ਪੰਜਾਬ

punjab

ETV Bharat / city

ਟੋਕਿਓ ਪੈਰਾਲੰਪਿਕਸ: ਸੁਮਿਤ ਨੂੰ PM ਮੋਦੀ, ਰਾਸ਼ਟਰਪਤੀ, ਰਾਹੁਲ ਗਾਂਧੀ ਤੇ ਕੈਪਟਨ ਵੱਲੋਂ ਵਧਾਈਆਂ

ਭਾਰਤੀ ਜੈਵਲਿਨ ਥ੍ਰੋਅਰ ਸੁਮਿਤ ਨੂੰ ਗੋਲਡ ਮੈਡਲ ਜਿੱਤਣ ਤੇ ਵਿਸ਼ਵ ਰਿਕਾਰਡ ਕਾਇਮ ਕਰਨ ਨੂੰ ਲੈਕੇ ਉਨ੍ਹਾਂ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਦੇਸ਼ ਦੇ ਰਾਸ਼ਟਰਪਤੀ ਤੇ ਹੋਰ ਵੀ ਵੱਡੇ ਸਿਆਸੀ ਤੇ ਆਮ ਲੋਕਾਂ ਵੱਲੋਂ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ਗਈਆਂ ਹਨ।

ਟੋਕਿਓ ਪੈਰਾਲੰਪਿਕਸ: ਸੁਮਿਤ ਨੂੰ PM ਮੋਦੀ, ਰਾਸ਼ਟਰਪਤੀ, ਰਾਹੁਲ ਗਾਂਧੀ ਤੇ ਕੈਪਟਨ ਵੱਲੋਂ ਵਧਾਈਆਂ
ਟੋਕਿਓ ਪੈਰਾਲੰਪਿਕਸ: ਸੁਮਿਤ ਨੂੰ PM ਮੋਦੀ, ਰਾਸ਼ਟਰਪਤੀ, ਰਾਹੁਲ ਗਾਂਧੀ ਤੇ ਕੈਪਟਨ ਵੱਲੋਂ ਵਧਾਈਆਂ

By

Published : Aug 30, 2021, 6:40 PM IST

ਨਵੀਂ ਦਿੱਲੀ: ਟੋਕਿਓ ਪੈਰਾਲੰਪਿਕਸ ਦੇ ਵਿੱਚ ਭਾਰਤੀ ਜੈਵਲਿਨ ਥ੍ਰੋਅਰ ਸੁਮਿਤ ਅੰਤਿਲ ਨੇ ਗੋਲਡ ਮੈਡਲ ਜਿੱਤਿਆ ਹੈ। ਸੁਮਿਤ ਦੇ ਗੋਲਡ ਮੈਡਲ ਜਿੱਤਣ ਤੋਂ ਬਾਅਦ ਪੂਰੇ ਭਾਰਤ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਭਾਰਤ ਦੇ ਪ੍ਰਧਾਨ ਮੰਤਰੀ ਤੋਂ ਲੈਕੇ ਹਰ ਇੱਕ ਉਨ੍ਹਾਂ ਨੂੰ ਵਧਾਈਆਂ ਦੇ ਰਿਹਾ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਉਨ੍ਹਾਂ ਨੂੰ ਟਵੀਟ ਕਰਕੇ ਵਧਾਈ ਦਿੱਤੀ ਗਈ ਹੈ। ਇਸਦੇ ਨਾਲ ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਵੱਲੋਂ ਵੀ ਸੁਮਿਤ ਨੂੰ ਵਧਾਈ ਦਿੱਤੀ ਗਈ ਹੈ ਤੇ ਕਿਹਾ ਕਿ ਦੇਸ਼ ਦੇ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਭਾਰਤ ਦੀ ਝੋਲੀ ਵਿੱਚ ਗੋਲਡ ਮੈਡਲ ਪਿਆ ਹੈ।

ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਵੱਲੋਂ ਵੀ ਟਵੀਟ ਕਰ ਸੁਮਿਤ ਅੰਤਿਲ ਨੂੰ ਵਧਾਈ ਦਿੱਤੀ ਗਈ ਹੈ। ਮੁੱਖ ਮੰਤਰੀ ਪੰਜਾਬ ਵੱਲੋਂ ਵੀ ਸੁਮਿਤ ਅੰਤਿਲ ਨੂੰ ਗੋਲਡ ਮੈਡਲ ਜਿੱਤਣ ਤੇ ਵਿਸ਼ਵ ਰਿਕਾਰਡ ਕਾਇਮ ਕਰਨ ਨੂੰ ਲੈਕੇ ਵਧਾਈ ਦਿੱਤੀ ਗਈ ਹੈ।

ਇਹ ਵੀ ਪੜ੍ਹੋ:ਟੋਕਿਓ ਪੈਰਾਲੰਪਿਕਸ:ਭਾਰਤੀ ਜੈਵਲਿਨ ਥ੍ਰੋਅਰ ਸੁਮਿਤ ਨੇ ਬਣਾਇਆ ਵਿਸ਼ਵ ਰਿਕਾਰਡ ਤੇ ਜਿੱਤਿਆ ਗੋਲਡ ਮੈਡਲ

ABOUT THE AUTHOR

...view details