ਪੰਜਾਬ

punjab

ETV Bharat / city

11 ਸਾਲਾਂ ਤੋਂ ਭੁਗਤ ਰਹੀ ਸੀ ਪੇਸ਼ੀ, ਜ਼ਿੰਦਾ ਨਿਕਲਿਆ ਪਤੀ

ਪਿੰਡ ਲਾਂਬੜਾ 'ਚ ਇੱਕ ਅਜੀਬੋ-ਗਰੀਬ ਮਾਮਲਾ ਪੁਲਿਸ ਦੇ ਸਾਹਮਣੇ ਆਇਆ ਹੈ। ਇੱਕ ਮਹਿਲਾ ਪਿਛਲੇ 11 ਸਾਲਾਂ ਤੋਂ ਆਪਣੇ ਪਤੀ ਦੇ ਕਤਲ ਕੇਸ 'ਚ ਅਦਾਲਤ ਦੀ ਪੇਸ਼ੀ ਭੁਗਤ ਰਹੀ ਹੈ, ਪਰ 11 ਸਾਲ ਬਾਅਦ ਮਹਿਲਾ ਦਾ ਪਤੀ ਜ਼ਿੰਦਾ ਨਿਕਲਿਆ। ਪੁਲਿਸ ਨੇ ਇਸ ਮਾਮਲੇ ਦੀ ਜਾਂਚ ਕੀਤੀ ਸ਼ੁਰੂ।

ਫ਼ੋਟੋ।

By

Published : Sep 27, 2019, 11:01 AM IST

ਜਲੰਧਰ: ਪਿੰਡ ਲਾਂਬੜਾ 'ਚ ਇੱਕ ਅਜੀਬੋ-ਗਰੀਬ ਮਾਮਲਾ ਪੁਲਿਸ ਦੇ ਸਾਹਮਣੇ ਆਇਆ ਹੈ। ਇੱਕ ਮਹਿਲਾ ਜੋ ਪਿਛਲੇ 11 ਸਾਲਾਂ ਤੋਂ ਆਪਣੇ ਪਤੀ ਦੇ ਕਤਲ ਕੇਸ 'ਚ ਅਦਾਲਤ ਦੀ ਪੇਸ਼ੀ ਭੁਗਤ ਰਹੀ ਹੈ, ਪਰ ਅਚਾਨਕ ਇੱਕ ਦਿਨ ਮਹਿਲਾ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਂਦੀ ਹੈ, ਜਦੋਂ ਉਹ ਆਪਣੇ ਪਤੀ ਨੂੰ 11 ਸਾਲ ਬਾਅਦ ਜ਼ਿੰਦਾ ਆਪਣੇ ਸਾਹਮਣੇ ਖੜ੍ਹਾ ਵੇਖ ਹੈਰਾਨ ਹੋ ਜਾਂਦੀ ਹੈ। ਕੁਝ ਅਜਿਹਾ ਹੀ ਮਾਮਲਾ ਜਲੰਧਰ ਦਿਹਾਤ ਪੁਲਿਸ ਨੇ ਹੱਲ ਕੀਤਾ ਹੈ।

ਵੀਡੀਓ

ਕੀ ਹੈ ਪੂਰਾ ਮਾਮਲਾ...

