ਪੰਜਾਬ

punjab

ਕਬੱਡੀ ਖਿਡਾਰੀ ਸੰਦੀਪ ਸਿੰਘ ਨੰਗਲ ਦੇ ਕਤਲ ਕਾਰਨ ਨੌਜਵਾਨਾਂ 'ਚ ਭਾਰੀ ਰੋਸ

By

Published : Mar 15, 2022, 6:51 PM IST

ਗੁਰਦਾਸਪੁਰ:ਸੰਦੀਪ ਸਿੰਘ ਨੰਗਲ ਅੰਬੀਆਂ ਦੇ ਕਬੱਡੀ ਵਿੱਚ ਉਸ ਦੇ ਕੱਦ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ। ਅਗਲੇ ਇਕ ਹਫਤੇ ਲਈ ਕਰਵਾਏ ਜਾਣ ਵਾਲੇ ਟੂਰਨਾਮੈਂਟਾਂ ਨੂੰ ਕੈਂਸਲ ਕਰ ਦਿੱਤਾ ਗਿਆ ਹੈ।ਇਸ ਕਤਲ ਨੂੰ ਲੈ ਕੇ ਬਟਾਲਾ ਵਿਖੇ ਕਬੱਡੀ ਖਿਡਾਰੀਆਂ ਵਲੋਂ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰਨ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕੀਤਾ। ਬਟਾਲਾ ਦੇ ਗਾਂਧੀ ਚੌਕ 'ਚ ਇਕੱਠੇ ਹੋਏ ਕਬੱਡੀ ਖਿਡਾਰੀ ਅਤੇ ਸਾਬਕਾ ਖਿਡਾਰੀਆਂ ਦਾ ਕਹਿਣਾ ਸੀ ਕਿ ਜਦ ਬੀਤੇ ਕੱਲ ਸੰਦੀਪ ਦਾ ਕਤਲ ਹੋਇਆ ਤਾ ਉਹ ਉਥੇ ਸਨ ਅਤੇ ਇਸ ਵਾਰਦਾਤ ਨੂੰ ਲੈਕੇ ਉਹਨਾਂ ਨੂੰ ਜਿਥੇ ਸੰਦੀਪ ਦੇ ਜਾਣ ਦਾ ਵੱਡਾ ਦੁੱਖ ਹੈ ਉਥੇ ਹੀ ਉਹਨਾਂ ਦੇ ਮਨ 'ਚ ਰੋਸ ਹੈ ਕਿ ਇਸ ਕਤਲ ਦੇ ਦੋਸ਼ੀ ਫਰਾਰ ਹਨ |

ਕਬੱਡੀ ਖਿਡਾਰੀ ਸੰਦੀਪ ਸਿੰਘ ਨੰਗਲ ਦੇ ਕਤਲ ਕਾਰਨ ਨੌਜਵਾਨਾਂ 'ਚ ਭਾਰੀ ਰੋਸ
ਕਬੱਡੀ ਖਿਡਾਰੀ ਸੰਦੀਪ ਸਿੰਘ ਨੰਗਲ ਦੇ ਕਤਲ ਕਾਰਨ ਨੌਜਵਾਨਾਂ 'ਚ ਭਾਰੀ ਰੋਸ

ਗੁਰਦਾਸਪੁਰ:ਸੰਦੀਪ ਸਿੰਘ ਨੰਗਲ ਅੰਬੀਆਂ ਦੇ ਕਬੱਡੀ ਵਿੱਚ ਉਸ ਦੇ ਕੱਦ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਉਸ ਦੀ ਮੌਤ ਤੋਂ ਬਾਅਦ ਉਸ ਦੀ ਮੌਤ ਤੇ ਦੁੱਖ ਅਤੇ ਕਤਲ ਦੇ ਰੋਸ ਵਿੱਚ ਅਲੱਗ ਅਲੱਗ ਕਬੱਡੀ ਫੈਡਰੇਸ਼ਨਾਂ ਜਿਨ੍ਹਾਂ ਵਿੱਚ ਇੰਗਲੈਂਡ ਕਬੱਡੀ ਫੈਡਰੇਸ਼ਨ ਵੀ ਸ਼ਾਮਲ ਹੈ ਵੱਲੋਂ ਅਗਲੇ ਇਕ ਹਫਤੇ ਲਈ ਕਰਵਾਏ ਜਾਣ ਵਾਲੇ ਟੂਰਨਾਮੈਂਟਾਂ ਨੂੰ ਕੈਂਸਲ ਕਰ ਦਿੱਤਾ ਗਿਆ ਹੈ।

ਇਸ ਕਤਲ ਨੂੰ ਲੈ ਕੇ ਬਟਾਲਾ ਵਿਖੇ ਕਬੱਡੀ ਖਿਡਾਰੀਆਂ ਵਲੋਂ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰਨ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕੀਤਾ। ਬਟਾਲਾ ਦੇ ਗਾਂਧੀ ਚੌਕ 'ਚ ਇਕੱਠੇ ਹੋਏ ਕਬੱਡੀ ਖਿਡਾਰੀ ਅਤੇ ਸਾਬਕਾ ਖਿਡਾਰੀਆਂ ਦਾ ਕਹਿਣਾ ਸੀ ਕਿ ਜਦ ਬੀਤੇ ਕੱਲ ਸੰਦੀਪ ਦਾ ਕਤਲ ਹੋਇਆ ਤਾ ਉਹ ਉਥੇ ਸਨ ਅਤੇ ਇਸ ਵਾਰਦਾਤ ਨੂੰ ਲੈਕੇ ਉਹਨਾਂ ਨੂੰ ਜਿਥੇ ਸੰਦੀਪ ਦੇ ਜਾਣ ਦਾ ਵੱਡਾ ਦੁੱਖ ਹੈ ਉਥੇ ਹੀ ਉਹਨਾਂ ਦੇ ਮਨ 'ਚ ਰੋਸ ਹੈ ਕਿ ਇਸ ਕਤਲ ਦੇ ਦੋਸ਼ੀ ਫਰਾਰ ਹਨ |

