟਾਲੀਅਨ ਦਾ ਹਿੱਸਾ ਹਨ। ਇਹ ਸਹੂਲਤ ਪਹਿਲਾਂ ਪੁਲਿਸ ਬਲਾਂ ਦੀ ਹੁੰਦੀ ਸੀ, ਪਰ ਹੁਣ ਏਐਨਏ ਦੀ ਬਟਾਲੀਅਨ ਵਿੱਚ ਤਬਦੀਲ ਹੋ ਗਈ ਹੈ ਅਤੇ ਸਾਰੇ ਪੀੜਤ ਏਐਨਏ ਦੇ ਜਵਾਨ ਸਨ।”

ਇਸ ਤੋਂ ਪਹਿਲਾਂ ਦੀਆਂ ਰਿਪੋਰਟਾਂ ਵਿੱਚ ਮਾਰੇ ਗਏ ਅਤੇ ਜ਼ਖਮੀ ਹੋਏ ਲੋਕਾਂ ਨੂੰ ਪੁਲਿਸ ਮੁਲਾਜ਼ਮ ਦੱਸਿਆ ਗਿਆ ਸੀ।

ਅਜੇ ਤੱਕ ਕਿਸੇ ਸਮੂਹ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ ਪਰ ਸਥਾਨਕ ਅਧਿਕਾਰੀਆਂ ਨੇ ਹਮਲੇ ਲਈ ਤਾਲੀਬਾਨ ਅੱਤਵਾਦੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ।

ABOUT THE AUTHOR

...view details