ਚੰਡੀਗੜ੍ਹ: ਸਰਕਾਰੀ ਸਕੂਲ (ਲੜਕੇ) ਹਾਇਰ ਸੈਕੰਡਰੀ ਸਕੂਲ ਈਦਗਾਹ ਸ੍ਰੀਨਗਰ ਦੇ ਅੰਦਰ ਕਥਿਤ ਤੌਰ 'ਤੇ ਦੋ ਅਧਿਆਪਕਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਮੁੱਢਲੀਆਂ ਰਿਪੋਰਟਾਂ ਦੱਸਦੀਆਂ ਹਨ ਕਿ ਮ੍ਰਿਤਕਾਂ ਵਿੱਚ ਇੱਕ ਮਹਿਲਾ ਅਧਿਆਪਕਾ ਵੀ ਸ਼ਾਮਲ ਹੈ। ਹਾਲਾਂਕਿ ਪੁਲਿਸ ਨੇ ਕਿਹਾ ਕਿ ਉਹ ਤੱਥਾਂ ਦੀ ਜਾਂਚ ਕਰ ਰਹੇ ਹਨ, ਪਰ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਮ੍ਰਿਤਕ ਪੁਰਸ਼ ਅਧਿਆਪਕ ਇੱਕ ਕਸ਼ਮੀਰੀ ਪੰਡਤ ਹੈ ਜਦੋਂ ਕਿ ਮਹਿਲਾ ਅਧਿਆਪਕ ਇੱਕ ਸਿੱਖ ਹੈ।
ਸਿੱਖ ਕੁੜੀ ਕਤਲ ਮਾਮਲੇ 'ਚ ਸਾਹਮਣੇ ਆਏ ਵੱਡੇ ਬਿਆਨ ਘਟਨਾ ਵਾਲੀ ਥਾਂ ਦਾ ਡੀਜੀਪੀ ਵੱਲੋਂ ਕੀਤਾ ਗਿਆ ਦੌਰਾ
ਘਟਨਾ ਉਪਰੰਤ ਜੰਮੂ-ਕਸ਼ਮੀਰ ਪੁਲਿਸ ਦੇ ਮੁਖੀ ਦਿਲਬਾਗ ਸਿੰਘ ਵੀਰਵਾਰ ਨੂ੍ੰ ਭਾਰੀ ਪੁਲਿਸ ਫੋਰਸ ਨਾਲ ਘਟਨਾ ਵਾਲੀ ਥਾਂ ‘ਤੇ ਪੁੱਜੇ ਤੇ ਮੌਕੇ ਦਾ ਜਾਇਜਾ ਲਿਆ। ਉਨ੍ਹਾਂ ਨੇ ਕਿਹਾ ਕਿ ਅੱਤਵਾਦੀਆਂ ਵੱਲੋਂ ਨਾਗਰਿਕਾਂ, ਖਾਸ ਕਰਕੇ ਕਸ਼ਮੀਰ ਘਾਟੀ ਦੇ ਘੱਟ ਗਿਣਤੀ ਭਾਈਚਾਰਿਆਂ ਦੇ ਮੈਂਬਰਾਂ ਦੀ ਹੱਤਿਆ ਦਾ ਮਕਸਦ ਡਰ ਦਾ ਮਾਹੌਲ ਪੈਦਾ ਕਰਨਾ ਅਤੇ ਪੁਰਾਣੀ ਫਿਰਕੂ ਸਦਭਾਵਨਾ ਨੂੰ ਨੁਕਸਾਨ ਪਹੁੰਚਾਉਣਾ ਹੈ।
ਉਨ੍ਹਾਂ ਕਿਹਾ ਕੁਝ ਦਿਨ੍ਹਾਂ ਤੋਂ ਕਸ਼ਮੀਰ ਵਿੱਚ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣ ਦੀਆਂ ਇਸ ਤਰ੍ਹਾਂ ਦੀਆਂ ਖ਼ਤਰਨਾਕ ਘਟਨਾਵਾਂ ਹੋ ਰਹੀਆਂ ਹਨ। ਸਮਾਜ ਲਈ ਕੰਮ ਕਰਨ ਵਾਲੇ ਅਤੇ ਕਿਸੇ ਨਾਲ ਕੋਈ ਲੈਣਾ-ਦੇਣਾ ਨਾ ਰੱਖਣ ਵਾਲੇ ਨਿਰਦੋਸ਼ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਹ ਡਰ ਦਾ ਮਾਹੌਲ ਬਣਾਉਣ ਅਤੇ ਇਸ ਨੂੰ ਫਿਰਕੂ ਬਣਾਉਣ ਦੀ ਕੋਸ਼ਿਸ਼ ਹੈ। ਇਹ ਰੰਗ ਕਸ਼ਮੀਰ ਵਿੱਚ ਫਿਰਕੂ ਸਦਭਾਵਨਾ ਨੂੰ ਨੁਕਸਾਨ ਪਹੁੰਚਾ ਸਕਦਾ ਹੈ
ਰਾਹੁਲ ਗਾਂਧੀ ਨੇ ਪ੍ਰਗਟਾਇਆ ਦੁੱਖ
ਜਿਸ ਦੇ ਬਾਰੇ ਸੀਨੀਅਰ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਵੀ ਸ਼ੋਗ ਟਵੀਟ ਕਰ ਸੋਗ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਕਸ਼ਮੀਰ ਵਿੱਚ ਹਿੰਸਾ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ। ਅੱਤਵਾਦ ਨੂੰ ਨਾ ਤਾਂ ਨੋਟਬੰਦੀ ਦੁਆਰਾ ਰੋਕਿਆ ਗਿਆ ਅਤੇ ਨਾ ਹੀ ਧਾਰਾ 370 ਨੂੰ ਰੱਦ ਕਰਕੇ। ਕੇਂਦਰ ਸਰਕਾਰ ਸੁਰੱਖਿਆ ਪ੍ਰਦਾਨ ਕਰਨ ਵਿੱਚ ਪੂਰੀ ਤਰ੍ਹਾਂ ਅਸਫਲ ਰਹੀ ਹੈ।
ਅਸੀਂ ਆਪਣੇ ਕਸ਼ਮੀਰੀ ਭੈਣ ਭਰਾਵਾਂ 'ਤੇ ਹੋ ਰਹੇ ਇਨ੍ਹਾਂ ਹਮਲਿਆਂ ਦੀ ਸਖ਼ਤ ਨਿੰਦਾ ਕਰਦੇ ਹਾਂ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਪ੍ਰਤੀ ਹਮਦਰਦੀ ਭੇਜਦੇ ਹਾਂ।
ਮਨਜਿੰਦਰ ਸਿਰਸਾ ਦੇ ਵਿਚਾਰ
ਡੀਐਸਜੀਐਮਸੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਸ੍ਰੀ ਨਗਰ ਵਿੱਚ ਹੋਏ ਕਤਲੇਆਮ ਬਾਰੇ ਕਿਹਾ ਕਿ ਇਹ ਜੋ ਸ੍ਰੀ ਨਗਰ ਵਿੱਚ ਸਤਿੰਦਰ ਕੌਰ ਅਤੇ ਦੀਪ ਚੰਦ ਦਾ ਦਹਿਸਤਗਰਦਾਂ ਵੱਲੋਂ ਬੜੀ ਕਰੂਰਤਾ ਨਾਲ ਕਤਲ ਕੀਤਾ ਗਿਆ ਅਤੇ ਉਨ੍ਹਾਂ ਲੋਕਾਂ ਨੇ ਕਿਹਾ ਕਿ ਇਨ੍ਹਾਂ ਨੂੰ ਇਸ ਲਈ ਮਾਰਿਆ ਗਿਆ ਕਿਉਂਕਿ ਇਨ੍ਹਾਂ ਨੇ ਸਕੂਲ ਵਿੱਚ ਦੇਸ਼ ਦੀ ਅਜਾਦੀ ਦਾ ਪ੍ਰੋਗਰਾਮ ਉਸ ਸਕੂਲ ਵਿੱਚ ਕੀਤਾ ਸੀ।
