ਪੰਜਾਬ

punjab

ਕੈਂਸਰ ਦੇ ਕਹਿਰ ਵਿਚਾਲੇ ਸਰਕਾਰੀ ਸਹੂਲਤਾਂ ਤੋਂ ਵਾਂਝੇ ਮਰੀਜ਼

By

Published : Jun 27, 2021, 9:22 PM IST

ਪੰਜਾਬ 'ਚ ਕੈਂਸਰ ਦਾ ਕਹਿਰ ਲਗਾਤਾਰ ਜਾਰੀ ਹੈ। ਜਿਥੇ ਇੱਕ ਪਾਸੇ ਸਮੇਂ-ਸਮੇਂ 'ਤੇ ਸਰਕਾਰਾਂ ਵੱਲੋਂ ਕੈਂਸਰ ਦੇ ਇਲਾਜ ਸਬੰਧੀ ਸਹੂਲਤਾਂ ਦੇਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ, ਪਰ ਜ਼ਮੀਨੀ ਪੱਧਰ ਤੱਕ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਦੇਣ 'ਚ ਸਰਕਾਰ ਫੇਲ ਰਹੀ ਹੈ।

ਸਰਕਾਰੀ ਸਹੂਲਤਾਂ ਤੋਂ ਵਾਂਝੇ ਮਰੀਜ਼
ਸਰਕਾਰੀ ਸਹੂਲਤਾਂ ਤੋਂ ਵਾਂਝੇ ਮਰੀਜ਼

ਬਠਿੰਡਾ :ਇੱਕ ਪਾਸੇ ਪੰਜਾਬ ਸਰਕਾਰ ਕੈਂਸਰ ਮਰੀਜ਼ਾਂ ਦੇ ਇਲਾਜ ਲਈ ਸਹੂਲਤਾਂ ਦੇ ਵੱਡੇ-ਵੱਡੇ ਦਾਅਵੇ ਕਰਦੀ ਹੈ,ਪਰ ਜ਼ਮੀਨੀ ਹਕੀਕਤ ਕੁੱਝ ਹੋਰ ਹੀ ਬਿਆਨ ਕਰਦੀ ਹੈ। ਇਸ ਬਾਰੇ ਜਦੋਂ ਈਟੀਵੀ ਭਾਰਤ ਦੀ ਟੀਮ ਨੇ ਬਠਿੰਡਾ ਦੇ ਸਰਕਾਰੀ ਅਡਵਾਂਸ ਕੈਂਸਰ ਕੇਅਰ ਹਸਪਤਾਲ ਦਾ ਦੌਰਾ ਕੀਤਾ ਤੇ ਇਥੇ ਇਲਾਜ ਕਰਵਾਉਣ ਆਏ ਮਰੀਜ਼ ਸਰਕਾਰੀ ਸਹੂਲਤਾਂ ਤੋਂ ਵਾਂਝੇ ਨਜ਼ਰ ਆਏ।

ਸਰਕਾਰੀ ਸਹੂਲਤਾਂ ਤੋਂ ਵਾਂਝੇ ਮਰੀਜ਼

ਮਰੀਜ਼ਾਂ ਨੂੰ ਪੇਸ਼ ਆ ਰਹੀਆਂ ਦਿੱਕਤਾਂ

ਇਲਾਜ ਕਰਵਾਉਣ ਆਏ ਮਰੀਜ਼ਾਂ ਨੇ ਦੱਸਿਆ ਕਿ ਸ਼ਹਿਰ 'ਚ ਅਡਵਾਂਸ ਕੈਂਸਰ ਹਸਪਤਾਲ ਖੁੱਲ੍ਹਣ ਤੋਂ ਬਾਅਦ ਜਿਆਦਾਤਰ ਮਰੀਜ਼ ਇਲਾਜ ਲਈ ਇਥੇ ਹੀ ਆਉਂਦੇ ਹਨ। ਕੋਰੋਨਾ ਤੇ ਲੌਕਡਾਊਨ ਦੇ ਚਲਦੇ ਰੇਲਗੱਡੀਆਂ ਨਾਂ ਚੱਲਣ ਕਾਰਨ ਉਹ ਬੀਕਾਨੇਰ ਇਲਾਜ ਲਈ ਨਹੀਂ ਜਾ ਸਕਦੇ, ਪਰ ਸਥਾਨਕ ਹਸਪਤਾਲ 'ਚ ਮਰੀਜ਼ਾਂ ਨੂੰ ਇਲਾਜ ਕਰਵਾਉਣ ਲਈ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਲੋੜੀਂਦਾ ਟੈਸਟ ਲਈ ਹਸਪਤਾਲ 'ਚ ਮਸ਼ੀਨਾਂ ਉਪਲਬਧ ਨਹੀਂ ਹਨ। ਇਸ ਉਨ੍ਹਾਂ ਨੂੰ ਨਿੱਜੀ ਲੈਬਾਂ ਤੋਂ 6 ਹਜ਼ਾਰ ਰੁਪਏ ਤੱਕ ਦੇ ਟੈਸਟ ਕਰਵਾਉਣੇ ਪੈਂਦੇ ਹਨ। ਮਰੀਜ਼ਾਂ ਦੇ ਰਿਸ਼ਤੇਦਾਰਾਂ ਨੇ ਟੈਸਟ ਕਰਵਾਉਣ ਲਈ ਹਸਪਤਾਲ 'ਚ ਹੀ ਮਸ਼ੀਨਾਂ ਉਪਲਬਧ ਕਰਵਾਏ ਜਾਣ ਤੇ ਪੰਜਾਬ ਸਰਕਾਰ ਨੂੰ ਕੈਂਸਰ ਮਰੀਜ਼ਾਂ ਦੇ ਲਈ ਵਿਸ਼ੇਸ਼ ਸਿਹਤ ਸਹੂਲਤਾਂ ਦੇਣ ਦੀ ਮੰਗ ਕੀਤੀ ਹੈ।

