ਸੰਗਰੂਰ: ਲਹਿਰਾਗਾਗਾ ਵਿਖੇ ਦਿੱਲੀ ਤੋਂ ਆਉਣ ਵਾਲੀ ਰੇਲਗੱਡੀ ਸਰਬੱਤ ਦਾ ਭਲਾ ਇੰਟਰਸਿਟੀ ਨੂੰ ਰੇਲਵੇ ਵੱਲੋਂ ਅਗਲੇ 6 ਮਹੀਨੀਆਂ ਲਈ ਸਟਾਪ ਦਿੱਤਾ ਗਿਆ ਹੈ। ਇਸ ਨੂੰ ਲੈ ਕੇ ਸਥਾਨਕ ਲੋਕਾਂ ਨੇ ਖੁਸ਼ੀ ਪ੍ਰਗਟਾਈ ਹੈ।
ਸਰਬੱਤ ਦਾ ਭਲਾ ਇੰਟਰਸਿਟੀ ਟ੍ਰੇਨ ਪਿਛਲੇ ਲੰਮੇ ਸਮੇਂ ਤੋਂ ਸਥਾਨਕ ਲੋਕਾਂ ਵੱਲੋਂ ਦਿੱਲੀ ਤੋਂ ਆਉਣ ਵਾਲੀ ਇਸ ਟ੍ਰੇਨ ਸਰਬੱਤ ਦਾ ਭਲਾ ਨੂੰ ਲਹਿਰਗਾਗਾ ਵਿਖੇ ਸਟਾਪ ਦਿੱਤੇ ਜਾਣ ਦੀ ਮੰਗ ਕੀਤੀ ਜਾ ਰਹੀ ਸੀ। ਇਸ ਲਈ ਅਕਾਲੀ ਦਲ ਦੇ ਨੇਤਾ ਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਕੇਂਦਰੀ ਰੇਲ ਮੰਤਰੀ ਪੀਯੂਸ਼ ਗੋਇਲ ਨੂੰ ਪੱਤਰ ਲਿੱਖਿਆ ਸੀ।
ਕੇਂਦਰ ਸਰਕਾਰ ਵੱਲੋਂ 550 ਸਾਲਾ ਪ੍ਰਕਾਸ਼ ਪੁਰਬ 'ਤੇ ਦਿੱਲੀ ਤੋਂ ਸੁਲਤਾਨਪੁਰ ਲੋਧੀ ਲਈ ਇਹ ਵਿਸ਼ੇਸ਼ ਟ੍ਰੇਨ ਚਲਾਈ ਗਈ ਸੀ। ਇਸ ਰੇਲਗੱਡੀ ਨੂੰ ਲਹਿਰਾਗਾਗਾ ਵਿਖੇ ਸਟਾਪ ਦਿੱਤੇ ਜਾਣ ਮੌਕੇ ਅਕਾਲੀ ਨੇਤਾ ਸੁਖਦੇਵ ਸਿੰਘ ਢੀਡਸਾ ਨੇ ਇਸ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ।
ਇਸ ਮੌਕੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਉਨ੍ਹਾਂ ਨੇ ਇਥੇ ਸਟਾਪ ਦਿੱਤੇ ਜਾਣ ਲਈ ਰੇਲ ਮੰਤਰੀ ਪੀਯੂਸ਼ ਗੋਇਲ ਨੂੰ ਇਕ ਪੱਤਰ ਲਿਖਿਆ ਸੀ, ਜਿਸ ਦਾ ਨੋਟਿਸ ਲੈਂਦੇ ਹੋਏ, ਉਨ੍ਹਾਂ ਨੇ ਲਹਿਰਾਗਾਗਾ 'ਚ ਇਸ ਰੇਲਗੱਡੀ ਨੂੰ ਸਟਾਪ ਦਿੱਤਾ ਹੈ। ਇਸ ਮੌਕੇ ਉਨ੍ਹਾਂ ਸ੍ਰੀ ਫਤਹਿਗੜ੍ਹ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਦਿਨ ਹੋਣ ਕਾਰਨ ਕਿਸੇ ਵੀ ਤਰ੍ਹਾਂ ਦਾ ਰਾਜਨੀਤਕ ਬਿਆਨ ਦੇਣ ਤੋਂ ਇਨਕਾਰ ਕਰ ਦਿੱਤਾ।
ਹੋਰ ਪੜ੍ਹੋ : ਮੋਦੀ ਤੇ ਸ਼ੀ ਜਿਨਪਿੰਗ ਦੀਆਂ ਕੋਸ਼ਿਸ਼ਾਂ ਸਦਕਾ ਭਾਰਤ-ਚੀਨ ਫੌਜ ਦੇ ਸਬੰਧਾਂ 'ਚ ਆਇਆ ਸੁਧਾਰ : ਚੀਨੀ ਫੌਜ
ਇਸ ਮੌਕੇ ਰੇਲਵੇ ਅਧਿਕਾਰੀ ਹਰਮੀਤ ਸਿੰਘ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਸਥਾਨਕ ਲੋਕਾਂ ਵੱਲੋਂ ਇਸ ਟ੍ਰੇਨ ਦੇ ਸਟਾਪ ਲਈ ਮੰਗ ਕੀਤੀ ਜਾ ਰਹੀ ਸੀ। ਰੇਲਵੇ ਵਿਭਾਗ ਵੱਲੋਂ ਇਸ ਟ੍ਰੇਨ ਨੂੰ ਅਗਲੇ 6 ਮਹੀਨੀਆਂ ਤੱਕ ਲਹਿਰਾਗਾਗਾ ਵਿਖੇ ਸਟਾਪ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਰਾਹੀਂ ਦਿੱਲੀ ਅਤੇ ਪੰਜਾਬ ਦੇ ਵਪਾਰੀਆਂ ਨੂੰ ਵੱਧ ਲਾਭ ਮਿਲੇਗਾ ਅਤੇ ਉਹ ਆਪਣਾ ਕੰਮ ਕਰਕੇ ਸਮੇਂ ਸਿਰ ਆਪਣੇ ਸ਼ਹਿਰ ਪਰਤ ਸਕਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਸਟਾਪ ਦੇਣ ਤੋਂ ਬਾਅਦ ਯਾਤਰੀਆਂ ਦੀ ਗਿਣਤੀ 'ਚ ਵਾਧਾ ਹੁੰਦਾ ਹੈ ਤਾਂ ਸਟਾਪ ਦੀ ਮਿਆਦ 6 ਮਹੀਨੇ ਤੋਂ ਵੱਧ ਕੀਤੀ ਜਾ ਸਕਦੀ ਹੈ।