ਮੁੰਬਈ: ਅਕਸ਼ੈ ਕੁਮਾਰ ਆਪਣੇ ਪ੍ਰਸ਼ੰਸਕਾਂ ਨੂੰ ਹਮੇਸ਼ਾ ਕੋਈ ਨਾ ਕੋਈ ਸਰਪ੍ਰਾਈਜ਼ ਦਿੰਦੇ ਰਹਿੰਦੇ ਹਨ। ਇਸ ਵਾਰ ਵੀ ਅਕਸ਼ੈ ਕੁਮਾਰ ਨੇ ਜਨਮ ਅਸ਼ਟਮੀ ਦੇ ਮੌਕੇ 'ਤੇ ਆਪਣੇ ਪ੍ਰਸ਼ੰਸਕਾਂ ਨੂੰ ਨਵਾਂ ਤੋਹਫਾ ਦਿੱਤਾ ਹੈ। ਕੁਮਾਰ ਨੇ ਆਪਣੀ ਆਉਣ ਵਾਲੀ ਫਿਲਮ 'ਮਿਸ਼ਨ ਰਾਣੀਗੰਜ' ਦੀ ਝਲਕ (Mission Raniganj Teaser out) ਦਿਖਾਈ ਹੈ ਭਾਵ ਕਿ ਫਿਲਮ ਦਾ ਦਮਦਾਰ ਟੀਜ਼ਰ ਸਾਂਝਾ ਕੀਤਾ ਹੈ। ਉਨ੍ਹਾਂ ਨੇ ਫਿਲਮ ਦਾ ਟੀਜ਼ਰ ਸੋਸ਼ਲ ਮੀਡੀਆ 'ਤੇ ਰਿਲੀਜ਼ ਕੀਤਾ ਹੈ, ਜਿਸ ਤੋਂ ਬਾਅਦ ਫਿਲਮ ਨੂੰ ਲੈ ਕੇ ਲੋਕਾਂ ਦੀਆਂ ਪ੍ਰਤੀਕਿਰਿਆਵਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ। 59 ਸੈਕਿੰਡ ਦੇ ਟੀਜ਼ਰ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ।
ਤੁਹਾਨੂੰ ਦੱਸ ਦਈਏ ਕਿ 'ਮਿਸ਼ਨ ਰਾਣੀਗੰਜ' ਦੀ ਪਹਿਲੀ ਝਲਕ (Mission Raniganj Teaser out) ਤੋਂ ਹੀ ਲੋਕ ਫਿਲਮ (mission raniganj teaser reaction) ਨੂੰ ਦੇਖਣ ਲਈ ਉਤਸ਼ਾਹਿਤ ਹੋ ਰਹੇ ਹਨ। 'ਮਿਸ਼ਨ ਰਾਣੀਗੰਜ' ਦੇ ਟੀਜ਼ਰ ਦੇ ਇੱਕ ਸੀਨ 'ਚ ਦਿਖਾਏ ਗਏ ਅਕਸ਼ੈ ਕੁਮਾਰ ਨੂੰ ਲੈ ਕੇ ਲੋਕ ਕਾਫੀ ਦੀਵਾਨੇ ਹੋ ਗਏ ਹਨ। ਯੂਜ਼ਰਸ ਦਾ ਕਹਿਣਾ ਹੈ ਕਿ ਲੰਬੇ ਸਮੇਂ ਬਾਅਦ ਅਕਸ਼ੈ ਕੁਮਾਰ ਦੀ ਅਜਿਹੀ ਫਿਲਮ ਦੇਖਣ ਨੂੰ ਮਿਲੇਗੀ। ਯੂਜ਼ਰਸ ਸੋਸ਼ਲ ਮੀਡੀਆ 'ਤੇ ਟਵੀਟ ਕਰ ਰਹੇ ਹਨ ਕਿ ਅਕਸ਼ੈ ਕੁਮਾਰ ਵਾਪਸ ਆ ਗਿਆ ਹੈ।
