ਵਾਸ਼ਿੰਗਟਨ: ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਨੂੰ ਕੜੀ ਚੇਤਾਵਨੀ ਦਿੰਦੇ ਹੋਏ ਅਮਰੀਕੀ ਲੋਕਾਂ 'ਤੇ ਠਿਕਾਣਿਆਂ ਨੂੰ ਨੁਕਸਾਨ ਨਾ ਪਹੁੰਚਾਉਣ ਦੀ ਗੱਲ ਆਖੀ। ਟਰੰਪ ਨੇ ਕਿਹਾ ਕਿ ਜੇਕਰ ਈਰਾਨ ਸਾਡੇ ਲੋਕਾਂ ਅਤੇ ਠਿਕਾਣਿਆਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਦਾ ਰਹੇਗਾ ਤਾਂ ਅਸੀਂ ਉਨ੍ਹਾਂ ਦੇ 52 ਠਿਕਾਣਿਆਂ ਨੂੰ ਇੱਕੋ ਵਾਰ ਵਿੱਚ ਖ਼ਤਮ ਕਰ ਦੇਵਾਂਗੇ। ਟਰੰਪ ਨੇ ਕਿਹਾ ਕਿ ਈਰਾਨ ਦੇ 52 ਠਿਕਾਣੇ ਸਾਡੇ ਨਿਸ਼ਾਨੇ 'ਤੇ ਹਨ। ਅਸੀਂ ਈਰਾਨ ਦੇ ਕਿਸੇ ਤਰ੍ਹਾਂ ਦੇ ਹਮਲੇ ਦਾ ਮੂੰਹਤੋੜ ਜਵਾਬ ਦੇਣ ਲਈ ਤਿਆਰ ਹਾਂ।
ਟਰੰਪ ਨੇ ਪਹਿਲਾਂ ਕਿਹਾ ਸੀ ਕਿ ਈਰਾਨ ਇੱਕ ਅਜਿਹੇ ਅੱਤਵਾਦੀ ਦੇ ਕਤਲ ਦਾ ਬਦਲਾ ਲੈਣ ਲਈ ਸਰੇਆਮ ਅਮਰੀਕੀ ਠਿਕਾਣਿਆਂ 'ਤੇ ਹਮਲਾ ਕੀਤੇ ਜਾਣ ਦੀ ਧਮਕੀ ਦੇ ਰਿਹਾ ਹੈ, ਜਿਸ ਨੇ ਕਈ ਅਮਰੀਕੀ ਲੋਕਾਂ ਦਾ ਕਤਲ ਤੇ ਕਈ ਲੋਕਾਂ ਨੂੰ ਜ਼ਖ਼ਮੀ ਕੀਤਾ ਹੈ।