ਜਲਦ ਖ਼ਤਮ ਹੋਵੇਗੀ ਸਿਹਤ ਸੁਵਿਧਾਵਾਂ ਦੀ ਘਾਟ

ਉਥੇ ਹੀ ਦੂਜੇ ਪਾਸੇ ਬਠਿੰਡਾ ਦੇ ਐਡਵਾਂਸ ਕੈਂਸਰ ਡਾਇਗਨੋਸਿਸ ਟਰੀਟਮੈਂਟ ਤੇ ਰਿਸਰਚ ਸੈਂਟਰ ਦੇ ਡਾਇਰੈਕਟਰ ਤੇ ਡਾਕਟਰਾਂ ਨੇ ਕੈਂਸਰ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਇਸ ਡਾਇਗਨੋਸਿਸ ਸੈਂਟਰ ਰਾਹੀਂ ਕੈਂਸਰ ਮਰੀਜ਼ਾਂ ਨੂੰ ਕਈ ਸੁਵਿਧਾਵਾਂ ਮਿਲ ਰਹੀਆਂ ਹਨ। ਹੁਣ ਲੋਕਾਂ ਨੂੰ ਇਲਾਜ ਲਈ ਰਾਜਸਥਾਨ ਦੇ ਬੀਕਾਨੇਰ ਨਹੀਂ ਜਾਣਾ ਪੈਂਦਾ।ਡਾਇਰੈਕਟਰ ਨੇ ਕਿਹਾ ਕਿ ਕੋਰੋਨਾ ਦੇ ਚਲਦੇ ਉਨ੍ਹਾਂ ਕੋਲ ਸਟਾਫ ਦੀ ਘਾਟ ਹੈ ਤੇ ਜਲਦ ਹੀ ਮਰੀਜ਼ਾਂ ਲਈ ਸਿਹਤ ਸੁਵਿਧਾਵਾਂ ਦੀ ਘਾਟ ਨੂੰ ਪੂਰਾ ਕਰ ਦਿੱਤਾ ਜਾਵੇਗਾ।

ਵਰਲਡ ਕੈਂਸਰ ਕੇਅਰ ਚੈਰੀਟੇਬਲ ਸੁਸਾਇਟੀ

ਇਸ ਤੋਂ ਇਲਾਵਾ ਪੰਜਾਬ ਸਰਕਾਰ ਨੂੰ ਕੈਂਸਰ ਮਰੀਜ਼ਾਂ ਦੇ ਟੈਸਟ ਕਰਵਾਉਣ ਵਾਲੀ ਸਮਾਜ ਸੇਵੀ ਸਸੰਥਾ ਵਰਲਡ ਕੈਂਸਰ ਕੇਅਰ ਚੈਰੀਟੇਬਲ ਸੁਸਾਇਟੀ ਦੇ ਮਾਲਵਾ ਜੋਨ ਦੇ ਡਾਇਰੈਕਟਰ ਸਤਪਾਲ ਸਿੰਘ ਸੰਧੂ ਨੇ ਕਿਹਾ ਕਿ ਉਨ੍ਹਾਂ ਦੀ ਸੰਸਥਾ ਕੈਂਸਰ ਮਰੀਜਾਂ ਦੇ ਟੈਸਟ ਮੁਫਡ ਕਰਦੀ ਹੈ। ਹੁਣ ਤੱਕ ਪੰਜਾਬ ਭਰ 'ਚ ਉਨ੍ਹਾਂ ਦੀ ਸੰਸਥਾ 75 ਫੀਸਦੀ ਕੈਂਸਰ ਮਰੀਜ਼ਾਂ ਦਾ ਟੈਸਟ ਕਰ ਚੁੱਕੀ ਹੈ। ਉਹ ਆਸ ਕਰਦੇ ਹਨ ਕਿ ਸਰਕਾਰ ਜਲਦ ਹੀ ਕੈਂਸਰ ਮਰੀਜ਼ਾਂ ਚੰਗੀ ਸੁਵਿਧਾਵਾਂ ਉਪਲਬਧ ਕਰਵਾਵੇਗੀ।

ਸਿਆਸਤ 'ਚ ਉੱਠਿਆ ਕੈਂਸਰ ਮਰੀਜ਼ਾਂ ਦਾ ਮੁੱਦਾ

ਇਸ ਸਾਰੇ ਮਾਮਲੇ ਨੂੰ ਲੈ ਕੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੇ ਕਿਹਾ ਫਸਲਾਂ 'ਤੇ ਲਗਾਤਾਰ ਕੀਟਨਾਸ਼ਕ ਦਵਾਈਆਂ ਦੇ ਇਸਤੇਮਾਲ ਕਾਰਨ ਲਗਾਤਾਰ ਕੈਂਸਰ ਦੇ ਕੇਸ ਵੱਧ ਰਹੇ ਹਨ। ਪੰਜਾਬ ਵਿੱਚ ਲਗਾਤਾਰ ਕੈਂਸਰ ਕੇਸਾਂ 'ਚ ਵਾਧਾ ਹੋਣ ਨਾਲ ਹਲਾਤ ਗੰਭੀਰ ਹੋ ਸਕਦੇ ਹਨ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕੈਂਸਰ ਮਰੀਜ਼ਾਂ ਦੇ ਇਲਾਜ ਲਈ ਵੱਧ ਤੋਂ ਵੱਧ ਸਪੈਸ਼ਲ ਹਸਪਤਾਲ ਖੋਲ੍ਹੇ।

ABOUT THE AUTHOR

...view details