ਕਬੱਡੀ ਖਿਡਾਰੀ ਸੰਦੀਪ ਸਿੰਘ ਨੰਗਲ ਦੇ ਕਤਲ ਕਾਰਨ ਨੌਜਵਾਨਾਂ 'ਚ ਭਾਰੀ ਰੋਸ


ਉਥੇ ਹੀ ਕੱਬਡੀ ਖਿਡਾਰੀਆਂ ਨੇ ਕਿਹਾ ਕਿ ਸੰਦੀਪ ਇਕ ਚੰਗਾ ਖਿਡਾਰੀ ਹੋਣ ਦੇ ਨਾਲ ਇਕ ਚੰਗਾ ਇਨਸਾਨ ਸੀ। ਉਹ ਹਮੇਸ਼ਾ ਹੀ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਖੇਡਾਂ ਵੱਲ ਪ੍ਰੇਰਿਤ ਕਰਦਾ ਸੀ। ਉਥੇ ਹੀ ਪ੍ਰਦਰਸ਼ਨ ਕਰ ਰਹੇ ਨੌਜਵਾਨਾਂ ਨੇ ਮੰਗ ਕੀਤੀ ਕਿ ਇਸ ਕਤਲ ਦੇ ਪਿੱਛੇ ਜੋ ਵੀ ਦੋਸ਼ੀ ਹਨ ਉਹਨਾਂ ਖਿਲਾਫ ਜਲਦ ਤੋਂ ਜਲਦ ਕੜੀ ਕਾਰਵਾਈ ਕੀਤੀ ਜਾਵੇ |

ਸੰਦੀਪ ਸਿੰਘ ਪਿੰਡ ਨੰਗਲ ਅੰਬੀਆਂ ਬਾਰੇ ਗੱਲਬਾਤ ਕਰਦਿਆਂ ਉਨ੍ਹਾਂ ਦੇ ਨਜ਼ਦੀਕੀ ਅਤੇ ਦੋਸਤ ਦੱਸਿਆ ਕਿ ਸੰਦੀਪ ਸਿੰਘ ਯਾਰਾਂ ਦਾ ਯਾਰ ਸੀ ਅਤੇ ਨਾ ਸਿਰਫ਼ ਕਬੱਡੀ ਬਲਕਿ ਕਿਸੇ ਵੀ ਕਿਸਮ ਦੇ ਕਿਸੇ ਪਰੇਸ਼ਾਨ ਵਿਅਕਤੀ ਨੂੰ ਦੇਖ ਕੇ ਉਸ ਦਾ ਦਿਲ ਪਸੀਜ ਦਾ ਸੀ ਅਤੇ ਹਰੇਕ ਵਿਅਕਤੀ ਦੀ ਮਦਦ ਕਰਨ ਲਈ ਉਹ ਸਭ ਤੋਂ ਅੱਗੇ ਰਹਿੰਦਾ ਸੀ।

ਉਨ੍ਹਾਂ ਮੁਤਾਬਕ ਸੰਦੀਪ ਸਿੰਘ ਨੇ ਕਰੀਬ ਵੀਹ ਸਾਲ ਪਹਿਲੇ ਕਬੱਡੀ ਖੇਡਣੀ ਸ਼ੁਰੂ ਕੀਤੀ ਸੀ ਜਿਸ ਤੋਂ ਬਾਅਦ ਉਸਨੇ ਕਦੇ ਪਿੱਛੇ ਮੁੜਕੇ ਨਹੀਂ ਦੇਖਿਆ। ਸੰਦੀਪ ਨੇ ਪੂਰੀ ਦੁਨੀਆਂ ਵਿੱਚ ਹੋਣ ਵਾਲੇ ਅਲੱਗ ਅਲੱਗ ਕਬੱਡੀ ਟੂਰਨਾਮੈਂਟ ਵਿੱਚ ਹਿੱਸਾ ਲਿਆ। ਸੰਦੀਪ ਸਿੰਘ ਇੰਗਲੈਂਡ ਕਬੱਡੀ ਫੈਡਰੇਸ਼ਨ ਦੀ ਟੀਮ ਦਾ ਕਪਤਾਨ ਵੀ ਰਹਿ ਚੁੱਕਿਆ ਸੀ ਅਤੇ ਹੁਣ ਆਪਣੇ ਦੋ ਬੇਟਿਆਂ ਅਤੇ ਪਤਨੀ ਨੂੰ ਇੰਗਲੈਂਡ ਵਿੱਚ ਛੱਡ ਕੇ ਪੰਜਾਬ ਆਇਆ ਹੋਇਆ ਸੀ।

ਇਹ ਵੀ ਪੜ੍ਹੋ:-ਅੰਤਰਰਾਸ਼ਟਰੀ ਖਿਡਾਰੀ ਦਾ ਕਤਲ ਮਾਮਲਾ: ਗੈਂਗਸਟਰ ਲਾਰੈਂਸ ਬਿਸ਼ਨੋਈ ਗਰੁੱਪ ਨੇ ਲਈ ਜ਼ਿੰਮੇਵਾਰੀ

ABOUT THE AUTHOR

...view details