ਤਰਨਤਾਰਨ : ਥਾਣਾ ਸਰਹਾਲੀ ਦੇ ਪਿੰਡ ਜੱਲ੍ਹੇਵਾਲ ਵਿੱਚ ਚਾਚੇ-ਭਤੀਜੇ ਦੇ ਆਪਸੀ ਝਗੜੇ ਵਿੱਚ ਗੋਲੀ ਚੱਲੀ, ਜਿਸ ਨਾਲ ਇੱਕ ਵਿਅਕਤੀ ਜ਼ਖਮੀ ਹੋ ਗਿਆ ਜਿਸ ਦੇ ਪੱਟ ਵਿਚ ਗੋਲੀ ਲੱਗੀ ਅਤੇ ਉਸ ਨੂੰ ਕੈਰੋਂ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ। ਇਸ ਬਾਰੇ ਜ਼ਖਮੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਹ ਗੁਰਦੁਆਰਾ ਸਾਹਿਬ ਤੋਂ ਬਾਹਰ ਜਾਂਦੇ ਹੋਏ ਕੁੱਝ ਨੌਜਵਾਨਾਂ ਨੇ ਉਸ ਉੱਤੇ ਹਮਲਾ ਕਰ ਦਿੱਤਾ ਅਤੇ ਗੋਲੀ ਵੀ ਚਲਾਈ ਜੋ ਕਿ ਉਸ ਦੇ ਪੱਟ ਵਿੱਚ ਲੱਗੀ। ਜ਼ਿਕਰਯੋਗ ਹੈ ਪੁਲਿਸ ਨੇ ਗੋਲੀ ਲੱਗਣ ਦੇ ਮਾਮਲੇ ਵਿੱਚ ਨਾਮਜ਼ਦ ਕਰ ਕੇ ਹਸਪਤਾਲ ਵਿੱਚ ਦਾਖਲ ਹਰਪ੍ਰੀਤ ਸਿੰਘ ਨੂੰ ਪੁਲਿਸ ਨੇ ਬੈੱਡ ਉੱਤੇ ਹੀ ਹੱਥਕੜੀ ਲਾਈ ਹੋਈ।
ਜਦ ਕਿ ਗੋਲੀ ਲੱਗਣ ਨਾਲ ਮਾਰੇ ਗਏ ਸ਼ਮਸ਼ੇਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਸ੍ਰੀ ਆਖੰਡ ਪਾਠ ਸਾਹਿਬ ਦਾ ਪਾਠ ਚੱਲ ਰਿਹਾ ਸੀ ਕਿ ਸੁਖਵੰਤ ਸਿੰਘ ਅਤੇ ਉਸਦੇ ਲੜਕੇ ਹਰਪ੍ਰੀਤ ਸਿੰਘ ਅਤੇ ਸਰਬਜੀਤ ਸਿੰਘ ਗੁਰਦੁਆਰਾ ਸਾਹਿਬ ਦੇ ਬਾਹਰ ਪਹੁੰਚੇ, ਜਿੱਥੇ ਉਨ੍ਹਾਂ ਸ਼ਮਸ਼ੇਰ ਸਿੰਘ ਪਹਿਲਾਂ ਤਾਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਉਸ ਨੂੰ ਜ਼ਖਮੀ ਕੀਤਾ ਬਾਅਦ ਵਿੱਚ ਉਸਦੇ ਪਿੱਠ ਵਿੱਚ ਗੋਲੀ ਮਾਰ ਦਿੱਤੀ। ਜਿਸ ਨਾਲ ਉਸ ਦੀ ਮੌਕੇ ਉੱਤੇ ਹੀ ਮੌਤ ਹੋ ਗਈ।