ਪੰਜਾਬ

punjab

By

Published : Dec 24, 2019, 1:28 PM IST

ETV Bharat / city

ਹੁਣ ਪੀੜਤਾਂ ਦੀ ਲਿਪਸਟਿਕ ਦੀ ਮਦਦ ਨਾਲ ਫੜਿਆ ਜਾਵੇਗਾ ਦੋਸ਼ੀ

ਕਾਸਮੈਟਿਕ ਲਿਪਿਸਟਿਕ ਕਾਜਲ ਫਾਊਂਡੇਸ਼ਨ ਨੇਲ ਪਾਲਿਸ਼ ਉਪਰ ਸਰਚ ਕੀਤੀ। ਹੁਣ ਪੀੜਤਾਂ ਦੀ ਲਿਪਸਟਿਕ ਦੀ ਮਦਦ ਨਾਲ ਦੋਸ਼ੀ ਨੂੰ ਫੜਿਆ ਜਾ ਸਕਦਾ ਹੈ।

Patiala news in punjabi
Patiala news in punjabi

ਪਟਿਆਲਾ: ਔਰਤਾਂ ਨਾਲ ਜਬਰ ਜਨਾਹ ਅਤੇ ਜ਼ਿਣਸੀ ਸੋਸ਼ਣ ਦੀ ਜਾਂਚ ਨੂੰ ਆਸਾਨ ਬਣਾਉਣ ਵਾਸਤੇ ਪੰਜਾਬੀ ਯੂਨੀਵਰਸਿਟੀ ਫਰਾਂਸਿਕ ਸਾਇੰਸ ਡਿਪਾਰਟਮੈਂਟ ਦੇ ਸਟੂਡੈਂਟਾਂ ਨੇ ਕਾਸਮੈਟਿਕ ਕ੍ਰੀਮ ਨੂੰ ਲੈ ਕੇ ਰਿਸਰਚ ਕੀਤੀ। ਇਸ ਨਾਲ ਦੋਸ਼ੀ ਨੂੰ ਫੜ੍ਹਣ ਤੋਂ ਜੁੜੇ ਹੋਏ ਮਾਮਲੇ ਦੀ ਜਾਂਚ ਹੋਰ ਆਸਾਨ ਹੋ ਜਾਵੇਗੀ ਅਤੇ ਆਸਾਨੀ ਨਾਲ ਦੋਸ਼ੀ ਵਿਰੁੱਧ ਸਬੂਤ ਇਕੱਠੇ ਕੀਤੇ ਜਾ ਸਕਣਗੇ।

ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਹੋਏ ਸੁਪਰਵਾਈਜ਼ਰ ਡਾ. ਰਾਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਦੇਖ ਰੇਖ ਵਿੱਚ ਸਵੀਟੀ ਸ਼ਰਮਾ ਰਿਟੋ ਚੋਫ਼ੀ ਸੁਪ੍ਰੀਆ ਸ਼ਰਮਾ ਨੇ ਰਲ ਕੇ ਇਹ ਸਰਚ ਕੀਤੀ। ਇਸ ਵਿੱਚ ਕਾਸਮੈਟਿਕ ਲਿਪਿਸਟਿਕ ਕਾਜਲ ਫਾਊਂਡੇਸ਼ਨ ਨੇਲ ਪਾਲਿਸ਼ ਉਪਰ ਸਰਚ ਕੀਤੀ। ਇਹ ਤਿੰਨੋਂ ਸਟੂਡੈਂਟ ਪੀਐੱਚਡੀ ਕਰ ਰਹੇ ਹਨ।

Patiala news in punjabi

ਸਟੋਨ ਰਾਜਿੰਦਰ ਸਿੰਘ ਕਾਸਮੈਟਿਕ ਫਾਊਂਡੇਸ਼ਨ ਕ੍ਰੀਮ ਤੇ ਸਰਚ ਪੇਪਰ ਪੇਸ਼ ਕੀਤੇ ਹਨ। ਇਹ ਸਰਚ ਪੇਪਰ ਅਮਰੀਕਨ ਫੋਰੈਂਸਿਕ ਅਕੈਡਮੀ ਦੇ ਜਨਰਲ ਆਫ ਫਰਾਂਸਿਕ ਸਾਇੰਸ ਨੇ ਜਾਰੀ ਕੀਤੇ। ਮਹਿਲਾ ਕਾਸਮੈਟਿਕ ਕਰੀਮ ਅਤੇ ਲਿਪਸਟਿਕ ਦਾ ਅਜੇ ਉਪਯੋਗ ਕਰਦੀਆਂ ਹਨ ਜਦੋਂ ਉਨ੍ਹਾਂ ਦੇ ਖਿਲਾਫ ਰੇਪ ਅਤੇ ਸੈਕਸੂਅਲ ਅਸਾਲਟ ਹੁੰਦਾ ਹੈ ਤਾਂ ਮਹਿਲਾਵਾਂ ਵੱਲੋਂ ਲਗਾਈ ਗਈ ਕਰੀਮ ਜਾਂ ਲਿਪਸਟਿਕ ਕ੍ਰਾਈਮ ਕਰਨ ਵਾਲੇ ਵਿਅਕਤੀ ਨੂੰ ਵੀ ਲੱਗ ਜਾਂਦੀ ਹੈ।

