ਜਲੰਧਰ: ਪੰਜਾਬ ਵਿੱਚ ਕਾਂਗਰਸ ਨੇ ਆਪਣੇ 86 ਉਮੀਦਵਾਰਾਂ ਦੀ ਲਿਸਟ ਜਾਰੀ ਕਰ ਦਿੱਤੀ ਹੈ, ਹਾਲਾਂਕਿ ਇਸ ਲਿਸਟ ਵਿੱਚ ਜ਼ਿਆਦਾਤਰ ਨਾਮ ਉਨ੍ਹਾਂ ਲੋਕਾਂ ਦੇ ਨੇ ਜੋ ਪੰਜਾਬ ਦੀ ਕਾਂਗਰਸ ਸਰਕਾਰ ਵਿੱਚ ਮੰਤਰੀ ਨੇ ਜਾਂ ਫਿਰ ਕਾਂਗਰਸ ਵੱਲੋਂ ਅਲੱਗ ਅਲੱਗ ਵਿਧਾਨ ਸਭਾ ਹਲਕਿਆਂ ਦੇ ਵਿਧਾਇਕ ਰਹਿ ਚੁੱਕੇ ਹਨ।
ਕਾਂਗਰਸ ਵੱਲੋਂ ਜਾਰੀ ਕੀਤੀ ਗਈ ਇਸ ਲਿਸਟ ਵਿੱਚ ਆਪਣਾ ਨਾਮ ਨਾ ਆਉਣ ਦੇ ਜਲੰਧਰ ਵਿੱਚ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰ ਮਹਿੰਦਰ ਸਿੰਘ ਕੇਪੀ ਖਾਸੇ ਨਾਰਾਜ਼ ਹਨ।
ਕਾਂਗਰਸੀ ਆਗੂ 'ਚ ਦੇਖਣ ਨੂੰ ਮਿਲੀ ਨਿਰਾਸ਼ਾ
ਮਹਿੰਦਰ ਸਿੰਘ ਕੇ ਪੀ ਜਿਨ੍ਹਾਂ ਨੂੰ ਜਲੰਧਰ ਦੀ ਆਦਮਪੁਰ ਸੀਟ ਜਾਂ ਫਿਰ ਜਲੰਧਰ ਵੈਸਟ ਸੀਟ ਤੋਂ ਉਮੀਦਵਾਰੀ ਮਿਲਣ ਦੀ ਪੂਰੀ ਆਸ ਸੀ, ਕਾਂਗਰਸ ਹਾਈਕਮਾਨ ਵੱਲੋਂ ਆਦਮਪੁਰ ਦੀ ਸੀਟ ਬਹੁਜਨ ਸਮਾਜ ਪਾਰਟੀ ਤੋਂ ਕਾਂਗਰਸ ਵਿੱਚ ਆਏ ਸੁਖਵਿੰਦਰ ਸਿੰਘ ਕੋਟਲੀ ਨੂੰ ਅਤੇ ਜਲੰਧਰ ਵੈਸਟ ਦੀ ਸੀਟ ਕਾਂਗਰਸ ਦੇ ਮੌਜੂਦਾ ਵਿਧਾਇਕ ਅਤੇ ਕੈਬਿਨਟ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਨਜ਼ਦੀਕੀ ਸੁਸ਼ੀਲ ਰਿੰਕੂ ਨੂੰ ਦਿੱਤੇ ਜਾਣ ਦੇ ਮਹਿੰਦਰ ਸਿੰਘ ਕੇਪੀ ਅਤੇ ਉਨ੍ਹਾਂ ਦੇ ਸਮਰਥਕਾਂ ਵਿੱਚ ਖਾਸੀ ਨਿਰਾਸ਼ਾ ਦੇਖਣ ਨੂੰ ਮਿਲ ਰਹੀ ਹੈ।
ਮੀਡੀਆ ਨਾਲ ਮੁਖਾਤਿਬ ਹੋਏ ਮਹਿੰਦਰ ਸਿੰਘ ਕੇਪੀ
