ਚੰਡੀਗੜ੍ਹ:ਅੱਜ ਪੂਰੀ ਦੁਨੀਆ ਦੇ ਵਿੱਚ ਪਿਤਾ ਦਿਵਸ(Happy father's day) ਮਨਾਇਆ ਜਾ ਰਿਹਾ ਹੈ।ਜਿਸਦੇ ਚੱਲਦੇ ਅੱਜ ਦੇ ਦਿਨ ਇੱਕ ਪਿਤਾ ਵੱਲੋਂ ਜਾਂ ਉਨ੍ਹਾਂ ਦੇ ਬੱਚਿਆਂ ਵੱਲੋਂ ਇੱਕ ਦੂਜੇ ਦੇ ਇਸ ਦਿਨ ਨੂੰ ਮਨਾਇਆ ਜਾ ਰਿਹਾ ਹੈ ।ਪਿਤਾ ਦਿਵਸ ਦੇ ਚੱਲਦੇ ਚੰਡੀਗੜ੍ਹ ਦੇ ਵਿੱਚ ਇੱਕ ਪਿਤਾ ਵੱਲੋਂ ਆਪਣੇ ਪੁੱਤ ਨੂੰ ਸੇਧ ਦਿੰਦੇ ਇਸ ਖਾਸ ਦਿਨ ਮੌਕੇ ਇੱਕ ਕਿਤਾਬ ਆਪਣੇ ਪੁੱਤ ਨੂੰ ਸਮਰਪਿਤ ਕੀਤੀ ਗਈ ਹੈ ਤਾਂ ਕਿ ਉਹ ਉਸ ਕਿਤਾਬ ਨੂੰ ਪੜ੍ਹ ਕੇ ਆਪਣੇ ਜ਼ਿੰਦਗੀ ਦੀ ਹਰ ਮੁਸ਼ਕਿਲ ਨੂੰ ਸਰ ਕਰ ਸਕੇ।
ਅੱਜ ਪਿਤਾ ਦਿਵਸ ਮੌਕੇ ਹਰ ਕੋਈ ਅੱਜ ਦੇ ਦਿਨ ਆਪਣੇ ਪਿਤਾ ਨੂੰ ਕਿਸੇ ਨਾ ਕਿਸੇ ਤਰੀਕੇ ਯਾਦ ਕਰ ਰਿਹਾ ਹੈ ਉੱਥੇ ਹੀ ਚੰਡੀਗੜ੍ਹ ਵਿਖੇ ਅੱਜ ਦੇ ਦਿਨ ਇਕ ਪਿਤਾ ਵੱਲੋਂ ਆਪਣੇ ਪੁੱਤਰ ਨੂੰ ਕਿਤਾਬ ਦੇ ਜ਼ਰੀਏ ਜ਼ਿੰਦਗੀ ਨੂੰ ਜਿਊਣ ਦਾ ਸਬਕ ਦਿੱਤਾ ਗਿਆ ਹੈ ।ਲੇਖਕ ਸੰਦੀਪ ਸਾਹਨੀ ਜੋ ਪੇਸ਼ੇ ਤੋਂ ਫਾਇਨਾਂਸ ਦਾ ਕੰਮ ਕਰਦੇ ਹਨ ਉਨ੍ਹਾਂ ਦੇ ਵੱਲੋਂ ਆਪਣੇ 21 ਸਾਲਾਂ ਦੇ ਬੇਟੇ ਲਈ ਇਕ ਕਿਤਾਬ ਲਿਖੀ ਗਈ ਹੈ ਜਿਸ ਦਾ ਨਾਮ 'ਡੀਅਰ ਸਨ' ਰੱਖਿਆ ਗਿਆ ।