ਦੋਸ਼ੀ 'ਤੇ ਲੱਗਣ ਵਾਲੇ ਲਿਪਸਟਿਕ ਜਾਂ ਕਰੀਮ ਦੇ ਐਂਟੀ ਆਰ ਐੱਸ ਟੀ ਆਈ ਆਰ ਸਪੈਕਟ੍ਰੋਸਕੋਪੀ ਤਕਨੀਕ ਨਾਲ ਮਿਲਾਇਆ ਜਾਂਦਾ ਹੈ। ਇਹ ਜਾਂਚ ਵਿੱਚ ਅਹਿਮ ਸਬੂਤ ਬਣ ਜਾਂਦਾ ਹੈ। ਇਸ ਤਕਨੀਕ ਨਾਲ ਦੋ ਜਾਂ ਤਿੰਨ ਮਿੰਟਾਂ ਵਿੱਚ ਹੀ ਇਹ ਸੈਂਪਲ ਤੋਂ ਪਤਾ ਲਗਾਇਆ ਜਾ ਸਕਦਾ ਹੈ ਕਿ ਦੋਸ਼ੀ ਕੌਨ ਹੈ। ਨਾਲ ਹੀ ਟੈਸਟ ਤਕਨੀਕ ਵਿੱਚ ਕਿਸੇ ਵੀ ਤਰ੍ਹਾਂ ਦੇ ਕੈਮੀਕਲ ਦੀ ਇਸਤੇਮਾਲ ਨਹੀਂ ਕੀਤੀ ਜਾਂਦੀ ਤੇ ਇਸੇ ਕਰਕੇ ਇਹ ਸੈਂਪਲ ਖ਼ਰਾਬ ਵੀ ਨਹੀਂ ਹੁੰਦੇ।

ਜ਼ਿਕਰਯੋਗ ਹੈ ਕਿ ਰਿਸਰਚ ਵਿੱਚ ਇੱਕ ਕਾਜਲ ਤੇ ਰਿਸਰਚ ਪੇਪਰ ਪੇਸ਼ ਕੀਤੇ ਗਏ ਹਨ, ਜਿਸ ਵਿੱਚ ਰੇਪਿਸਟ ਦੇ ਸਰੀਰ ਤੇ ਕਾਜਲ ਟਰਾਂਸਫਰ ਹੋ ਜਾਵੇਗਾ ਅਤੇ ਜਾਂਚ ਵਿੱਚ ਪਤਾ ਚੱਲ ਜਾਏਗਾ ਕਿ ਆਰੋਪੀ ਅਤੇ ਪੀੜਤਾਂ ਦੇ ਸਰੀਰ ਦੇ ਕਿਸ ਬਰਾਂਡ ਦਾ ਕਾਜਲ ਲਗਾਇਆ ਹੋਇਆ ਹੈ।

ਰਿਸਰਚ ਸਕਾਲਰ ਸਵੀਟੀ ਸ਼ਰਮਾ ਨੇ ਦੱਸਿਆ ਕਿ ਤਕਨੀਕ ਨਾਲ ਡਿਸੇਬਲਿਟੀ ਹੈ, ਸੈਂਪਲ ਕਦੇ ਵੀ ਖ਼ਰਾਬ ਨਹੀਂ ਹੁੰਦੇ ਅਤੇ ਜਦੋਂ ਵੀ ਚਾਹੋ ਇਸ ਸੈਂਪਲ ਦਾ ਮੁੜ ਉਪਯੋਗ ਕੀਤਾ ਜਾ ਸਕਦਾ ਹੈ। ਇਸ ਤੋਂ ਪਹਿਲਾਂ ਜਦੋਂ ਵੀ ਸੈਂਪਲਾਂ ਰਾਹੀਂ ਸਰਚ ਕੀਤੀ ਜਾਂਦੀ ਸੀ ਤਾਂ ਸੈਂਪਲ ਨਸ਼ਟ ਹੋ ਜਾਂਦੇ ਹਨ। ਹੁਣ ਪੀੜਤਾਂ ਦੀ ਲਿਪਸਟਿਕ ਦੀ ਮਦਦ ਨਾਲ ਦੋਸ਼ੀ ਨੂੰ ਫੜਿਆ ਜਾ ਸਕਦਾ ਹੈ।

ABOUT THE AUTHOR

...view details