ਪੰਜਾਬ

punjab

ETV Bharat / city

Citizenship: ਅਫ਼ਗਾਨਿਸਤਾਨ, ਪਾਕਿਸਤਾਨ ਤੇ ਬੰਗਲਾਦੇਸ਼ ਤੋਂ ਆਏ ਸ਼ਰਨਾਰਥੀਆਂ ’ਚ ਖੁਸ਼ੀ

ਗੈਰ ਮੁਸਲਿਮ ਸ਼ਰਨਾਰਥੀਆਂ (Refugees) ਨੂੰ ਭਾਰਤ ਦੀ ਨਾਗਰਿਕਤਾ (Citizenship) ਦੇਣ ਸਬੰਧੀ ਕੇਂਦਰ ਸਰਕਾਰ (Central Government) ਅਰਜੀਆਂ ਲੈ ਰਹੀ ਹੈ ਜਿਸ ਕਾਰਨ ਸ਼ਰਨਾਰਥੀਆਂ (Refugees) ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਜਲਦੀ ਹੀ ਨਾਗਰਿਕਤਾ (Citizenship) ਮਿਲ ਜਾਂਦੀ ਹੈ ਤਾਂ ਜੋ ਸੁਵਿਧਾਵਾਂ ਸਰਕਾਰ ਵੱਲੋਂ ਭਾਰਤ ਦੇ ਨਾਗਰਿਕਾਂ ਨੂੰ ਦਿੱਤੀਆਂ ਜਾਂਦੀਆਂ ਹਨ ਉਹ ਉਨ੍ਹਾਂ ਨੂੰ ਵੀ ਮਿਲ ਸਕੇਗਣਗੀਆਂ।

ਅਫ਼ਗਾਨਿਸਤਾਨ, ਪਾਕਿਸਤਾਨ ਤੇ ਬੰਗਲਾਦੇਸ਼ ਤੋਂ ਆਏ ਸ਼ਰਨਾਰਥੀਆਂ ’ਚ ਖੁਸ਼ੀ
ਅਫ਼ਗਾਨਿਸਤਾਨ, ਪਾਕਿਸਤਾਨ ਤੇ ਬੰਗਲਾਦੇਸ਼ ਤੋਂ ਆਏ ਸ਼ਰਨਾਰਥੀਆਂ ’ਚ ਖੁਸ਼ੀ

By

Published : May 30, 2021, 2:58 PM IST

ਲੁਧਿਆਣਾ: ਕੇਂਦਰ ਸਰਕਾਰ (Central Government) ਵੱਲੋਂ ਅਫ਼ਗਾਨਿਸਤਾਨ ਬੰਗਲਾਦੇਸ਼ ਅਤੇ ਪਾਕਿਸਤਾਨ ਤੋਂ ਆਏ ਗੈਰ ਮੁਸਲਿਮ ਸ਼ਰਨਾਰਥੀਆਂ (Refugees) ਨੂੰ ਭਾਰਤ ਦੀ ਨਾਗਰਿਕਤਾ (Citizenship) ਦੇਣ ਸਬੰਧੀ ਸਰਕਾਰ ਨੂੰ ਅਰਜ਼ੀ ਦੇਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਜਿਸ ਦਾ ਇਨ੍ਹਾਂ ਪਰਿਵਾਰਾਂ ਵੱਲੋਂ ਸਵਾਗਤ ਕੀਤਾ ਜਾ ਰਿਹਾ ਹੈ ਅਤੇ ਪਰਿਵਾਰਾਂ ਵਿੱਚ ਕਾਫੀ ਖੁਸ਼ੀ ਹੈ। ਲੁਧਿਆਣਾ ਵਿੱਚ ਵੀ ਇੱਕ ਅਜਿਹਾ ਪਰਿਵਾਰ ਜੋ ਬੀਤੇ 10 ਸਾਲ ਤੋਂ ਪੰਜਾਬ ਵਿੱਚ ਰਹਿ ਰਿਹਾ ਹੈ ਅਤੇ ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ (Central Government) ਦੇ ਫੈਸਲੇ ਤੋਂ ਉਹ ਖੁਸ਼ ਨੇ ਅਤੇ ਉਨ੍ਹਾਂ ਨੂੰ ਉਮੀਦ ਬੱਝੀ ਹੈ ਕਿ ਉਨ੍ਹਾਂ ਨੂੰ ਉਹ ਸਾਰੇ ਅਧਿਕਾਰ ਮਿਲ ਸਕਣਗੇ ਜੋ ਭਾਰਤ ਦੇ ਇੱਕ ਨਾਗਰਿਕ (Citizenship) ਨੂੰ ਮਿਲਦੇ ਹਨ।

