ਚੰਡੀਗੜ੍ਹ : ਪੰਜਾਬ ਵਿਧਾਨਸਭਾ ਚੋਣਾਂ ਨੂੰ ਲੈਕੇ ਸਰਗਰਮੀਆਂ ਪੂਰੀ ਤਰ੍ਹਾਂ ਤੇਜ਼ ਹਨ। ਆਮ ਆਦਮੀ ਪਾਰਟੀ ਵਲੋਂ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਮੁੱਖ ਮੰਤਈ ਚਿਹਰੇ ਨੂੰ ਲੈਕੇ 'ਆਪ' 'ਚ ਸਸਪੈਂਸ ਅਜੇ ਵੀ ਬਰਕਰਾਰ ਹੈ। ਜਿਸ ਨੂੰ ਲੈਕੇ ਪਾਰਟੀ ਪ੍ਰਧਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਕਹਿਣਾ ਕਿ 18 ਜਨਵਰੀ ਨੂੰ ਪੰਜਾਬ ਦੇ ਮੁੱਖ ਮੰਤਰੀ ਚਿਹਰੇ ਦਾ ਐਲਾਨ ਕੀਤਾ ਜਾਵੇਗਾ। ਅਰਵਿੰਦ ਕੇਜਰੀਵਾਲ ਦਾ ਕਹਿਣਾ ਕਿ ਕੱਲ੍ਹ ਪ੍ਰੈਸ ਕਾਨਫਰੰਸ ਕਰਕੇ ਉਨ੍ਹਾਂ ਵਲੋਂ ਮੁੱਖ ਮੰਤਰੀ ਚਿਹਰੇ ਦਾ ਐਲਾਨ ਕੀਤਾ ਜਾਵੇਗਾ।
'ਨੰਬਰ ਕੀਤਾ ਗਿਆ ਸੀ ਜਾਰੀ'
ਆਮ ਆਦਮੀ ਪਾਰਟੀ ਦੇ ਸੁਪਰੀਮੋਂ ਅਰਵਿਮਦ ਕੇਜਰੀਵਾਲ ਪਿਚਲੇ ਦਿਨੀਂ ਚੰਡੀਗੜ੍ਹ ਆਏ ਸੀ, ਜਿਥੇ ਉਨ੍ਹਾਂ ਵਲੋਂ ਇੱਕ ਨੰਬਰ ਜਾਰੀ ਕੀਤਾ ਗਿਆ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਉਹ ਭਗਵੰਤ ਮਾਨ ਨੂੰ ਚਿਹਰਾ ਬਣਾਉਣਾ ਚਾਹੁੰਦੇ ਹਨ ਪਰ ਉਨ੍ਹਾਂ ਦੀ ਰਾਇ ਹੈ ਕਿ ਲੋਕਾਂ ਦੀ ਸਲਾਹ ਲੈ ਲਈ ਜਾਵੇ, ਜਿਸ ਕਾਰਨ ਨੰਬਰ ਜਾਰੀ ਕੀਤਾ ਗਿਆ ਹੈ। ਇਸ ਨੰਬਰ 'ਤੇ ਲੋਕਾਂ ਤੋਂ ਫੋਨ ਜਾਂ ਮੈਸੇਜ ਕਰਕੇ ਮੁੱਖ ਮੰਤਰੀ ਚਿਹਰੇ ਲਈ ਰਾਇ ਮੰਗੀ ਗਈ ਸੀ। ਇਸ ਨੂੰ ਲੈਕੇ ਆਮ ਆਦਮੀ ਪਾਰਟੀ ਦਾ ਕਹਿਣਾ ਕਿ 11 ਲੱਖ ਤੋਂ ਵੱਧ ਲੋਕਾਂ ਵਲੋਂ ਇਸ ਮਾਮਲੇ 'ਚ ਆਪਣੀ ਰਾਇ ਦਿੱਤੀ ਹੈ।
ਭਗਵੰਤ ਮਾਨ ਦਾ ਨਾਮ ਸਭ ਤੋਂ ਅੱਗੇ
ਸੂਤਰਾਂ ਦਾ ਕਹਿਣਾ ਕਿ 'ਆਪ' ਵਲੋਂ ਜਾਰੀ ਕੀਤੇ ਇਸ ਨੰਬਰ 'ਤੇ ਲੋਕਾਂ ਵਲੋਂ ਜੋ ਨਾਮ ਸਭ ਤੋਂ ਵੱਧ ਚੁਣਿਆ ਗਿਆ ਹੈ, ਉਸ 'ਚ ਭਗਵੰਤ ਮਾਨ ਦਾ ਨਾਮ ਸਭ ਤੋਂ ਅੱਗੇ ਹੈ। ਇਸ ਲਈ ਕਿਆਸ ਲਗਾਏ ਜਾ ਰਹੇ ਹਨ ਕਿ ਪਾਰਟੀ ਕੱਲ੍ਹ ਭਗਵੰਤ ਮਾਨ ਨੂੰ ਮੁੱਖ ਮੰਤਰੀ ਚਿਹਰੇ ਵਜੋਂ ਐਲਾਨ ਕਰ ਸਕਦੀ ਹੈ। ਭਗਵੰਤ ਮਾਨ ਦੋ ਵਾਰ ਦੇ ਸੰਸਦ ਮੈਂਬਰ ਹਨ। ਸਾਲ 2019 'ਚ ਹੋਈਆਂ ਲੋਕ ਸਭਾ ਚੋਣਾਂ 'ਚ ਸਿਰਫ਼ ਭਗਵੰਤ ਮਾਨ ਹੀ ਆਪਣੀ ਸੀਟ ਤੋਂ ਜਿੱਤ ਸਕੇ ਸਨ।
'ਹਰਪਾਲ ਚੀਮਾ ਵੀ ਦੌੜ 'ਚ'
ਦੱਸਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਚਿਹਰੇ ਦੀ ਦੌੜ 'ਚ ਹਰਪਾਲ ਚੀਮਾ ਦਾ ਨਾਮ ਵੀ ਸ਼ਾਮਲ ਹੈ। ਸੂਤਰਾਂ ਦਾ ਕਹਿਣਾ ਕਿ ਹਰਪਾਲ ਚੀਮਾ ਵਿਰੋਧੀ ਧਿਰ ਦੇ ਆਗੂ ਰਹਿ ਚੁੱਕੇ ਹਨ, ਜਿਸ ਕਾਰਨ ਕੁਝ ਲੋਕਾਂ ਵਲੋਂ ਉਨ੍ਹਾਂ ਦਾ ਨਾਮ ਵੀ ਮੁੱਖ ਮੰਤਰੀ ਚਿਹਰੇ ਵਜੋਂ ਲਿਆ ਗਿਆ ਹੈ।