ਪੰਜਾਬ

punjab

By

Published : Aug 23, 2019, 8:23 AM IST

ETV Bharat / city

ਕਰਜ਼ੇ ਤੋਂ ਪਰੇਸ਼ਾਨ ਕਿਸਾਨ ਨੇ ਕੀਤੀ ਖੁਦਕੁਸ਼ੀ

ਪੰਜਾਬ ਵਿੱਚ ਕਿਸਾਨਾਂ ਦੀ ਖੁਦਕੁਸ਼ੀ ਦਾ ਸਿਲਸਿਲਾ ਨਹੀਂ ਰੁਕ ਰਿਹਾ ਇੱਕ ਹੋਰ ਕਿਸਾਨ ਕਰਜ਼ੇ ਦੀ ਭੇਂਟ ਚੜ੍ਹ ਗਿਆ ਹੈ। ਕਿਸਾਨ ਵੱਲੋਂ HDFC ਬੈਂਕ ਦੀ 10 ਲੱਖ ਦੀ ਲਿਮਿਟ ਨਾ ਭਰੇ ਜਾਣ 'ਤੇ  ਪਰੇਸ਼ਾਨ ਹੋ ਕੇ ਖ਼ੁਦਕੁਸ਼ੀ ਕਰ ਲਈ।

ਫ਼ਰੀਦਕੋਟ

ਫ਼ਰੀਦਕੋਟ: ਕਸਬਾ ਸਾਦਿਕ ਦੇ ਪਿੰਡ ਮਾਨੀ ਸਿੰਘ ਵਾਲਾ ਦੇ ਕਿਸਾਨ ਨੇ ਖੁਦਕੁਸ਼ੀ ਕਰ ਲਈ ਹੈ। ਕਿਸਾਨ ਵੱਲੋਂ HDFC ਬੈਂਕ ਦੀ 10 ਲੱਖ ਦੀ ਲਿਮਿਟ ਨਾ ਭਰੇ ਜਾਣ 'ਤੇ ਪਰੇਸ਼ਾਨ ਹੋ ਕੇ ਆਪਣੇ ਖੇਤ ਵਿੱਚ ਜਾ ਕੇ ਦਰਖ਼ਤ ਨਾਲ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ। ਕਿਸਾਨ ਦੇ ਕੋਲ ਕੇਵਲ 9 ਏਕੜ ਜ਼ਮੀਨ ਸੀ।

ਫ਼ਰੀਦਕੋਟ

ਬੇਸ਼ੱਕ ਕੈਪਟਨ ਸਰਕਾਰ ਦੀ ਪੰਜਾਬ ਵਿੱਚ ਕਿਸਾਨਾਂ ਦੀ ਕਰਜ ਮਾਫੀ ਦੀ ਸਕੀਮ ਚੱਲ ਰਹੀ ਹੈ ਪਰ ਉਸਦੇ ਬਾਵਜੂਦ ਪੰਜਾਬ ਵਿੱਚ ਕਿਸਾਨਾਂ ਦੀ ਖੁਦਕੁਸ਼ੀ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ।

ਤਾਜਾ ਮਾਮਲੇ ਵਿਚ ਫ਼ਰੀਦਕੋਟ ਦਾ ਇੱਕ ਹੋਰ ਕਿਸਾਨ ਕਰਜ ਦੀ ਭੇਂਟ ਚੜ੍ਹ ਗਿਆ। ਫ਼ਰੀਦਕੋਟ ਦੇ ਕਸਬਾ ਸਾਦਿਕ ਦੇ ਪਿੰਡ ਮਾਨੀ ਸਿੰਘ ਵਾਲੇ ਦੇ ਕਿਸਾਨ ਸਾਰਜ ਸਿੰਘ ( 50 ) ਪੁੱਤਰ ਗੁਰਚਰਨ ਸਿੰਘ ਵਲੋਂ ਆਪਣੇ ਖੇਤ ਵਿੱਚ ਜਾਕੇ ਦਰਖ਼ਤ ਨਾਲ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ।

ਪਰਿਵਾਰ ਅਤੇ ਪਿੰਡ ਦੇ ਲੋਕਾਂ ਨੇ ਕੈਪਟਨ ਸਰਕਾਰ ਨੂੰ ਕਰਜ਼ ਮਾਫ਼ ਕਰਨ ਦੀ ਦੁਹਾਈ ਪਾਈ। ਇਸ ਮਾਮਲੇ ਵਿੱਚ ਕਿਸਾਨ ਦੇ ਪੁੱਤਰ ਨੇ ਦੱਸਿਆ ਕਿ ਉਸ ਦੇ ਪਿਤਾ ਦੇ ਸਿਰ ਲਗਭਗ 10 ਲੱਖ ਦਾ ਕਰਜ਼ ਸੀ ਅਤੇ ਉਸ ਨੂੰ ਨਾ ਮੋੜ ਸਕਣ ਕਾਰਨ ਉਹ ਸਦਮੇ ਵਿੱਚ ਫਾਹਾ ਲਾ ਕੇ ਆਤਮ ਹੱਤਿਆ ਕਰ ਲਈ।

ਇਹ ਵੀ ਪੜੋ: ਪੀਐੱਮ ਨਰਿੰਦਰ ਮੋਦੀ 3 ਦੇਸ਼ਾਂ ਦੇ ਦੌਰੇ ਲਈ ਹੋਏ ਰਵਾਨਾ

ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਨੇ ਦੱਸਿਆ ਪਰਿਵਾਰ ਦੇ ਬਿਆਨਾਂ 'ਤੇ ਧਾਰਾ 174 ਦੀ ਕਰਵਾਈ ਕਰ ਲਾਸ਼ ਪੋਸਟਮੋਰਟਮ ਲਈ ਭੇਜ ਦਿੱਤੀ ਹੈ।

ABOUT THE AUTHOR

...view details