ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸੰਧਵਾਂ ਨੇ ਕਾਂਗਰਸ ਦੇ 3 ਮੈਂਬਰੀ ਪੈਨਲ ਵਲੋਂ ਕੀਤੀ ਗਈ ਬੈਠਕ 'ਤੇ ਨਿਸ਼ਾਨਾ ਸਾਧਦਿਆਂ ਹੈ। ਉਨ੍ਹਾਂ ਦਾ ਕਹਿਣਾ ਕਿ ਸੂਬੇ 'ਚ ਲੋਕਾਂ ਨੂੰ ਵੈਕਸੀਨ ਨਹੀਂ ਲੱਗ ਰਹੀ, ਕਾਮਿਆਂ ਨੂੰ ਤਨਖਾਹਾਂ ਨਹੀਂ ਦਿੱਤੀਆਂ ਜਾ ਰਹੀਆਂ, ਪਰ ਕਾਂਗਰਸ ਵਲੋਂ ਕਲੇਸ਼ ਨੂੰ ਲੈਕੇ ਬੈਠਕਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦਾ ਕਹਿਣਾ ਕਿ ਸਰਕਾਰ ਵਲੋਂ ਕੋਰੋਨਾ ਦੇ ਖਾਤਮੇ ਲਈ ਕੋਈ ਵੀ ਠੋਸ ਕਦਮ ਨਹੀਂ ਚੁੱਕੇ ਜਾ ਰਹੇ ਹਨ।
ਕਾਂਗਰਸ ਕੀਤੇ ਵਾਅਦੇ ਪੂਰੇ ਕਰਨ ਦੀ ਥਾਂ ਕਲੇਸ਼ ਦੀਆਂ ਕਮੇਟੀਆਂ ਬਣਾ ਰਹੀ: ਸੰਧਵਾਂ
ਕੁਲਤਾਰ ਸੰਧਵਾਂ ਨੇ ਕਿਹਾ ਕਿ ਕਾਂਗਰਸ ਹਾਈਕਮਾਨ ਨੂੰ ਚਾਹੀਦਾ ਸੀ ਕਿ ਗਟਕਾ ਸਾਹਿਬ ਹੱਥ 'ਚ ਫੜ ਸਹੁੰ ਚੁੱਕੇ ਵਾਅਦੇ ਪੂਰੇ ਕਰਨ ਸਮੇਤ ਪੈਨਸ਼ਨ, ਰੁਜ਼ਗਾਰ ਦੇਣਾ, ਸਸਤੀ ਬਿਜਲੀ ਦੇਣਾ, ਭ੍ਰਿਸ਼ਟਾਚਾਰ ਮੁਕਤ ਮਾਹੌਲ ਦੇਣ ਬਾਬਤ ਤਿੰਨ ਮੈਂਬਰੀ ਕਮੇਟੀ ਬਣਾਉਣੀ ਚਾਹੀਦੀ ਸੀ।
ਕਾਂਗਰਸ ਕੀਤੇ ਵਾਅਦੇ ਪੂਰੇ ਕਰਨ ਦੀ ਥਾਂ ਕਲੇਸ਼ ਦੀਆਂ ਕਮੇਟੀਆਂ ਬਣਾ ਰਹੀ: ਸੰਧਵਾਂ
ਕੁਲਤਾਰ ਸੰਧਵਾਂ ਨੇ ਕਿਹਾ ਕਿ ਕਾਂਗਰਸ ਹਾਈਕਮਾਨ ਨੂੰ ਚਾਹੀਦਾ ਸੀ ਕਿ ਗਟਕਾ ਸਾਹਿਬ ਹੱਥ 'ਚ ਫੜ ਸਹੁੰ ਚੁੱਕੇ ਵਾਅਦੇ ਪੂਰੇ ਕਰਨ ਸਮੇਤ ਪੈਨਸ਼ਨ, ਰੁਜ਼ਗਾਰ ਦੇਣਾ, ਸਸਤੀ ਬਿਜਲੀ ਦੇਣਾ, ਭ੍ਰਿਸ਼ਟਾਚਾਰ ਮੁਕਤ ਮਾਹੌਲ ਦੇਣ ਬਾਬਤ ਤਿੰਨ ਮੈਂਬਰੀ ਕਮੇਟੀ ਬਣਾਉਣੀ ਚਾਹੀਦੀ ਸੀ। ਉਨ੍ਹਾਂ ਕਿਹਾ ਕਿ ਕਾਂਗਰਸ ਇਨ੍ਹਾਂ ਸਭ ਗੱਲਾਂ ਨੂੰ ਛੱਡ ਕੇ ਆਪਸੀ ਕਾਟੋ ਕਲੇਸ਼ 'ਚ ਉੱਲਝੀ ਪਈ ਹੈ।
ਇਹ ਵੀ ਪੜ੍ਹੋ:MISC Alert ! ਦਿੱਲੀ 'ਚ ਕੋਰੋਨਾ ਤੋਂ ਬਾਅਦ ਬੱਚਿਆਂ ਵਿਚਾਲੇ ਫੈਲੀ ਖ਼ਤਰਨਾਕ ਬਿਮਾਰੀ, 100 ਵੱਧ ਮਾਮਲੇ