ਚੰਡੀਗੜ੍ਹ:ਦੇਸ਼ ਵਿਦੇਸ਼ਾਂ ਵਿੱਚ ਪੰਜਾਬ ਦਾ ਨਾਂ ਰੌਸ਼ਨ ਕਰਨ ਵਾਲੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਹੁਣ ਇਸ ਦੁਨੀਆ ਵਿੱਚ ਨਹੀਂ ਰਹੇ। ਸਿੱਧੂ ਮੂਸੇਵਾਲਾ ਦੇ ਦੇਹਾਂਤ ਨਾਲ ਦੇਸ਼ ਵਿੱਚ ਹੀ ਨਹੀਂ ਵਿਦੇਸ਼ਾਂ ਵਿੱਚ ਵੀ ਉਹਨਾਂ ਦੇ ਪ੍ਰਸ਼ੰਸਕ ਦੁਖੀ ਹਨ। ਇਸੇ ਤਰ੍ਹਾਂ ਹੀ ਗਾਇਕ ਕਰਨ ਔਜਲੇ ਨੇ ਭਾਵੁਕ ਪੋਸਟ ਸਾਂਝੀ ਕੀਤੀ ਜਿਸ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ ਹੈ।
ਗਾਇਕ ਨੇ ਲਿਖਿਆ ਹੈ 'ਕੁੱਝ ਵੀ ਕਰਨ ਨੂੰ ਜਾਂ ਕਹਿਣ ਨੂੰ ਦਿਲ ਨਹੀਂ ਕਰ ਰਿਹਾ। ਪਤਾ ਨਹੀਂ ਕਦੇ ਕਰੂਗਾ ਵੀ ਜਾਂ ਨਹੀਂ। ਮਾਂ ਪਿਓ ਦੀ ਵੀ ਯਾਦ ਆ ਰਹੀ ਹੈ,ਸੱਚੀ ਦੱਸਾਂ ਤਾਂ ਸਭ ਕੁੱਝ ਛੱਡ ਕੇ ਬੈਠ ਜਾਣ ਨੂੰ ਦਿਲ ਕਰ ਰਿਹਾ ਹੈ ਬਸ। ਮਾਂ ਪਿਓ ਤੋਂ ਪੁੱਤ ਜਾਂ ਪੁੱਤ ਤੋਂ ਮਾਂ ਪਿਉ ਦੇ ਵਿਛੋੜੇ ਨੂੰ ਮੈਂ ਵੀ ਨੇੜੇ ਤੋਂ ਮਹਿਸੂਸ ਕਰ ਰਿਹਾ ਅਤੇ ਇਸ ਦੇ ਦੁੱਖ ਨੂੰ ਮੈਂ ਬਿਆਨ ਨਹੀਂ ਕਰ ਨਹੀਂ ਸਕਦਾ। ਥੋੜ੍ਹਾ ਤਰਸ ਕਰੋ ਸਾਡੇ ਸਾਰਿਆਂ ਤੇ ਅਤੇ ਪ੍ਰਮਾਤਮਾ ਮੇਹਰ ਕਰੇ ਸਾਡੇ ਸਾਰਿਆਂ ਤੇ ਬਸ ਇਹ ਹੀ ਕਹਿ ਸਕਦਾ ਹਾਂ।'