ਲੁਧਿਆਣਾ: ਕਿਸਾਨ ਅੰਦੋਲਨ ਲਈ ਬੱਸ ਭੇਜਣ ਵਾਲੇ ਲੁਧਿਆਣਾ ਦੇ ਟਰਾਂਸਪੋਰਟਰ ਅੱਜ ਦਿੱਲੀ 'ਚ ਸਥਿਤ ਐਨਆਈਏ ਹੈਡਕੁਆਰਟਰ ਵਿਖੇ ਪੇਸ਼ ਹੋਏ। ਇਸਤੋਂ ਪਹਿਲਾਂ ਇਨ੍ਹਾਂ ਟਰਾਂਸਪੋਰਟਰਾਂ ਨੂੰ ਵਟਸਐਪ 'ਤੇ ਐਨਆਈਏ ਦਾ ਨੋਟਿਸ ਮਿਲਿਆ। ਇਸ ਸੰਦੇਸ਼ 'ਚ ਉਨ੍ਹਾਂ ਨੂੰ 15 ਜਨਵਰੀ ਦੇ ਦਿਨ ਦਿੱਲੀ ਵਿਖੇ ਸਥਿਤ ਐਨਆਈਏ ਹੈੱਡਕੁਆਰਟਰ ਵਿਖੇ ਪੇਸ਼ ਹੋਣ ਲਈ ਕਿਹਾ ਗਿਆ ਸੀ।
ਐਨਆਈਏ ਹੈਡਕੁਆਰਟਰ ਪੇਸ਼ ਹੋਏ ਟਰਾਂਸਪੋਰਟਰ
ਸ਼ਨੀਵਾਰ ਨੂੰ ਲੁਧਿਆਣਾ ਦੇ ਟਰਾਂਸਪੋਰਟਰ ਇੰਦਰਪਾਲ ਸਿੰਘ ਤੇ ਜਸਪਾਲ ਸਿੰਘ ਐਨਆਈਏ ਹੈਡਕੁਆਰਟਰ ਦਿੱਲੀ ਵਿਖੇ ਪੇਸ਼ ਹੋਏ। ਐਨਆਈਏ ਵੱਲੋਂ ਉਨ੍ਹਾਂ ਕੋਲੋਂ ਕਿਸਾਨ ਅੰਦੋਲਨ 'ਚ ਬੱਸਾਂ ਭੇਜੇ ਜਾਣ ਸਬੰਧੀ ਸਵਾਲ ਪੁੱਛੇ ਗਏ। ਇਸ ਦੌਰਾਨ ਜਵਾਬ ਦਿੰਦੇ ਹੋਏ ਜਸਪਾਲ ਸਿੰਘ ਨੇ ਐਨਆਈਏ ਨੂੰ ਦੱਸਿਆ ਕਿ ਉਸ ਨੇ ਇੰਦਰਪਾਲ ਸਿੰਘ ਕੋਲੋਂ ਬੱਸ ਬੁੱਕ ਕਰਵਾਈ ਸੀ। ਐਨਆਈਏ ਨੇ ਦੋਹਾਂ ਟਰਾਂਸਪੋਰਟਰਾਂ ਦੇ ਜਵਾਬਾਂ ਤੋਂ ਅਸੰਤੁਸ਼ਟੀ ਪ੍ਰਗਟਾਉਂਦੇ ਹੋਏ ਉਨ੍ਹਾਂ ਨੂੰ ਮੁੜ 21 ਜਨਵਰੀ ਨੂੰ ਪੇਸ਼ ਹੋਣ ਲਈ ਕਿਹਾ ਗਿਆ ਹੈ।
ਕੀ ਹੈ ਮਾਮਲਾ
ਐਨਆਈਏ ਨੇ ਲੁਧਿਆਣਾ ਦੇ ਤਿੰਨ ਟਰਾਂਸਪੋਰਟਰਾਂ ਨੂੰ ਗ਼ੈਰ-ਕਾਨੂੰਨੀ ਗਤੀਵਿੱਧੀਆਂ ਦੇ ਦੋਸ਼ 'ਚ ਨੋਟਿਸ ਜਾਰੀ ਕੀਤਾ ਹੈ। ਟਰਾਂਸਪੋਰਟਰਾਂ 'ਤੇ ਕਈ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਹ ਟਰਾਂਸਪੋਰਟਰ ਕਿਸਾਨ ਅੰਦੋਲਨ 'ਚ ਬੱਸਾਂ ਭੇਜਦੇ ਸਨ। ਅਕਾਲੀ ਦਲ ਲੀਗਲ ਵਿੰਗ ਨੇ ਟਰਾਂਸਪੋਰਟਰਾਂ ਦੇ ਹੱਕ 'ਚ ਪੰਜਾਬ ਤੇ ਹਰਿਆਣਾ ਹਾਈਕੋਰਟ ਜਾਣ ਦੀ ਗੱਲ ਕਹੀ ਸੀ।