ਅਫ਼ਗਾਨਿਸਤਾਨ, ਪਾਕਿਸਤਾਨ ਤੇ ਬੰਗਲਾਦੇਸ਼ ਤੋਂ ਆਏ ਸ਼ਰਨਾਰਥੀਆਂ ’ਚ ਖੁਸ਼ੀ

ਇਹ ਵੀ ਪੜੋ: Mehul Choksi ਦੀ ਜੇਲ੍ਹ ਚੋਂ ਪਹਿਲੀ ਤਸਵੀਰ ਆਈ ਸਾਹਮਣੇ
ਕਾਬੁਲ ਤੋਂ ਆਏ ਸ਼ੰਮੀ ਸਿੰਘ ਨੇ ਦੱਸਿਆ ਕਿ ਉਹ ਹਾਲਾਤ ਖ਼ਰਾਬ ਹੋਣ ਕਰਕੇ ਸਾਲ 2012 ਭਾਰਤ ਵਿੱਚ ਭਾਰਤ ਆ ਗਏ ਸਨ ਅਤੇ ਹੁਣ ਤਕ ਉਹ ਭਾਰਤ ਵਿਚ ਇਕ ਸ਼ਰਨਾਰਥੀ (Refugees) ਦੇ ਰੂਪ ਵਿੱਚ ਰਹਿ ਰਹੇ ਸਨ, ਪਰ ਕੇਂਦਰ ਸਰਕਾਰ (Central Government) ਦੀ ਇਸ ਸਕੀਮ ਨਾਲ ਉਨ੍ਹਾਂ ਨੂੰ ਕਾਫੀ ਫਾਇਦਾ ਮਿਲੇਗਾ। ਉਨ੍ਹਾਂ ਨੇ ਦੱਸਿਆ ਕਿ ਜੋ ਪਰਿਵਾਰ ਉਸ ਵੇਲੇ ਉੱਜੜ ਕੇ ਭਾਰਤ ਪਹੁੰਚੇ ਸਨ ਉਨ੍ਹਾਂ ਦੀ ਆਰਥਿਕ ਸਥਿਤੀ ਕਾਫੀ ਖਰਾਬ ਰਹੀ ਹੈ ਅਤੇ ਉਹ ਛੋਟੇ ਮੋਟੇ ਕੰਮ ਕਰਕੇ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਕਰ ਰਹੇ ਸਨ, ਪਰ ਸਰਕਾਰ ਵੱਲੋਂ ਜੇਕਰ ਉਨ੍ਹਾਂ ਨੂੰ ਜਲਦੀ ਹੀ ਨਾਗਰਿਕਤਾ ਮਿਲ ਜਾਂਦੀ ਹੈ ਤਾਂ ਜੋ ਸੁਵਿਧਾਵਾਂ ਸਰਕਾਰ ਵੱਲੋਂ ਭਾਰਤ ਦੇ ਨਾਗਰਿਕਾਂ ਨੂੰ ਦਿੱਤੀਆਂ ਜਾਂਦੀਆਂ ਹਨ ਉਹ ਉਨ੍ਹਾਂ ਨੂੰ ਵੀ ਮਿਲ ਸਕੇਗਣਗੀਆਂ।

ਉਹਨਾਂ ਨੇ ਕਿਹਾ ਕਿ ਜੇਕਰ ਸਾਨੂੰ ਨਾਗਰਿਕਤਾ (Citizenship) ਮਿਲ ਜਾਂਦੀ ਹੈ ਤਾਂ ਉਹ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਸਹੀ ਢੰਗ ਨਾਲ ਕਰ ਸਕਣਗੇ। ਉਨ੍ਹਾਂ ਉਮੀਦ ਜਤਾਈ ਕਿ ਜਲਦ ਹੀ ਇਹ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ ਅਤੇ ਉਨ੍ਹਾਂ ਨੂੰ ਭਾਰਤ ਦੀ ਨਾਗਰਿਕਤਾ (Citizenship) ਮਿਲਣ ਦਾ ਮਾਣ ਹਾਸਲ ਹੋਵੇਗਾ ਇਸ ਸਬੰਧੀ ਉਨ੍ਹਾਂ ਕੇਂਦਰ ਸਰਕਾਰ (Central Government) ਦਾ ਇੱਕ ਵਿਸ਼ੇਸ਼ ਤੌਰ ਤੇ ਧੰਨਵਾਦ ਵੀ ਕੀਤਾ ਹੈ।

ਇਹ ਵੀ ਪੜੋ: ਬਿਹਾਰ:ਐਂਬੂਲੈਂਸ ਵਿਵਾਦ 'ਚ ਈਟੀਵੀ ਭਾਰਤ ਦੇ ਪੱਤਰਕਾਰ 'ਤੇ ਕੀਤੀ 10 ਪੰਨਿਆਂ ਦੀ FIR

ABOUT THE AUTHOR

...view details