ਪੂਰੇ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਥਾਣਾ ਲਾਂਬੜਾ ਦੇ ਐੱਸ ਐੱਚ ਓ ਪੁਸ਼ਪ ਬਾਲੀ ਨੇ ਦੱਸਿਆ ਕਿ ਰਵਿੰਦਰ ਕੌਰ ਨਾਂਅ ਦੀ ਮਹਿਲਾ ਯੂ ਪੀ ਦੀ ਰਹਿਣ ਵਾਲੀ ਹੈ। ਰਵਿੰਦਰ ਕੌਰ ਦਾ ਪਤੀ 11 ਸਾਲ ਪਹਿਲੇ ਯੂਪੀ ਦੇ ਬਰੇਲੀ ਤੋਂ ਲਾਪਤਾ ਹੋ ਗਿਆ ਸੀ। ਇਸ ਨੂੰ ਪੁਲਿਸ ਵੱਲੋਂ ਬਹੁਤ ਤਲਾਸ਼ ਕਰਨ ਤੋਂ ਬਾਅਦ ਵੀ ਨਹੀਂ ਲੱਭਿਆ ਜਾ ਸਕਿਆ। ਰਵਿੰਦਰ ਕੌਰ ਦੇ ਪਤੀ ਜਗਜੀਤ ਸਿੰਘ ਦੇ ਪਿਤਾ ਨੇ ਆਪਣੀ ਬਹੁ ਅਤੇ ਉਸਦੇ ਪਿਤਾ ਤੇ ਭਰਾ 'ਤੇ ਅਪਹਰਣ ਅਤੇ ਕਤਲ ਦਾ ਮਾਮਲਾ ਦਰਜ ਕਰਵਾ ਦਿੱਤਾ ਸੀ।

11 ਸਾਲ ਤੋਂ ਭੁਗਤ ਰਹੀ ਪੇਸ਼ੀ

ਰਵਿੰਦਰ ਕੌਰ ਪਿਛਲੇ 11 ਸਾਲਾਂ ਤੋਂ ਅਪਹਰਣ ਅਤੇ ਕਤਲ ਦੇ ਮਾਮਲੇ 'ਚ ਪੇਸ਼ੀ ਭੁਗਤ ਰਹੀ ਹੈ। ਇਸ ਦੌਰਾਨ ਰਵਿੰਦਰ ਕੌਰ ਨੂੰ ਪੂਰਾ ਵਿਸ਼ਵਾਸ ਸੀ ਕਿ ਉਸ ਦਾ ਪਤੀ ਜ਼ਿੰਦਾ ਹੈ, ਜਿਸ ਨੂੰ ਲੈ ਕੇ ਉਸ ਨੇ ਅਦਾਲਤ ਵਿੱਚ ਗੁਹਾਰ ਲਗਾਈ। ਅਦਾਲਤ ਨੇ ਇਹ ਮਾਮਲਾ ਜਲੰਧਰ ਪੁਲਿਸ ਦੇ ਐਸਐਸਪੀ ਨਵਜੋਤ ਮਾਲ ਨੂੰ ਸੌਂਪ ਦਿੱਤਾ।

ਪੁਲਿਸ ਨੇ ਮਹਿਲਾ ਦਾ ਪਤੀ ਕੀਤਾ ਬਰਾਮਦ

ਪੁਲਿਸ ਨੇ ਆਖਿਰ ਰਵਿੰਦਰ ਕੌਰ ਦੇ ਪਤੀ ਨੂੰ ਜਲੰਧਰ ਦੇ ਲਾਂਬੜਾ ਇਲਾਕੇ ਵਿੱਚ ਇੱਕ ਢਾਬੇ ਤੋਂ ਬਰਾਮਦ ਕਰ ਲਿਆ। ਥਾਣਾ ਲਾਂਬੜਾ ਦੇ ਐੱਸਐੱਚਓ ਪੁਸ਼ਪ ਬਾਲੀ ਮੁਤਾਬਕ ਪਹਿਲੇ ਤਾਂ ਜਗਜੀਤ ਸਿੰਘ ਨੇ ਆਪਣੀ ਪਛਾਣ ਗਲਤ ਦੱਸੀ, ਪਰ ਬਾਅਦ ਵਿੱਚ ਸਖ਼ਤੀ ਨਾਲ ਪੁੱਛਣ 'ਤੇ ਉਹ ਮੰਨ ਗਿਆ ਕਿ ਉਹ ਹੀ ਜਗਜੀਤ ਸਿੰਘ ਹੈ। ਫਿਲਹਾਲ ਪੁਲਿਸ ਇਸ ਮਾਮਲੇ ਵਿੱਚ ਅਗਲੀ ਕਾਰਵਾਈ ਕਰ ਰਹੀ ਹੈ।

ABOUT THE AUTHOR

...view details