ਮਹਿੰਦਰ ਸਿੰਘ ਕੇ.ਪੀ ਨੇ ਅੱਜ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹ ਚੋਣਾਂ ਲੜਨਗੇ ਤਾਂ ਇਸੇ ਵਿਧਾਨ ਸਭਾ ਹਲਕਿਆਂ ਚੋਂ ਅਤੇ ਜਲਦ ਹੀ ਇਹ ਵੀ ਸਾਫ ਹੋ ਜਾਵੇਗਾ ਕਿ ਉਹ ਕਿਹੜੀ ਪਾਰਟੀ ਤੋਂ ਚੋਣਾਂ ਲੜਨ ਜਾ ਰਹੇ ਹਨ, ਮਹਿੰਦਰ ਸਿੰਘ ਕੇਪੀ ਨੇ ਅੱਜ ਕਿਹਾ ਕਿ ਉਹ ਕਾਂਗਰਸ ਸਰਕਾਰ ਵਿੱਚ ਦਾ ਸਿਰਫ਼ ਕੈਬਨਿਟ ਮੰਤਰੀ ਬਲਕਿ ਜਲੰਧਰ ਦੇ ਸਾਂਸਦ ਵੀ ਰਹਿ ਚੁੱਕੇ ਹਨ, ਇਹੀ ਨਹੀਂ ਉਨ੍ਹਾਂ ਦੇ ਪਰਿਵਾਰ ਵੱਲੋਂ ਜੋ ਕੁਰਬਾਨੀਆਂ ਦਿੱਤੀਆਂ ਗਈਆਂ ਉਹ ਅੱਜ ਕਾਂਗਰਸ ਹਾਈ ਕਮਾਨ ਭੁੱਲ ਗਈ ਹੈ।
ਇਹੀ ਕਾਰਨ ਹੈ ਕਿ ਅੱਜ ਹਾਈ ਕਮਾਨ ਉਨ੍ਹਾਂ ਲੋਕਾਂ ਨੂੰ ਸੀਟਾਂ ਦੇ ਰਹੀ ਹੈ ਜੋ ਕਾਂਗਰਸ ਵਿੱਚ ਨਵੇਂ ਨੇ ਜਾਂ ਫੇਰ ਦੂਜੀਆਂ ਪਾਰਟੀਆਂ ਛੱਡ ਕੇ ਕਾਂਗਰਸ ਵਿੱਚ ਆ ਰਹੇ ਹਨ। ਮਹਿੰਦਰ ਸਿੰਘ ਕੇਪੀ ਨੇ ਕਿਹਾ ਕਿ ਉਹ ਹੁਣ ਆਪਣੇ ਸਮਰਥਕਾਂ ਨਾਲ ਇਹ ਸਲਾਹ ਕਰ ਰਹੇ ਨੇ ਕਿ ਉਹ ਕਿਹੜੀ ਪਾਰਟੀ ਤੋਂ ਇਨ੍ਹਾਂ ਵਿਧਾਨ ਸਭਾ ਹਲਕਿਆਂ ਵਿੱਚੋਂ ਇੱਕ 'ਤੇ ਚੋਣ ਲੜਨਗੇ।
ਸੀਨੀਅਰ ਕਾਂਗਰਸੀ ਆਗੂ ਨੂੰ ਟਿਕਟ ਨਾ ਮਿਲਣ 'ਤੇ ਹੋ ਸਕਦੇ ਨੇ ਕਿਸੇ ਹੋਰ ਪਾਰਟੀ ਵਿੱਚ ਸ਼ਾਮਲ ਜ਼ਿਕਰਯੋਗ ਹੈ ਕਿ ਮਹਿੰਦਰ ਸਿੰਘ ਕੇ ਪੀ ਕਾਂਗਰਸ ਵੱਲੋਂ ਇਨ੍ਹਾਂ ਸੀਟਾਂ 'ਤੇ ਚੋਣ ਲੜਨਾ ਚਾਹੁੰਦੇ ਸੀ ਉਹ ਹਾਈਕਮਾਨ ਵੱਲੋਂ ਉਨ੍ਹਾਂ ਨੂੰ ਨਹੀਂ ਦਿੱਤੀਆਂ ਗਈਆਂ। ਹੁਣ ਖਦਸ਼ਾ ਇਹ ਲਗਾਇਆ ਜਾ ਰਿਹਾ ਹੈ ਕਿ ਮਹਿੰਦਰ ਸਿੰਘ ਕੇ ਪੀ ਭਾਰਤੀ ਜਨਤਾ ਪਾਰਟੀ ਵੱਲੋਂ ਟਿਕਟ ਲੈ ਕੇ ਚੋਣ ਲੜ ਸਕਦੇ ਹਨ, ਪਰ ਇਸ ਵਿੱਚ ਵੀ ਇੱਕ ਵੱਡਾ ਪੇਚ ਇਹ ਹੈ ਕਿ ਭਾਜਪਾ ਲਈ ਜਲੰਧਰ ਵੈਸਟ ਤੋਂ ਭਗਤ ਪਰਿਵਾਰ ਬਹੁਤ ਮਾਅਨੇ ਰੱਖਦਾ ਹੈ ਕਿਉਂਕਿ ਇਸ ਪਰਿਵਾਰ ਵਿੱਚੋਂ ਭਗਤ ਚੁੰਨੀ ਲਾਲ ਪਹਿਲੇ ਅਕਾਲੀ ਭਾਜਪਾ ਪੰਜਾਬ ਸਰਕਾਰ ਵਿੱਚ ਮੰਤਰੀ ਰਹਿ ਚੁੱਕੇ ਨੇ ਅਤੇ ਹੁਣ ਉਨ੍ਹਾਂ ਦਾ ਬੇਟਾ ਮਹਿੰਦਰ ਭਗਤ ਇਸ ਸੀਟ ਦਾ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਹੈ।
ਏਸੇ ਵਿੱਚ ਜੇ ਮਹਿੰਦਰ ਸਿੰਘ ਕੇ ਪੀ ਨੂੰ ਜਲੰਧਰ ਵੈਸਟ ਤੋਂ ਭਾਜਪਾ ਸੀਟ ਨਹੀਂ ਦਿੰਦੀ ਹੈ ਤਾਂ ਉਨ੍ਹਾਂ ਕੋਲ ਭਾਜਪਾ ਵੱਲੋਂ ਆਦਮਪੁਰ ਸੀਟ 'ਤੇ ਚੋਣ ਲੜਦਾ ਆਪਸ਼ਨ ਹੀ ਬਾਕੀ ਰਹਿ ਜਾਂਦਾ ਹੈ। ਫਿਲਹਾਲ ਇਹ ਆਉਣ ਵਾਲਾ ਸਮਾਂ ਦੱਸੇਗਾ ਇਸ ਮੌਕੇ ਮਹਿੰਦਰ ਸਿੰਘ ਕੇਪੀ ਦਾ ਅਗਲਾ ਫ਼ੈਸਲਾ ਕੀ ਹੁੰਦਾ ਹੈ, ਪਰ ਇਹ ਸਾਫ ਹੈ ਕਿ ਕਾਂਗਰਸ ਨੇ ਟਿਕਟ ਵੰਡ ਵਿਚ ਕੱਟ ਤੋਂ ਘੱਟ ਕਲੇਸ਼ ਚਾਹੁੰਦੇ ਹੋਈ ਟਿਕਟਾਂ ਵੰਡੀਆਂ ਸੀ, ਉਨ੍ਹਾਂ ਦਾ ਉਹ ਮਨਸੂਬਾ ਸ਼ਾਇਦ ਕਈ ਸੀਟਾਂ 'ਤੇ ਪੂਰਾ ਨਹੀਂ ਹੋਇਆ।
ਇਹ ਵੀ ਪੜ੍ਹੋ:ਕਾਂਗਰਸ ਪਾਰਟੀ ਦੇ ਜ਼ਿਲ੍ਹਾ ਦਿਹਾਤੀ ਦੇ ਪ੍ਰਧਾਨ ਭੰਗਵਤ ਪਾਲ ਸਚਰ ਬੀਜੇਪੀ ਵਿਚ ਸ਼ਾਮਿਲ