ਪੰਜਾਬ

punjab

ETV Bharat / city

ਪੁਲਿਸ ਮੁਕਾਬਲੇ ਦੌਰਾਨ ਬੁੱਢਾ ਗਰੁੱਪ ਦੇ ਚਾਰ ਗੈਂਗਸਟਰ ਕਾਬੂ - ਮਾਨਸਾ

ਬਠਿੰਡਾ ਤੋਂ ਮਾਨਸਾ ਵੱਲ ਜਾ ਰਹੇ ਬੁੱਢਾ ਗੈਂਗ ਗਰੁੱਪ ਦੇ ਗੈਂਗਸਟਰ ਨੂੰ ਪੁਲਿਸ ਨੇ ਕਾਬੂ ਕੀਤਾ ਹੈ। ਗੈਂਗਸਟਰਾਂ ਨੂੰ ਪੁਲਿਸ ਨੇ ਮੁਕਾਬਲੇ ਦੌਰਾਨ ਗ੍ਰਿਫ਼ਤਾਰ ਕੀਤਾ ਹੈ।

punjab police

By

Published : May 31, 2019, 11:08 PM IST

ਬਠਿੰਡਾ: ਬਠਿੰਡਾ ਤੋਂ ਮਾਨਸਾ ਵੱਲ ਜਾ ਰਹੇ ਬੁੱਢਾ ਗੈਂਗ ਗਰੁੱਪ ਦੇ ਗੈਂਗਸਟਰ ਨੂੰ ਪੁਲਿਸ ਨੇ ਕਾਬੂ ਕੀਤਾ ਹੈ। ਦਸੱਣਯੋਗ ਹੈ ਕਿ ਗੈਂਗਸਟਰਾਂ ਨੂੰ ਪੁਲਿਸ ਨੇ ਮੁਕਾਬਲੇ ਦੌਰਾਨ ਗ੍ਰਿਫ਼ਤਾਰ ਕੀਤਾ ਹੈ ਹਾਲਾਂਕਿ, ਗੈਂਗ ਦਾ ਸਰਗਨਾ ਹਾਲੇ ਤੱਕ ਫ਼ਰਾਰ ਹੈ, ਪਰ ਪੁਲਿਸ ਨੇ ਵੱਡੀ ਮਾਤਰਾ ਵਿੱਚ ਹਥਿਆਰ ਬਰਾਮਦ ਕੀਤੇ ਹਨ।

ਜਾਣਕਾਰੀ ਮੁਤਾਬਿਕ ਬਠਿੰਡਾ ਦੇ ਸੀਆਈਏ ਪੁਲਿਸ ਕਪਤਾਨ ਨੇ ਗੁਪਤ ਸੂਚਨਾ ਮਿਲਣ ਤੋਂ ਬਾਅਦ ਬੁੱਢਾ ਗਰੁੱਪ ਦਾ ਪਿੱਛਾ ਕਰਨ ਸ਼ੁਰੂ ਕਰ ਦਿੱਤਾ ਸੀ, ਇਸ ਦੌਰਾਨ ਗੈਂਗਸਟਰ ਨੇ ਪੁਲਿਸ 'ਤੇ ਫ਼ਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਜਿਸ ਤੋਂ ਬਾਅਦ ਜਵਾਬੀ ਕਾਰਵਾਈ ਕਰ ਪੁਲਿਸ ਵੱਲੋਂ ਚਾਰ ਗੈਂਗਸਟਰ ਨੂੰ ਗ੍ਰਿਫਤਾਰ ਕਰ ਲਿਆ ਗਿਆ। ਮਾਮਲੇ ਬਾਰੇ ਵਿਸਥਾਰਤ ਜਾਣਕਾਰੀ ਬਠਿੰਡਾ ਪੁਲਿਸ ਸਨਿੱਚਰਵਾਰ ਨੂੰ ਪ੍ਰੈੱਸ ਕਾਨਫ਼ਰੰਸ ਕਰਕੇ ਦੇਣਗੇ।

ABOUT THE AUTHOR

...view details