ਪੰਜਾਬ

punjab

By

Published : Nov 17, 2020, 11:00 PM IST

ETV Bharat / international

ਟਰੰਪ ਨੇ ਸੱਤਾ ਨਾ ਛੱਡੀ ਤਾਂ ਕੋਵਿਡ ਨਾਲ ਹੋਰ ਜ਼ਿਆਦਾ ਮੌਤਾਂ ਹੋਣਗੀਆਂ: ਬਾਇਡਨ

ਅਮਰੀਕਾ ਦਾ ਰਾਸ਼ਟਰਪਤੀ ਬਣਨ ਲਈ ਬਾਇਡਨ ਅਤੇ ਟਰੰਪ ਵਿਚਕਾਰ ਖਿੱਚੋਤਾਣ ਜਾਰੀ ਹੈ। ਮੀਡੀਆ ਨੇ ਬਾਇਡਨ ਨੂੰ ਵੋਟਾਂ ਦੀ ਗਿਣਤੀ ਵਿੱਚ ਜਿੱਤਿਆ ਵਿਖਾਇਆ ਹੈ ਪਰ ਸੱਤਾ ਤਬਦੀਲੀ ਦੀ ਪ੍ਰਕਿਰਿਆ ਸ਼ੁਰੂ ਨਹੀਂ ਹੋਈ ਹੈ। ਹੁਣ ਬਾਇਡਨ ਨੇ ਕੋਰੋਨਾ ਬਹਾਨੇ ਟਰੰਪ ਨੂੰ ਘੇਰਿਆ ਹੈ।

ਟਰੰਪ ਸੱਤਾ ਨਾ ਛੱਡਦੇ ਤਾਂ ਕੋਵਿਡ ਨਾਲ ਹੋਰ ਜ਼ਿਆਦਾ ਮੌਤਾਂ ਹੁੰਦੀਆਂ: ਬਾਇਡਨ
ਟਰੰਪ ਸੱਤਾ ਨਾ ਛੱਡਦੇ ਤਾਂ ਕੋਵਿਡ ਨਾਲ ਹੋਰ ਜ਼ਿਆਦਾ ਮੌਤਾਂ ਹੁੰਦੀਆਂ: ਬਾਇਡਨ

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਚੋਣਾਂ ਵਿੱਚ ਜੇਤੂ ਹੋਏ ਬਾਇਡਨ ਨੇ ਚੇਤਾਇਆ ਹੈ ਕਿ ਜੇਕਰ ਮੌਜੂਦਾ ਰਾਸ਼ਟਰਪਤੀ ਡੋਨਲਡ ਟਰੰਪ ਸੱਤਾ ਤਬਦੀਲੀ ਦੀ ਪ੍ਰਕਿਰਿਆ ਵਿੱਚ ਸਹਿਯੋਗ ਨਹੀਂ ਕਰਦੇ ਹਨ ਅਤੇ ਖ਼ਤਰਨਾਕ ਕੋਰੋਨਾ ਵਾਇਰਸ ਮਹਾਂਮਾਰੀ ਨਾਲ ਨਿਪਟਣ ਦੀ ਰਾਹ ਵਿੱਚ ਰੁਕਾਵਟਾਂ ਪੈਦਾ ਕਰਦੇ ਹਨ ਤਾਂ ਕਈ ਹੋਰ ਅਮੀਰੀਕੀਆਂ ਦੀ ਜਾਨ ਜਾ ਸਕਦੀ ਹੈ।

ਮੀਡੀਆ ਨੇ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਬਾਇਡਨ ਨੂੰ ਤਿੰਨ ਨਵੰਬਰ ਨੂੰ ਹੋਈਆਂ ਰਾਸ਼ਟਰਪਤੀ ਚੋਣਾਂ ਦੀਆਂ ਵੋਟਾਂ ਦੀ ਗਿਣਤੀ ਵਿੱਚ ਜਿੱਤਿਆ ਹੋਇਆ ਵਿਖਾਇਆ ਹੈ। ਬਾਇਡਨ ਕੋਲ ਇਲੈਕਟ੍ਰਲ ਕਾਲੇਜ ਦੀਆਂ 306 ਵੋਟਾਂ ਹਨ, ਜਿਹੜੀਆਂ ਜਿੱਤਣ ਲਈ ਜ਼ਰੂਰਤ 270 ਤੋਂ ਵੱਧ ਹਨ। ਹਾਲਾਂਕਿ, ਰਿਪਬਲਿਕ ਉਮੀਦਵਾਰ ਟਰੰਪ ਨੇ ਚੋਣਾਂ ਵਿੱਚ ਧੋਖਾਧੜੀ ਦਾ ਦੋਸ਼ ਲਾਉਂਦੇ ਹੋਏ ਕਈ ਫ਼ੈਸਲਾਕੁੰਨ ਸੂਬਿਆਂ ਵਿੱਚ ਕਾਨੂੰਨੀ ਲੜਾਈ ਦੀ ਸ਼ੁਰੂਆਤ ਕੀਤੀ ਹੈ।

ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਹਾਰ ਸਵੀਕਾਰ ਨਾ ਕਰਨ ਅਤੇ ਉਨ੍ਹਾਂ ਦੇ ਪ੍ਰਸ਼ਾਸਨ ਵੱਲੋਂ ਤਬਦੀਲੀ ਪ੍ਰਕਿਰਿਆ ਵਿੱਚ ਸਹਿਯੋਗ ਤੋਂ ਇਨਕਾਰ ਸਬੰਧੀ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਬਾਇਡਨ ਨੇ ਆਪਣੇ ਗ੍ਰਹਿ ਸੂਬੇ ਡੇਲਾਵੇਅਰ ਵਿੱਚ ਕਿਹਾ ਕਿ ਜੇਕਰ ਅਸੀਂ ਤਾਲਮੇਲ ਨਹੀਂ ਬਿਠਾਵਾਂਗੇ ਤਾਂ ਹੋਰ ਵੱਧ ਲੋਕਾਂ ਦੀ ਮੌਤ ਹੋ ਸਕਦੀ ਹੈ।

