ਪੰਜਾਬ

punjab

ETV Bharat / elections

ਅਕਾਲੀ ਦਲ 'ਚ ਸ਼ਾਮਲ ਹੋਏ 30 ਕਾਂਗਰਸੀ ਦਲਿਤ ਪਰਿਵਾਰ

ਲੋਕ ਸਭਾ ਚੋਣਾਂ ਨੂੰ ਲੈ ਕੇ ਇਸ ਵਾਰ ਵੋਟਰ ਕਾਫ਼ੀ ਜਾਗਰੂਕ ਅਤੇ ਸਚੇਤ ਹੋ ਗਏ ਹਨ। ਵੋਟਰਾਂ ਵੱਲੋਂ ਸਥਾਨਕ ਅਤੇ ਸੂਬਾ ਸਰਕਾਰਾਂ ਵੱਲੋਂ ਉਨ੍ਹਾਂ ਲਈ ਚਲਾਈ ਜਾਣ ਵਾਲੀ ਸਰਕਾਰੀ ਸਕੀਮਾਂ, ਇਲਾਕੇ ਅਤੇ ਸ਼ਹਿਰਾਂ ਦੇ ਵਿਕਾਸ ਕਾਰਜਾਂ ਉੱਤੇ ਕਾਫ਼ੀ ਧਿਆਨ ਦਿੱਤਾ ਜਾ ਰਿਹਾ ਹੈ। ਫਿਰੋਜ਼ਪੁਰ ਵਿੱਚ ਸੂਬਾ ਸਰਕਾਰ ਤੋਂ ਨਾਖੁਸ਼ 30 ਦਲਿਤ ਪਰਿਵਾਰਾਂ ਨੇ ਕਾਂਗਰਸ ਦਾ ਸਾਥ ਛੱਡ ਦਿੱਤਾ ਹੈ। ਇਹ ਦਲਿਤ ਪਰਿਵਾਰ ਹੁਣ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਹਨ।

ਅਕਾਲੀ ਦਲ 'ਚ ਸ਼ਾਮਲ ਹੋਏ 30 ਕਾਂਗਰਸੀ ਦਲਿਤ ਪਰਿਵਾਰ

By

Published : Apr 11, 2019, 2:11 PM IST

ਫਿਰੋਜ਼ਪੁਰ : ਲੋਕ ਸਭਾ ਚੋਣਾਂ ਦਾ ਬਿਗੂਲ ਵੱਜ ਚੁੱਕਾ ਹੈ ਅਤੇ ਅੱਜ ਪਹਿਲੇ ਗੇੜ ਲਈ 20 ਸੂਬਿਆਂ ਵਿੱਚ ਵੋਟਿੰਗ ਜਾਰੀ ਹੈ। ਇੱਕ ਪਾਸੇ ਜਿਥੇ ਦੇਸ਼ ਵਿੱਚ ਪਹਿਲੇ ਗੇੜ ਦੀ ਵੋਟਿੰਗ ਜਾਰੀ ਹੈ ਉਥੇ ਹੀ ਦੂਜੇ ਪਾਸੇ ਫ਼ਿਰੋਜ਼ਪੁਰ ਜ਼ਿਲ੍ਹੇ ਵਿੱਚ ਸੂਬੇ ਦੀ ਕਾਂਗਰਸ ਸਰਕਾਰ ਤੋਂ ਨਾਰਾਜ਼ 30 ਦਲਿਤ ਪਰਿਵਾਰ ਕਾਂਗਰਸ ਨੂੰ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਹਨ। ਚੋਣਾਂ ਦੇ ਇਸ ਦੌਰ ਵਿੱਚ ਇਹ ਕਾਂਗਰਸ ਲਈ ਝਟਕਾ ਸਾਬਿਤ ਹੋ ਸਕਦਾ ਹੈ।

ਅਕਾਲੀ ਦਲ 'ਚ ਸ਼ਾਮਲ ਹੋਏ 30 ਕਾਂਗਰਸੀ ਦਲਿਤ ਪਰਿਵਾਰ

ਇਨ੍ਹਾਂ ਦਲਿਤ ਪਰਿਵਾਰ ਨੇ ਸੂਬਾ ਸਰਕਾਰ ਉੱਤੇ ਨਰਾਜ਼ਗੀ ਪ੍ਰਗਟ ਕਰਦਿਆਂ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਸਭ ਦਾ ਸਾਥ, ਸਭ ਦਾ ਵਿਕਾਸ ਦਾ ਵਾਅਦਾ ਕੀਤਾ ਗਿਆ ਸੀ। ਕਿਸਾਨਾਂ ਦੇ ਕਰਜ਼ੇ, ਦਲਿਤਾਂ ਦੇ ਵਿਕਾਸ 'ਤੇ ਬਿਜ਼ਲੀ ਅਤੇ ਮੁੱਢਲੀ ਸੁਵਿਧਾਵਾਂ ਉਪਲੰਬਧ ਕਰਵਾਏ ਜਾਣ ਦੀ ਗੱਲ ਕਹੀ ਗਈ ਸੀ। ਪਰ ਇਸ ਦੇ ਉਲਟ ਸੂਬਾ ਸਰਕਾਰ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਝੂਠੇ ਲਾਰੇ ਅਤੇ ਕਾਂਗਰਸੀ ਨੀਤੀਆਂ ਤੋਂ ਤੰਗ ਆ ਕੇ ਉਹ ਅਕਾਲੀ ਦਲ ਵਿੱਚ ਸ਼ਾਮਲ ਹੋ ਰਹੇ ਹਨ। ਉਨ੍ਹਾਂ ਨੂੰ ਉਮੀਦ ਹੈ ਕਿ ਅਕਾਲੀ ਦਲ ਵਿਚ ਉਨ੍ਹਾਂ ਨੂੰ ਬਣਦਾ ਆਦਰ ਸਤਿਕਾਰ ਦਿੱਤਾ ਜਾਵੇਗਾ।

ABOUT THE AUTHOR

...view details