ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਹਾਈਕੋਰਟ (Punjab and Haryana High Court) ਵੱਲੋਂ ਪਤਨੀ ਵੱਲੋਂ ਪਤੀ ’ਤੇ ਝੂਠਾ ਮਾਮਲਾ ਦਰਜ ਕਰਵਾਉਣ ਸਬੰਧੀ ਵੱਡਾ ਫੈਸਲਾ ਸੁਣਾਇਆ ਹੈ। ਹਾਈਕੋਰਟ ਨੇ ਮੰਨਿਆ ਹੈ ਕਿ ਪਤੀ ਅਤੇ ਉਸਦੇ ਪਰਿਵਾਰ ਦੇ ਖਿਲਾਫ ਇੱਕ ਵੀ ਝੂਠੀ ਸ਼ਿਕਾਇਤ ਕਰਨਾ ਗਲਤ ਹੈ ਅਤੇ ਪਤੀ ਇਸ ਆਧਾਰ ’ਤੇ ਤਲਾਕ ਦਾ ਵੀ ਹਕਦਾਰ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ (Punjab and Haryana High Court) ਨੇ ਮਾਮਲੇ ਚ ਦੇਖਿਆ ਹੈ ਕਿ ਪਤਨੀ ਦੁਆਰਾ ਵਾਰ ਵਾਰ ਦਰਜ ਅਪਰਾਧਿਕ ਸ਼ਿਕਾਇਤ ਅਤੇ ਉਸਦਾ ਨਿਰਾਧਾਰ ਅਤੇ ਝੂਠਾ ਪਾਇਆ ਜਾਣਾ ਪਤੀ ਅਤੇ ਉਸਦੇ ਪਰਿਵਾਰ ਨੂੰ ਪਰੇਸ਼ਾਨੀ ਚ ਪਾਇਆ ਜਾਂਦਾ ਹੈ। ਅਜਿਹੀ ਇੱਕ ਸ਼ਿਕਾਇਤ ਦੇ ਆਧਾਰ ’ਤੇ ਪਤੀ ਵੱਲੋਂ ਤਲਾਕ ਲਿਆ ਜਾ ਸਕਦਾ ਹੈ।
ਤਲਾਕ ਦੇ ਖਿਲਾਫ ਅਪੀਲ ਨੂੰ ਕੀਤਾ ਖਾਰਿਜ
ਹਾਈਕੋਰਟ ਦੇ ਜਸਟਿਸ ਰਿਤੂ ਬਾਹਰੀ ਅਤੇ ਜਸਟਿਸ ਅਰਚਨਾ ਪੁਰੀ ਦੀ ਬੈਚ ਨੇ ਇਹ ਹੁਕਮ ਰੋਹਤਕ ਦੀ ਫੈਮਿਲੀ ਕੋਰਟ ਦੇ ਫੈਸਲੇ ਨੂੰ ਬਰਕਰਾਰ ਰੱਖਦੇ ਹੋਏ ਲਿਆ ਹੈ। ਨਾਲ ਹੀ ਉਨ੍ਹਾਂ ਵੱਲੋਂ ਪਤਨੀ ਦੀ ਤਲਾਕ ਦੇ ਖਿਲਾਫ ਅਪੀਲ ਨੂੰ ਖਾਰਿਜ ਕਰ ਦਿੱਤਾ ਹੈ। ਕੋਰਟ ਨੇ ਕਿਹਾ ਹੈ ਕਿ ਅਪੀਲਕਰਤਾ ਪਤਨੀ ਵਿਆਹ ਦੇ 3 ਮਹੀਨੇ ਤੋਂ ਘੱਟ ਦੇ ਸਮੇਂ ਚ ਹੀ ਸਹੁਰੇ ਦਾ ਘਰ ਛੱਡਣ ਲਈ ਅਤੇ ਪਤੀ ਅਤੇ ਉਸਦੇ ਪਰਿਵਾਰ ਦੇ ਮੈਂਬਰਾਂ ਦੇ ਖਿਲਾਫ ਫਰਜੀ ਸ਼ਿਕਾਇਤ ਕਰਦੀ ਰਹੀ। ਜਾਂਚ ਦੌਰਾਨ ਉਹ ਸਾਰੀਆਂ ਸ਼ਿਕਾਇਤ ਝੂਠੀਆਂ ਪਾਈਆਂ ਗਈਆਂ ਸੀ ਜਿਸ ’ਤੇ ਪੁਲਿਸ ਨੇ ਮਾਮਲੇ ਨੂੰ ਅੱਗੇ ਚਲਾਉਣ ਲਈ ਉਚੀਤ ਨਹੀਂ ਸਮਝਿਆ। ਕੋਰਟ ਨੇ ਸਾਰੇ ਤੱਥਾ ਨੂੰ ਦੇਖਦੇ ਹੋਏ ਅਪੀਲਕਰਤਾ ਪਤਨੀ ਦੇ ਵਤੀਰੇ ਨੇ ਨਿਸ਼ਚਿਤ ਤੌਰ ’ਤੇ ਪਤੀ ਨੂੰ ਮਾਨਸਿਕ ਪਰੇਸ਼ਾਨੀ ਦਾ ਸ਼ਿਕਾਰ ਬਣਾਇਆ ਹੈ।
ਇਹ ਸੀ ਪੂਰਾ ਮਾਮਲਾ