ਪੰਜਾਬ

punjab

ETV Bharat / city

ਪਾਕਿਸਤਾਨ ਦੀ ਧੀ ਬਣੀ ਭਾਰਤ ਦੀ ਨੂੰਹ - Pakistan girl wedding

ਪਾਕਿਸਤਾਨ ਦੇ ਸਿਆਲਕੋਟ ਦੀ 27 ਸਾਲਾਂ ਕਿਰਨ ਚੀਮਾ ਨੇ ਅੰਬਾਲਾ (ਹਰਿਆਣਾ) ਦੇ ਰਹਿਣ ਵਾਲੇ ਇੱਕ ਸਿੱਖ ਨੌਜਵਾਨ ਪਰਵਿੰਦਰ ਸਿੰਘ ਦੇ ਨਾਲ ਵਿਆਹ ਕਰਵਾਇਆ।ਸਭ ਪਾਸੇ ਇਸ ਵਿਆਹ ਦੀ ਸ਼ਲਾਘਾ ਹੋ ਰਹੀ ਹੈ।

ਪਾਕਿਸਤਾਨ ਦੀ ਧੀ ਬਣੀ ਭਾਰਤ ਦੀ ਨੂੰਹ

By

Published : Mar 9, 2019, 8:11 PM IST

ਪਟਿਆਲਾ: ਭਾਰਤ ਅਤੇ ਪਾਕਿਸਤਾਨ 'ਚ ਬੇਸ਼ੱਕ ਤਨਾਅ ਦੀ ਸਥਿਤੀ ਸ਼ੁਰੂ ਤੋਂ ਹੀ ਰਹਿੰਦੀ ਹੈ।ਪਰ ਇਕ ਭਾਰਤ-ਪਾਕਿ ਜੋੜੇ ਨੇ ਪਿਆਰ ਦਾ ਸੰਦੇਸ਼ ਦਿੱਤਾ ਹੈ। ਜੀ ਹਾਂ ਪਾਕਿਸਤਾਨ ਦੇ ਸਿਆਲਕੋਟ ਦੀ 27 ਸਾਲਾਂ ਕਿਰਨ ਚੀਮਾ ਨੇ ਅੰਬਾਲਾ (ਹਰਿਆਣਾ) ਦੇ ਰਹਿਣ ਵਾਲੇ ਇੱਕ ਸਿੱਖ ਨੌਜਵਾਨ ਪਰਵਿੰਦਰ ਸਿੰਘ ਦੇ ਨਾਲ 9 ਮਾਰਚ ਨੂੰ ਪਟਿਆਲਾ ਦੇ ਗੁਰੂਦੁਆਰਾ ਖੇਲ ਸਾਹਿਬ ਵਿਖੇ ਸਿੱਖ ਰੀਤੀ ਰਿਵਾਜ਼ਾਂ ਨਾਲ ਵਿਆਹ ਕਰਵਾਇਆ ਹੈ।

ਪਾਕਿਸਤਾਨ ਦੀ ਧੀ ਬਣੀ ਭਾਰਤ ਦੀ ਨੂੰਹ

ਦੱਸਣਯੋਗ ਹੈ ਕਿ ਇਹ ਵਿਆਹ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਦੋਹਾਂ ਪਰਿਵਾਰਾਂ ਦੇ ਵਿੱਚ ਪੁਰਾਣੀ ਰਿਸ਼ਤੇਦਾਰੀ ਹੋਣ ਕਰ ਕੇ ਸੰਪੂਰਨ ਹੋਇਆ ਹੈ।ਪਾਕਿਸਤਾਨ ਦੀ ਕਿਰਨ ਹੁਣ 45 ਦਿਨ ਦੇ ਵੀਜ਼ਾ ਉਪਰ ਭਾਰਤ ਸਮਝੌਤਾ ਐਕਸਪ੍ਰੈਸ ਰਾਹੀਂ ਭਾਰਤ ਆਪਣੇ ਪਰਿਵਾਰ ਨਾਲ ਆਈ ਹੈ ਅਤੇ ਹੁਣ ਉਹ ਵਿਆਹ ਤੋਂ ਬਾਅਦ ਭਾਰਤ ਦੀ ਪੱਕੀ ਨਾਗਰਿਕਤਾ ਲਈ ਅਪਲਾਈ ਕਰੇਗੀ।
ਪਰਵਿੰਦਰ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਆਪਣੇ ਪਰਿਵਾਰ ਦੇ ਇਸ ਫੈਸਲੇ ਦੇ ਨਾਲ ਬਹੁਤ ਖੁਸ਼ ਹੈ।ਉਨ੍ਹਾਂ ਕਿਹਾ ਕਿ ਉਹ ਪਾਕਿਸਤਾਨ ਕਦੇ ਨਹੀਂ ਗਏ ਪਰ ਹੁਣ ਉਹ ਆਪਣੇ ਸਹੁਰੇ ਪਾਕਿਸਤਾਨ ਜ਼ਰੂਰ ਜਾਣਗੇ।

ABOUT THE AUTHOR

...view details