ਹੁਸ਼ਿਆਰਪੁਰ:ਦੋਆਬਾ ਕਿਸਾਨ ਕਮੇਟੀ ਦੇ ਧਰਨੇ ’ਤੇ ਕਿਸਾਨਾਂ ਦਾ ਹੌਸਲਾ ਵਧਾਉਣ ਦੇ ਲਈ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਪਹੁੰਚੇ, ਜਿੱਥੇ ਉਨ੍ਹਾਂ ਕਿਸਾਨਾਂ ਨਾਲ ਮੁਲਾਕਾਤ ਕੀਤੀ। ਦੱਸ ਦਈਏ ਕਿ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਟਾਂਡਾ ਦੇ ਜ਼ਰੂਰਤਾਂ ਚੌਲਾਂਗ ਟੌਲ ਪਲਾਜ਼ਾ ’ਤੇ ਕਿਸਾਨਂ ਦਾ ਧਰਨਾ ਚੱਲ ਰਿਹਾ ਹੈ।
ਸਰਕਾਰ ਨਾਲ ਗੱਲਬਾਤ ਕਰਨ ਲਈ ਅਸੀਂ ਤਿਆਰ: ਰਾਜੇਵਾਲ - ਖੇਤੀ ਕਾਨੂੰਨਾਂ
ਉਨ੍ਹਾਂ ਕਿਹਾ ਕਿ ਸਰਕਾਰ ਕੋਵਿਡ ਦਾ ਬਹਾਨਾ ਬਣਾ ਕੇ ਕਿਸਾਨਾਂ ਨੂੰ ਸਲਾਹ ਦੇ ਰਹੀ ਹੈ ਕਿ ਉਹ ਵਾਪਸ ਮੁੜ ਜਾਣ, ਪਰ ਅਸੀਂ ਨਹੀਂ ਜਵਾਂਗੇ ਕਿਉਂਕਿ ਕੋਰੋਨਾ ਹੈ ਹੀ ਨਹੀਂ। ਉਹਨਾਂ ਨੇ ਕਿਹਾ ਕਿ ਸਰਕਾਰ ਜੇਕਰ ਗੱਲਬਾਤ ਦੇ ਲਈ ਰਾਜ਼ੀ ਹੈ ਤਾਂ ਕਿਸਾਨ ਵੀ ਗੱਲਬਾਤ ਲਈ ਹਮੇਸ਼ਾ ਤਿਆਰ ਹਨ।

ਸਰਕਾਰ ਨਾਲ ਗੱਲਬਾਤ ਕਰਨ ਲਈ ਅਸੀਂ ਤਿਆਰ: ਰਾਜੇਵਾਲ
ਇਹ ਵੀ ਪੜੋ: ਚੁਰੂ ਵਿਖੇ ਨੈਸ਼ਨਲ ਹਾਈਵੇਅ-52 ’ਤੇ ਹੋਏ ਹਾਦਸੇ ’ਚ ਪੰਜਾਬ ਦੇ ਨੌਜਵਾਨ ਦੀ ਮੌਤ
ਇਸ ਮੌਕੇ ਉਨ੍ਹਾਂ ਕਿਹਾ ਕਿ ਲੱਖਾ ਸਿਧਾਣਾ ਹੀ ਨਹੀਂ ਬਲਕਿ ਸਾਰੇ ਨੌਜਵਾਨ ਸਾਡੇ ਨਾਲ ਹਨ। ਉਨ੍ਹਾਂ ਕਿਹਾ ਕਿ ਕੋਸ਼ਿਸ਼ਾਂ ਕੀਤੀਆਂ ਗਈਆਂ ਇਹ ਦਿਖਾਉਣ ਲਈ ਕਈ ਨੌਜਵਾਨੀ ਕਿਸਾਨਾਂ ਨਾਲੋਂ ਟੁੱਟ ਚੁੱਕੀ ਹੈ ਪ੍ਰੰਤੂ ਅਜਿਹਾ ਬਿੱਲਕੁੱਲ ਨਹੀਂ ਹੈ। ਉਹਨਾਂ ਨੇ ਕਿਹਾ ਕਿ ਜਵਾਨੀ ਦਾ ਇਸ ਅੰਦੋਲਨ ਨੂੰ ਪੂਰਨ ਸਮਰਥਨ ਅਤੇ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕੋਵਿਡ ਦਾ ਬਹਾਨਾ ਬਣਾ ਕੇ ਕਿਸਾਨਾਂ ਨੂੰ ਸਲਾਹ ਦੇ ਰਹੀ ਹੈ ਕਿ ਉਹ ਵਾਪਸ ਮੁੜ ਜਾਣ, ਪਰ ਅਸੀਂ ਨਹੀਂ ਜਵਾਂਗੇ ਕਿਉਂਕਿ ਕੋਰੋਨਾ ਹੈ ਹੀ ਨਹੀਂ। ਉਹਨਾਂ ਨੇ ਕਿਹਾ ਕਿ ਸਰਕਾਰ ਜੇਕਰ ਗੱਲਬਾਤ ਦੇ ਲਈ ਰਾਜ਼ੀ ਹੈ ਤਾਂ ਕਿਸਾਨ ਵੀ ਗੱਲਬਾਤ ਲਈ ਹਮੇਸ਼ਾ ਤਿਆਰ ਹਨ।ਇਹ ਵੀ ਪੜੋ: ਦਿੱਲੀ ਅਦਾਲਤ ਨੇ ਦੀਪ ਸਿੱਧੂ ਦੀ ਜ਼ਮਾਨਤ ਅਰਜ਼ੀ 'ਤੇ ਫ਼ੈਸਲਾ ਰੱਖਿਆ ਸੁਰੱਖਿਅਤ