ਵਾਸ਼ਿੰਗਟਨ: ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਭਤੀਜੀ ਮੈਰੀ ਟਰੰਪ ਨੇ ਕਿਹਾ ਹੈ ਕਿ ਉਸ ਦਾ ਚਾਚਾ ਅਪਰਾਧੀ, ਜ਼ਾਲਮ ਅਤੇ ਧੋਖੇਬਾਜ਼ ਹੈ ਅਤੇ ਵ੍ਹਾਈਟ ਹਾਉਸ ਛੱਡਣ ਤੋਂ ਬਾਅਦ ਉਨ੍ਹਾਂ ਨੂੰ ਜੇਲ੍ਹ ਭੇਜ ਦੇਣਾ ਚਾਹੀਦਾ ਹੈ।
ਮਨੋਵਿਗਿਆਨੀ ਅਤੇ ਲੇਖਿਕਾ ਮੈਰੀ ਆਪਣੇ ਪਿਤਾ ਦੇ ਛੋਟੇ ਭਰਾ ਡੋਨਾਲਡ ਦੀ ਇੱਕ ਆਲੋਚਕ ਹੈ। ਉਨ੍ਹਾਂ ਨੇ ਇਸ ਵਿਚਾਰਧਾਰਾ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਕਿ ਟਰੰਪ ਦੇ ਖਿਲਾਫ ਮੁਕੱਦਮਾ ਚਲਾਉਣ ਨਾਲ ਦੇਸ਼ ਵਿੱਚ ਰਾਜਨੀਤਿਕ ਪਾੜਾ ਹੋਰ ਵੀ ਡੂੰਘਾ ਹੋ ਜਾਵੇਗਾ।
ਅਸੀਂ ਇਸ ਨਾਲ ਨਜਿੱਠ ਸਕਦੇ ਹਾਂ ਅਤੇ ਸਾਨੂੰ ਹੁਣ ਅੱਗੇ ਵਧਣਾ ਚਾਹੀਦਾ ਹੈ।
ਮੈਰੀ ਨੇ ਐਸੋਸੀਏਟਡ ਪ੍ਰੈਸ ਨੂੰ ਇਸ ਹਫਤੇ ਦਿੱਤੇ ਇੱਕ ਇੰਟਰਵਿਉ ਵਿੱਚ ਕਿਹਾ, "ਵਾਰ-ਵਾਰ ਇਹ ਕਿਹਾ ਜਾਣਾ ਨਿਸ਼ਚਤ ਤੌਰ 'ਤੇ ਹੀ ਅਪਮਾਨਜਨਕ ਹੈ ਕਿ ਅਮਰੀਕੀ ਲੋਕ ਇਸ ਨਾਲ ਨਜਿੱਠ ਸਕਦੇ ਹਨ ਅਤੇ ਸਾਨੂੰ ਹੁਣ ਅੱਗੇ ਵਧਣਾ ਚਾਹੀਦਾ ਹੈ।"