ਚੰਡੀਗੜ੍ਹ: ਪੰਜਾਬ ਵਿਧਾਨਸਭਾ ਚੋਣਾਂ ਵਿੱਚ ਕਾਂਗਰਸ ਨੂੰ ਮਿਲੀ ਕਰਾਰੀ ਹਾਰ ਤੋਂ ਬਾਅਦ ਕਾਂਗਰਸ ਦੀ ਅੰਦਰੂਨੀ ਖਾਨਾਜੰਗੀ ਲਗਾਤਾਰ ਸਾਹਮਣੇ ਆ ਰਹੀ ਹੈ। ਪੰਜਾਬ ਕਾਂਗਰਸ ਦੀ ਧੜੇਬੰਦੀ ਜੱਗ ਜ਼ਾਹਿਰ ਹੋ ਰਹੀ ਹੈ। ਹੁਣ ਇੱਕ ਵਾਰ ਸਾਬਕਾ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਕਾਂਗਰਸ ਦੇ ਸਾਬਕਾ ਅਤੇ ਮੌਜੂਦਾ ਵਿਧਾਇਕਾਂ ਨਾਲ ਮੀਟਿੰਗ ਸੱਦੀ ਹੈ।
ਨਵੇਂ ਪ੍ਰਧਾਨ ਦੇ ਐਲਾਨ ਤੋਂ ਪਹਿਲਾਂ ਸਿੱਧੂ ਵੱਲੋਂ ਵੱਡੀ ਮੀਟਿੰਗ ਇਹ ਮੀਟਿੰਗ ਸਿੱਧੂ ਵੱਲੋਂ ਆਪਣੀ ਪਟਿਆਲਾ ਰਿਹਾਇਸ਼ ਵਿਖੇ ਰੱਖੀ ਹੈ। ਇਸ ਮੀਟਿੰਗ ਵਿੱਚ ਕਈ ਮੌਜੂਦਾ ਤੇ ਸਾਬਕਾ ਕਾਂਗਰਸ ਵਿਧਾਇਕਾਂ ਤੋਂ ਇਲਾਵਾ ਹੋਰ ਵੀ ਵੱਡੇ ਕਾਂਗਰਸੀ ਆਗੂ ਸ਼ਾਮਿਲ ( Navjot Sidhu held a meeting with the Congress leaders ) ਹਨ। ਇਸ ਮੀਟਿੰਗ ਵਿੱਚ ਸਾਬਕਾ ਮੰਤਰੀ ਰਜੀਆ ਸੁਲਤਾਨਾ, ਅਸ਼ਵਨੀ ਸੇਖੜੀ, ਸੁਨੀਲ ਦੱਤੀ, ਰਾਜਿੰਦਰ ਸਿੰਘ, ਹਰਦਿਆਲ ਕੰਬੋਜ, ਸ਼ੇਰ ਸਿੰਘ ਘੁਬਾਇਆ, ਗੁਰਪ੍ਰੀਤ ਜੀਪੀ ਤੋਂ ਇਲਾਵਾ ਹੋਰ ਕਾਂਗਰਸੀ ਆਗੂ ਮੌਜੂਦ ਰਹੇ।
ਨਵੇਂ ਪ੍ਰਧਾਨ ਦੇ ਐਲਾਨ ਤੋਂ ਪਹਿਲਾਂ ਸਿੱਧੂ ਵੱਲੋਂ ਵੱਡੀ ਮੀਟਿੰਗ ਇਸ ਮੀਟਿੰਗ ਤੋਂ ਬਾਅਦ ਕਾਂਗਰਸੀ ਆਗੂਆਂ ਦੇ ਅਹਿਮ ਬਿਆਨ ਸਾਹਮਣੇ ਆਏ ਹਨ। ਕਾਂਗਰਸ ਆਗੂ ਮੁਹੰਮਦ ਮੁਸਤਫਾ ਨੇ ਦੱਸਿਆ ਕਿ ਸਿੱਧੂ ਨੂੰ ਸਭ ਕਾਂਗਰਸੀਆਂ ਵੱਲੋਂ ਇਹੀ ਕਿਹਾ ਗਿਆ ਹੈ ਕਿ ਹਾਰ ਤੋਂ ਬਾਅਦ ਸੂਬੇ ਦੇ ਵਰਕਰ ਉਦਾਸ ਹਨ ਇਸ ਲਈ ਪੰਜਾਬ ਵਿੱਚ ਨਿੱਕਲ ਕੇ ਪਾਰਟੀ ਨੂੰ ਮੁੜ ਮਜ਼ਬੂਤ ਕੀਤਾ ਜਾਵੇ।
ਨਵੇਂ ਪ੍ਰਧਾਨ ਦੇ ਐਲਾਨ ਤੋਂ ਪਹਿਲਾਂ ਸਿੱਧੂ ਵੱਲੋਂ ਪਟਿਆਲਾ ਵਿਖੇ ਮੀਟਿੰਗ ਇਸੇ ਮੀਟਿੰਗ ਵਿੱਚ ਪਹੁੰਚੇ ਮਹਿੰਦਰ ਸਿੰਘ ਕੇਪੀ ਨੇ ਦੱਸਿਆ ਕਿ ਮੀਟਿੰਗ ਵਿੱਚ ਕਈ ਫੈਸਲੇ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਮੀਟਿੰਗ ਵਿੱਚ 52 ਦੇ ਕਰੀਬ ਕਾਂਗਰਸੀ ਆਗੂ ਸ਼ਾਮਿਲ ਹੋਏ ਹਨ। ਮਹਿੰਦਰ ਕੇਪੀ ਨੇ ਦੱਸਿਆ ਕਿ 6 ਤਰੀਕ ਨੂੰ ਬਰਗਾੜੀ ਵਿਖੇ ਜਾਣਗੇ ਅਤੇ 7 ਨੂੰ ਮਹਿੰਗਾਈ ਖਿਲਾਫ਼ ਰੋਸ ਪ੍ਰਦਰਸ਼ਨ ਕਰਨ ਦਾ ਫੈਸਲਾ ਲਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਕੁਝ ਹੀ ਦਿਨ੍ਹਾਂ ਵਿੱਚ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦਾ ਐਲਾਨ ਹੋਣ ਜਾ ਰਿਹਾ ਹੈ। ਇਸ ਐਲਾਨ ਤੋਂ ਪਹਿਲਾਂ ਸਿੱਧੂ ਧੜੇ ਦੀਆਂ ਲਗਾਤਾਰ ਮੀਟਿੰਗ ਚੱਲ ਰਹੀਆਂ ਹਨ ਕਿਤੇ ਨਾ ਕਿਤੇ ਸਿੱਧੂ ਖੇਮੇ ਦੇ ਆਗੂਆਂ ਵੱਲੋਂ ਹਾਈਕਮਾਨ ਨੂੰ ਸੰਦੇਸ਼ ਦਿੱਤਾ ਜਾ ਰਿਹਾ ਹੈ ਕਿ ਨਵਜੋਤ ਸਿੱਧੂ ਹੱਥ ਮੁੜ ਤੋਂ ਕਾਂਗਰਸ ਦੀ ਕਮਾਨ ਦਿੱਤੀ ਜਾਵੇ।
ਮੀਟਿੰਗ ਵਿੱਚ ਸ਼ਾਮਿਲ ਹੋਏ ਕਾਂਗਰਸ ਆਗੂ ਗੁਰਪ੍ਰੀਤ ਜੀਪੀ ਨੇ ਕਿਹਾ ਕਿ ਹਾਈਕਮਾਨ ਨੂੰ ਮੁੜ ਨਵਜੋਤ ਸਿੱਧੂ ਨੂੰ ਕਾਂਗਰਸ ਪ੍ਰਧਾਨ ਬਣਾਉਣਾ ਚਾਹੀਦਾ ਹੈ। ਉਨ੍ਹਾਂ ਸਿੱਧੂ ਦੀ ਤਾਰੀਫ ਕਰਦੇ ਕਿਹਾ ਕਿ ਸਿੱਧੂ ਇੱਕ ਇਮਾਨਦਾਰ ਲੀਡਰ ਹਨ ਅਤੇ ਅਜਿਹੇ ਲੀਡਰਾਂ ਦੀ ਕਾਂਗਰਸ ਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ।
ਇਹ ਵੀ ਪੜ੍ਹੋ:ਸੀਐੱਮ ਭਗਵੰਤ ਮਾਨ ਅਤੇ ਕੇਜਰੀਵਾਲ ਨੇ ਕੱਤਿਆ ਚਰਖਾ