ਇਹ ਬਹੁਤ ਹੀ ਦਰਦਨਾਕ ਵੀ ਹੈ ਅਤੇ ਇਹ ਸਭ ਪਾਕਿਸਤਾਨ ਅਤੇ ਉਥੋਂ ਦੇ ਲੋਕਾਂ ਦੇ ਦੁਆਰਾ ਉਨ੍ਹਾਂ ਨੂੰ ਭਜਾਉਣ ਦਾ ਇੱਕ ਤਰੀਕਾ ਹੈ, ਜਿਸਦੀ ਅਸੀਂ ਕੜੀ ਸ਼ਬਦਾਂ ਵਿੱਚ ਨਿੰਦਾ ਕਰਦੇ ਹਾਂ। ਸਾਨੂੰ ਇਸ ਗੱਲ ਦਾ ਬਹੁਤ ਦੁੱਖ ਅਤੇ ਅਫ਼ਸੋਸ ਹੈ ਕਿ ਉਨ੍ਹਾਂ ਨੂੰ ਚੁਣ ਕੇ ਉਨ੍ਹਾਂ ਦੇ ਆਈਕਾਰਡ ਦੇਖ ਕੇ ਉਨ੍ਹਾਂ ਤੇ ਹਮਲਾ ਕੀਤਾ ਗਿਆ ਅਤੇ ਉਨ੍ਹਾਂ ਨੂੰ ਮਾਰਿਆ ਗਿਆ।
ਇਹ ਵੀ ਪੜ੍ਹੋ:ਸਕੂਲ ਦੇ ਅੰਦਰ 2 ਅਧਿਆਪਕਾਂ ਦੀ ਗੋਲੀ ਮਾਰ ਕੇ ਹੱਤਿਆ
ਸਿਰਸਾ ਨੇ ਕਿਹਾ ਕਿ ਸਵੇਰ ਦੇ ਬਹੁਤ ਸਾਰੇ ਸਿੰਭ ਸਭਾਵਾਂ ਦੇ ਅਤੇ ਗੁਰਦੁਆਰੇ ਦੇ ਪ੍ਰਧਾਨਾਂ ਦੇ ਬਹੁਤ ਫੋਨ ਆ ਰਹੇ ਹਨ, ਜੋ ਇਸ ਚੀਜ਼ ਨੂੰ ਲੈ ਕੇ ਚਿੰਤਾਂ ਵਿੱਚ ਹਨ ਕਿ ਇਸ ਤਰ੍ਹਾਂ ਦਾ ਜੋ ਉਨ੍ਹਾਂ ਅਧਿਆਪਕਾਂ ਦੇ ਉਪਰ ਤਰੀਕਾ ਅਪਣਾਇਆ ਗਿਆ ਹੈ, ਆਉਣ ਵਾਲੇ ਦਿਨ੍ਹਾਂ ਵਿੱਚ ਉਥੇ ਰਹਿੰਦੇ ਸਾਡੇ ਹੋਰ ਲੋਕਾਂ ਲਈ ਵੀ ਖ਼ਤਰਾ ਹੈ।
ਜਿਸ ਨੂੰ ਲੈ ਕੇ ਮਨਜਿੰਦਰ ਸਿਰਸਾ ਨੇ ਕਿਹਾ ਕਿ ਮੈਂ ਦੇਸ਼ ਦੀ ਸਰਕਾਰ ਨੂੰ ਵੀ ਬੇਨਤੀ ਕਰਦਾ ਹਾਂ ਕਿ ਉੱਥੇ ਰਹਿੰਦੇ ਸਾਡੇ ਲੋਕਾਂ ਲਈ ਸੁਰੱਖਿਆ ਪ੍ਰਧਾਨ ਕੀਤੀ ਜਾਵੇ ਅਤੇ ਮੈਂ ਦੁਨੀਆਂ ਭਰ ਦੇ ਲੋਕਾਂ ਨੂੰ ਇਹ ਕਹਿਣਾ ਚਾਹੁੰਦਾ ਹਾਂ ਕਿ ਇਸ ਘਟਨਾ ਦੀ ਜ਼ੋਰਦਾਰ ਸ਼ਬਦਾਂ ਵਿੱਚ ਨਿੰਦਾ ਕੀਤੀ ਜਾਣੀ ਚਾਹੀਦੀ ਹੈ ਤਾਂ ਕਿ ਕੋਈ ਵੀ ਦਿਹਸ਼ਤਗਰਦ ਇਸ ਤਰ੍ਹਾਂ ਕਿਸੇ ਦੇ ਉਪਰ ਕੋਈ ਹਮਲਾ ਨਾ ਕਰ ਪਾਵੇ, ਅਤੇ ਇਹ ਜੋ ਸਕੂਲ ਦੇ ਅਧਿਆਪਕਾਂ ਦੇ ਉਪਰ ਹਮਲਾ ਹੈ ਮੈਨੂੰ ਨਹੀਂ ਲੱਗਦਾ ਕਿ ਇਸ ਤਰ੍ਹਾਂ ਦਾ ਕਰੂਰਤਾ ਭਰਿਆ ਹਮਲਾ ਕੋਈ ਵੀ ਕਿਸੇ ਦੇ ਉਪਰ ਕਰ ਸਕਦਾ ਹੈ, ਜਿਸ ਦੀ ਮੈਂ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਾ ਹਾਂ।
ਸੁਖਬੀਰ ਬਾਦਲ ਨੇ ਪ੍ਰਗਟਾਇਆ ਦੁੱਖ
ਅਕਾਲੀ ਦਲ ਨੇ ਅੱਜ ਸ੍ਰੀਨਗਰ ਵਿੱਚ ਦੋ ਅਧਿਆਪਕਾਂ ਦੇ ਕਤਲ ਦੀ ਨਿੰਦਾ ਕਰਦੇ ਹੋਏ ਕਿਹਾ ਇਹ ਘੱਟਗਿਣਤੀ ਭਾਈਚਾਰਿਆਂ ਵਿੱਚ ਡਰ ਪੈਦਾ ਕਰਨ ਦੀ ਲਕਸ਼ਤ ਕੋਸ਼ਿਸ਼ ਹੈ। ਅਸੀਂ ਕੇਂਦਰ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਪ੍ਰਸ਼ਾਸਨ ਨੂੰ ਅਪੀਲ ਕਰਦੇ ਹਾਂ ਕਿ ਵਾਦੀ ਤੋਂ ਕਿਸੇ ਹੋਰ ਪਲੈਨ ਨੂੰ ਰੋਕਣ ਲਈ ਸੁਰੱਖਿਆ ਸਖ਼ਤ ਕੀਤੀ ਜਾਵੇ।
ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਸੁਖਬੀਰ ਬਾਦਲ ਨੇ ਅਧਿਆਪਕਾਂ ਸਤਿੰਦਰ ਕੌਰ ਅਤੇ ਦੀਪਕ ਚੰਦ ਦੀ ਮੌਤ 'ਤੇ ਦੁੱਖ ਪ੍ਰਗਟ ਕੀਤਾ। ਪਿਛਲੇ 7 ਦਿਨ੍ਹਾਂ ਵਿੱਚ 5 ਲੋਕਾਂ ਦੀਆਂ ਹੱਤਿਆਵਾਂ 'ਤੇ ਦੁੱਖ ਪ੍ਰਗਟ ਕਰਦਿਆਂ ਉਨ੍ਹਾਂ ਐਲਾਨ ਕੀਤਾ ਕਿ ਇੱਕ ਪਾਰਟੀ ਵਫਦ ਛੇਤੀ ਹੀ ਸ਼੍ਰੀਨਗਰ ਦਾ ਦੌਰਾ ਕਰਕੇ ਯੂਟੀ ਪ੍ਰਸ਼ਾਸਨ ਨੂੰ ਮਿਲੇਗਾ ਜੋ ਘੱਟ ਗਿਣਤੀਆਂ ਦੀ ਸੁਰੱਖਿਆ ਦੀ ਬੇਨਤੀ ਕਰੇਗਾ।
ਇਹ ਵੀ ਪੜ੍ਹੋ:ਮੌਤ ਮਾਮਲੇ 'ਚ ਬੋਲਿਆ ਭਰਾ, ਹਿੰਦੁਸਤਾਨ ਦੀ ਗੱਲ ਕਰਨਾ ਗੁਨਾਹ