ਪਟਿਆਲਾ: ਸੂਬੇ ’ਚ ਚਾਈਨਾ ਦੀ ਡੋਰ ’ਤੇ ਪਾਬੰਦੀ ਲਗਾਈ ਗਈ ਹੈ, ਪਰ ਫ਼ਿਰ ਵੀ ਸ਼ਹਿਰਾਂ ’ਚ ਚਾਈਨਾ ਡੋਰ ਧੜੱਲੇ ਨਾਲ ਵਿਕ ਰਹੀ ਹੈ, ਇਸੇ 'ਤੇ ਠੱਲ ਪਾਉਣ ਲਈ ਥਾਣਾ ਕੋਤਵਾਲੀ ਪੁਲਿਸ ਨੇ ਆਚਾਰਾ ਬਾਜ਼ਾਰ ਦੇ ਵਿੱਚ ਕਈ ਦੁਕਾਨਾਂ ’ਤੇ ਛਾਪੇਮਾਰੀ ਕੀਤੀ। ਪੁਲਿਸ ਨੇ ਦੁਕਾਨਾਂ ’ਤੇ ਛਾਪੇਮਾਰੀ ਦੌਰਾਨ 4 ਦੁਕਾਨਾਂ ਤੋਂ ਚਾਈਨਾ ਡੋਰ ਬਾਰਮਦ ਕੀਤੀ, ਤੇ ਮੁਲਜ਼ਮਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ।
ਪਟਿਆਲਾ ਪੁਲਿਸ ਨੇ ਚਾਈਨਾ ਡੋਰ ਕੀਤੀ ਬਰਾਮਦ
ਥਾਣਾ ਕੋਤਵਾਲੀ ਪੁਲਿਸ ਨੇ ਆਚਾਰਾ ਬਾਜ਼ਾਰ ਦੇ ਵਿੱਚ ਕਈ ਦੁਕਾਨਾਂ ’ਤੇ ਛਾਪੇਮਾਰੀ ਕੀਤੀ। ਪੁਲੀਸ ਨੇ ਦੁਕਾਨਾਂ ’ਤੇ ਛਾਪੇਮਾਰੀ ਦੌਰਾਨ 4 ਦੁਕਾਨਾਂ ਤੋਂ ਚਾਈਨਾ ਡੋਰ ਬਾਰਮਦ ਕੀਤੀ, ਤੇ ਮੁਲਜ਼ਮਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ।
ਪਟਿਆਲਾ ਪੁਲਿਸ ਨੇ ਚਾਈਨਾ ਡੋਰ ਕੀਤੀ ਬਰਾਮਦ
ਇਸ ਮੌਕੇ ਕੋਤਵਾਲੀ ਥਾਣਾ ਇੰਚਾਰਜ਼ ਇੰਦਰਪਾਲ ਸਿੰਘ ਚੌਹਾਨ ਨੇ ਕਿਹਾ ਕਿ ਸਾਡੇ ਵੱਲੋਂ ਐਸਐਸਪੀ ਪਟਿਆਲਾ ਦੇ ਹੁਕਮਾਂ ਦੇ ਤਹਿਤ ਚਾਇਨੀਜ਼ ਡੋਰ ਵੇਚਣ ਵਾਲਿਆਂ ’ਤੇ ਛਾਪੇਮਾਰੀ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਪੁਲੀਸ ਪਾਰਟੀ ਨੇ ਛਾਪੇਮਾਰੀ ਦੌਰਾਨ ਕਾਫ਼ੀ ਵੱਡੀ ਗਿਣਤੀ ਵਿੱਚ ਚਾਈਨੀਜ਼ ਡੋਰ ਬਰਾਮਦ ਕੀਤੀ ਹੈ ਤੇ ਮਾਮਲੇ ’ਚ ਮੌਕੇ ਤੋਂ 4 ਵਿਅਕਤੀਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ। ਜਿਨ੍ਹਾਂ ਉੱਤੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲੇ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ।