ਲੁਧਿਆਣਾ: ਲੁਧਿਆਣਾ ਮੁੱਲਾਂਪੁਰ ਦਾਖਾ ਤੋਂ ਵਿਧਾਇਕ ਮਨਪ੍ਰੀਤ ਇਆਲੀ(MLA Manpreet Ayali from Ludhiana Mullanpur Dakha) ਦੇ ਘਰ ਚੱਲ ਰਹੀ ਕਰ ਵਿਭਾਗ ਦੀ ਛਾਪੇਮਾਰੀ(Department raids) ਦੇਰ ਸ਼ਾਮ ਖਤਮ ਹੋ ਚੁੱਕੀ ਹੈ ਅਤੇ ਇਨਕਮ ਟੈਕਸ ਅਧਿਕਾਰੀਆਂ ਸਣੇ ਫੋਰਸ(Force including income tax officials) ਵਾਪਸ ਚਲੀ ਗਈ। ਜਿਸ ਤੋਂ ਬਾਅਦ ਮਨਪ੍ਰੀਤ ਇਆਲੀ ਮੀਡੀਆ ਦੇ ਮੁਖਾਤਿਬ ਹੋਏ ਅਤੇ ਉਨ੍ਹਾਂ ਨੇ ਦੱਸਿਆ ਕਿ ਇਨਕਮ ਟੈਕਸ ਵਿਭਾਗ ਨੂੰ ਕੁਝ ਵੀ ਅਜਿਹਾ ਨਹੀਂ ਮਿਲਿਆ, ਜਿਸ ਨਾਲ ਉਨ੍ਹਾਂ ਤੇ ਕੋਈ ਕਾਰਵਾਈ ਹੋ ਸਕੇ।
ਮਨਪ੍ਰੀਤ ਇਆਲੀ ਨੇ ਕਿਹਾ ਕਿ 1999 ਭਾਰਤ ਵਿੱਚ ਵੀ ਰੇਡ ਹੋਈ ਸੀ, ਉਦੋਂ ਵੀ ਕੁਝ ਨਹੀਂ ਮਿਲਿਆ ਤੇ ਅੱਜ (ਬੁੱਧਵਾਰ) ਫਿਰ ਉਨ੍ਹਾਂ ਨੂੰ ਕੁਝ ਪ੍ਰਾਪਤ ਨਹੀਂ ਹੋਇਆ। ਜਿੰਨਾ ਕੈਸ਼ ਜਾਂ ਸੋਨਾ ਘਰ ਵਿੱਚ ਰੱਖਿਆ ਜਾ ਸਕਦਾ ਹੈ, ਓਨਾ ਹੀ ਬਰਾਮਦ ਹੋਇਆ ਹੈ। ਮਨਪ੍ਰੀਤ ਇਆਲੀ ਨੂੰ ਜਦੋਂ ਬੈਂਕ ਟ੍ਰਾਂਜੈਕਸ਼ਨਾਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਕੋਲ ਜਿੰਨੀ ਜ਼ਮੀਨ ਹੈ ਸਾਰੀ ਜੱਦੀ ਜ਼ਮੀਨ ਹੈ ਅਤੇ ਉਨ੍ਹਾਂ ਦੇ ਬੈਂਕ ਖਾਤੇ ਵੀ ਕਿਸੇ ਵੀ ਢੰਗ ਨਾਲ ਸੀਲ ਨਹੀਂ ਕੀਤੇ ਗਏ।