ਅਮਰੀਕੀ ਸਰਕਾਰ ਦੀ ਏਜੰਸੀ ਸਾਮਨਯ ਸੇਵਾ ਪ੍ਰਸ਼ਾਸਨ (ਜੀਐਸਏ), ਜਿਹੜੀ ਸੱਤਾ ਤਬਦੀਲੀ ਦੀ ਪ੍ਰਕਿਰਿਆ ਸ਼ੁਰੂ ਕਰਦੀ ਹੈ, ਉਸ ਨੇ ਅਜੇ ਤੱਕ ਬਾਇਡਨ ਅਤੇ ਕਮਲਾ ਹੈਰਿਸ ਨੂੰ ਜੇਤੂ ਵੱਜੋਂ ਮਾਨਤਾ ਨਹੀਂ ਦਿੱਤੀ ਹੈ। ਇਸ ਏਜੰਸੀ ਦੇ ਮੁਖੀ ਟਰੰਪ ਵੱਲੋਂ ਨਿਯੁਕਤ ਕੀਤਾ ਗਿਆ ਵਿਅਕਤੀ ਹੈ।

ਉਨ੍ਹਾਂ ਕਿਹਾ ਕਿ ਟੀਕਾ ਮਹੱਤਵਪੂਰਨ ਹੈ ਅਤੇ ਜਦੋਂ ਤੱਕ ਤੁਹਾਨੂੰ ਟੀਕਾ ਨਹੀਂ ਦਿੱਤਾ ਜਾਂਦਾ, ਉਦੋਂ ਤੱਕ ਇਸਦਾ ਕੋਈ ਮਹੱਤਵ ਨਹੀਂ ਹੈ। ਕਿਵੇਂ ਅਮਰੀਕਾ ਨੂੰ ਟੀਕਾ ਮਿਲੇਗਾ ਅਤੇ ਕਿਵੇਂ 30 ਕਰੋੜ ਅਮਰੀਕੀ ਲੋਕਾਂ ਨੂੰ ਟੀਕਾ ਲਾਇਆ ਜਾਵੇਗਾ, ਇਸ ਲਈ ਕੀ ਯੋਜਨਾ ਹੈ, ਇਹ ਇੱਕ ਸਵਾਲ ਹੈ। ਇਸ ਨਾਲ ਨਿਪਟਣ ਵਿੱਚ ਵਿਸ਼ਵ ਸਿਹਤ ਸੰਗਠਨ ਅਤੇ ਦੁਨੀਆ ਦੇ ਬਾਕੀ ਦੇਸ਼ਾਂ ਨਾਲ ਵੀ ਕੰਮ ਕਰਨਾ ਪਵੇਗਾ।

ਉਨ੍ਹਾਂ ਕਿਹਾ ਕਿ ਜੇਕਰ ਇਸ ਲਈ ਅਗਲੇ ਸਾਲ 20 ਜਨਵਰੀ ਤੱਕ ਇੰਤਜ਼ਾਰ ਕਰਨਾ ਪਿਆ (ਰਾਸ਼ਟਰਪਤੀ ਸਹੁੰ ਚੁੱਕ ਸਮਾਗਮ) ਤਾਂ ਅਮਰੀਕੀ ਕਰੀਬ ਡੇਢ ਮਹੀਨਾ ਪਿੱਛੇ ਰਹਿ ਜਾਵੇਗਾ।

ਅਮਰੀਕਾ ਵਿੱਚ ਕੋਵਿਡ-19 ਦੇ ਮਾਮਲਿਆਂ ਵਿੱਚ ਪਿਛਲੇ ਕੁੱਝ ਦਿਨਾਂ ਦੌਰਾਨ ਕਾਫੀ ਵਾਧਾ ਹੋਇਆ ਹੈ। ਰੋਜ਼ਾਨਾ ਕੇਸਾਂ ਵਿੱਚ ਕਾਫੀ ਉਛਾਲ ਆਇਆ ਹੈ। ਸੰਕਟ ਸ਼ੁਰੂ ਹੋਣ ਤੋਂ ਪਹਿਲੀ ਵਾਰ ਇੱਕ ਦਿਨ ਵਿੱਚ 1,60,000 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਅਮਰੀਕਾ ਵਿੱਚ 2,47,000 ਤੋਂ ਵੱਧ ਲੋਕਾਂ ਦੀ ਬੀਮਾਰੀ ਕਾਰਨ ਮੌਤ ਹੋ ਚੁੱਕੀ ਹੈ। ਅਮਰੀਕਾ ਦੇ ਉਚ ਸੰਕਰਮਣ ਰੋਗ ਮਾਹਰ ਡਾ. ਐਂਥਨੀ ਫੌਚੀ ਨੇ ਚੇਤਾਇਆ ਹੈ ਕਿ ਸਰਦੀਆਂ ਵਿੱਚ ਦੇਸ਼ ਦੀ ਸਥਿਤੀ ਬਹੁਤ ਹੀ ਖ਼ਰਾਬ ਹੋ ਸਕਦੀ ਹੈ।

ABOUT THE AUTHOR

...view details