ਕੀ ਨਜ਼ਰ ਆਇਆ ਟੀਜ਼ਰ ਵਿੱਚ: ਫਿਲਮ ਦਾ ਟੀਜ਼ਰ ਰਾਣੀਗੰਜ (Mission Raniganj Teaser out) ਦੀ ਕੋਲੇ ਦੀ ਖਾਨ ਤੋਂ ਸ਼ੁਰੂ ਹੁੰਦਾ ਹੈ। ਫਿਲਮ ਦੇ ਟੀਜ਼ਰ 'ਚ ਦਿਖਾਇਆ ਗਿਆ ਹੈ ਕਿ 1989 'ਚ ਰਾਣੀਗੰਜ ਕੋਲਾ ਖਾਨ 'ਚ 220 ਮਜ਼ਦੂਰ ਫਸ ਗਏ ਸਨ। ਧਮਾਕੇ ਕਾਰਨ ਕੰਧ ਟੁੱਟ ਗਈ ਅਤੇ ਉਥੇ ਪਾਣੀ ਭਰਨਾ ਸ਼ੁਰੂ ਹੋ ਗਿਆ, ਮਜ਼ਦੂਰਾਂ ਨੇ ਮਦਦ ਲਈ ਪੁਕਾਰ ਲਾਈ ਪਰ ਕੋਈ ਉਨ੍ਹਾਂ ਦੀ ਗੱਲ ਨਹੀਂ ਸੁਣਦਾ। ਇਸ ਤੋਂ ਬਾਅਦ ਉੱਥੋਂ ਦਾ ਮਾਈਨਿੰਗ ਇੰਜੀਨੀਅਰ ਜਸਵੰਤ ਸਿੰਘ ਗਿੱਲ (ਅਕਸ਼ੈ ਕੁਮਾਰ) ਹਰ ਮਜ਼ਦੂਰ ਨੂੰ ਸੁਰੱਖਿਅਤ ਬਾਹਰ ਕੱਢਣ ਦਾ ਪ੍ਰਣ ਲੈਂਦਾ ਹੈ।
ਤੁਹਾਨੂੰ ਦੱਸ ਦਈਏ ਕਿ ਫਿਲਮ ਦੇ ਟੀਜ਼ਰ (Mission Raniganj Teaser out) 'ਚ ਇਕ ਸੀਨ ਦਿਖਾਇਆ ਗਿਆ ਹੈ, ਜਿਸ 'ਚ ਪਿੱਛੇ ਤੋਂ ਇਕ ਆਵਾਜ਼ ਆਉਂਦੀ ਹੈ ਅਤੇ 'ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ' ਅਤੇ ਫਿਰ ਅਕਸ਼ੈ ਕੁਮਾਰ ਐਂਟਰੀ ਲੈਂਦਾ ਹੈ। ਯੂਜ਼ਰਸ ਦਾ ਕਹਿਣਾ ਹੈ ਕਿ ਇਹ ਇਕ ਸੀਨ ਫਿਲਮ ਨੂੰ ਹਿੱਟ ਬਣਾਉਣ ਲਈ ਕਾਫੀ ਹੈ।
ਫਿਲਮ ਦੇ ਟੀਜ਼ਰ 'ਚ ਅਕਸ਼ੈ ਕੁਮਾਰ, ਪਰਿਣੀਤੀ ਚੋਪੜਾ, ਰਵੀ ਕਿਸ਼ਨ ਵੀ ਨਜ਼ਰ ਆ ਰਹੇ ਹਨ। ਇਹ ਫਿਲਮ 6 ਅਕਤੂਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਇਸ ਫਿਲਮ ਦੇ ਨਾਲ ਹੀ ਭੂਮੀ ਪੇਡਨੇਕਰ ਦੀ ਫਿਲਮ 'ਥੈਂਕ ਯੂ ਫਾਰ ਕਮਿੰਗ' ਅਤੇ ਸੰਨੀ ਦਿਓਲ ਦੇ ਲਾਡਲੇ ਪੁੱਤਰ ਰਾਜਵੀਰ ਦਿਓਲ ਦੀ 'ਦੋਨੋ' ਵੀ ਰਿਲੀਜ਼ ਹੋਵੇਗੀ।