ਚੰਡੀਗੜ੍ਹ: ਜਿੱਥੇ ਇੱਕ ਪਾਸੇ ਪੰਜਾਬ ਉੱਤੇ ਬਿਜਲੀ ਸੰਕਟ ਮੰਡਰਾ ਰਿਹਾ ਹੈ, ਜਿਸ ਕਾਰਨ ਲੋਕ ਸੜਕਾਂ ’ਤੇ ਉੱਤਰੇ ਹੋਏ ਹਨ। ਉਥੇ ਹੀ ਜੇਕਰ ਲੋਕ ਬਿਜਲੀ ਦਾ ਬਿੱਲ ਨਹੀਂ ਭਰਦੇ ਤਾਂ ਉਹਨਾਂ ਦਾ ਕੁਨੈਕਸ਼ਨ ਕੱਟ ਦਿੱਤਾ ਜਾਂਦਾ ਹੈ, ਪਰ ਉਥੇ ਹੀ ਕੈਪਟਨ ਦੇ ਵਿਧਾਇਕ ਤੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੰਮ੍ਰਿਤਸਰ ’ਚ ਸਥਿਤ ਆਪਣੀ ਕੋਠੀ ਦਾ ਪਿਛਲੇ 9 ਮਹੀਨੇ ਤੋਂ ਬਿੱਲ ਹੀ ਨਹੀਂ ਭਰਿਆ ਜਿਸ ਦਾ ਬਕਾਇਆ 8 ਲੱਖ 68 ਹਜ਼ਾਰ ਰੁਪਏ ਹਨ, ਪਰ ਹੈਰਾਨੀ ਦੀ ਗੱਲ ਇਹ ਹੈ ਕਿ ਸੱਤਾ ਧਿਰ ਹੋਣ ਕਾਰਨ ਉਸ ਦਾ ਕੁਨੈਕਸ਼ਨ ਨਹੀਂ ਕੱਟਿਆ ਗਿਆ।
ਇਹ ਵੀ ਪੜੋ: ਬਿਜਲੀ ਸੰਕਟ ਦੇ ਮੁੱਦੇ ਤੇ ਭਲਕੇ ਕੈਪਟਨ ਦੇ ਸਿਸਵਾਂ ਫਾਰਮ ਹਾਊਸ ਦਾ ਘਿਰਾਓ ਕਰੇਗੀ 'ਆਪ'
ਬਿੱਲ ਨਾ ਅਦਾ ਕਰਨ ਵਾਲੇ ਸਿੱਧੂ ਨੇ ਕੈਪਟਨ ਨੂੰ ਦਿੱਤੀ ਸਲਾਹ !
ਉਥੇ ਹੀ ਵਿਧਾਇਕ ਨਵਜੋਤ ਸਿੰਘ ਸਿੱਧੂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਲਾਹ ਦਿੱਤੀ ਕਿ ਉਹ ਬਿਜਲੀ ਸੰਕਟ ਨੂੰ ਲੈ ਕੇ ਪੰਜਾਬ ਦਾ ਖੁ਼ਦ ਦਾ ਮਾਡਲ ਅਖਤਿਆਰ ਕਰੇ ਨਾ ਕਿ ਦਿੱਲੀ ਦੇ ਮਾਡਲ ਨੂੰ ਕਾਪੀ ਕਰੇ।
ਨਵਜੋਤ ਸਿੱਧੂ ਨੇ ਲਿਖਿਆ ਕਿ ਪੰਜਾਬ 9000 ਕਰੋੜ ਦੀ ਸਬਸਿਡੀ ਦਿੰਦਾ ਹੈ, ਜਦੋਂਕਿ ਦਿੱਲੀ 1699 ਕਰੋੜ ਦੀ ਸਬਸਿਡੀ ਦਿੰਦੀ ਹੈ। ਜੇਕਰ ਪੰਜਾਬ ਸਬਸਿਡੀ 1600 ਤੋਂ ਵਧਾ ਕੇ 2000 ਕਰੋੜ ਕਰ ਦਿੰਦੀ ਹੈ ਤਾਂ ਪੰਜਾਬ ਦੇ ਲੋਕਾਂ ਨੂੰ ਚਾਹੀਦਾ ਹੈ ਚੰਗੀ ਸਹੂਲਤਾਂ ਦਿੱਤੀਆਂ ਜਾਣ।
ਇਸਦੇ ਨਾਲ ਨਵਜੋਤ ਸਿੰਘ ਸਿੱਧੂ ਨੇ ਦੂਜੇ ਟਵੀਟ ਵਿੱਚ ਲਿਖਿਆ ਕਿ ਜੇ ਬਿਜਲੀ ਖਰੀਦ ਸਮਝੌਤੇ ਦੇ ਸਬੰਧ ਵਿੱਚ ਸਹੀ ਦਿਸ਼ਾ ਵਿੱਚ ਕੰਮ ਕੀਤਾ ਜਾਵੇ ਤਾਂ ਨਾ ਤਾਂ ਕਟੌਤੀ ਕੀਤੀ ਜਾਵੇਗੀ ਅਤੇ ਲੋਕਾਂ ਨੂੰ 24 ਘੰਟੇ ਨਿਰਵਿਘਨ ਬਿਜਲੀ ਸਪਲਾਈ ਦਿੱਤੀ ਜਾ ਸਕੇਗੀ।
ਸਿੱਧੂ ਨੂੰ ਵੀ ਦਿੱਤਾ ਗਿਆ ਸੀ ਬਿਜਲੀ ਵਿਭਾਗ
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਨੂੰ ਮਨਾਉਣ ਲਈ ਬਿਜਲੀ ਵਿਭਾਗ ਉਹਨਾਂ ਨੂੰ ਦਿੱਤਾ ਗਿਆ ਸੀ, ਪਰ ਸਿੱਧੂ ਨੇ ਇਸ ਦਾ ਅਹੁਦਾ ਸੰਭਾਲਿਆ ਹੀ ਨਹੀਂ ਸੀ, ਜੇਕਰ ਸਿੱਧੂ ਦੇ ਅੰਦਰ ਪੰਜਾਬ ਦੇ ਲੋਕਾਂ ਪ੍ਰਤੀ ਹਮਦਰਦੀ ਹੁੰਦੀ ਤਾਂ ਉਹ ਬਿਜਲੀ ਮਹਿਕਮਾ ਸਾਂਭ ਪੰਜਾਬ ਦੇ ਲੋਕਾਂ ਨੂੰ ਰਾਹਤ ਦੇ ਸਕਦੇ ਸਨ, ਪਰ ਦੇਖਿਆ ਜਾਵੇ ਤਾਂ ਸਿੱਧੂ ਸਿਰਫ਼ ਟਵੀਟ ਰਾਹੀਂ ਹੀ ਆਪਣੇ ਸਰਕਾਰ ’ਤੇ ਸਵਾਲ ਖੜੇ ਕਰਨ ਜੋਗੇ ਹਨ। ਉਹਨਾਂ ਨੂੰ ਜ਼ਮੀਨੀ ਪੱਧਰ ’ਤੇ ਕੋਈ ਕੰਮ ਨਹੀਂ ਹੁੰਦਾ।
ਇਹ ਵੀ ਪੜੋ: ਬਿਜਲੀ ਸੰਕਟ ਲਈ ਕੈਪਟਨ ਦੀ ਨਾਲਾਇਕੀ ਜ਼ਿੰਮੇਵਾਰ : ਸੁਖਬੀਰ