ਅੰਮ੍ਰਿਤਸਰ: ਅੰਮ੍ਰਿਤਸਰ ਵਿਖੇ ਜ਼ੋਮਾਟੋ ਕੰਪਨੀ (Zomato Employees on Protest) ਦੇ ਮੁਲਾਜ਼ਮਾਂ ਵਲੋਂ ਹੜਤਾਲ ਕੀਤੀ ਗਈ ਹੈ। ਕੰਪਨੀ ਦੀਆਂ ਬਦਲਦੀਆਂ ਨੀਤੀਆ ਕਾਰਨ ਮੁਲਾਜ਼ਮਾਂ ਵਿੱਚ ਭਾਰੀ ਰੋਸ ਹੈ। ਮੁਲਾਜ਼ਮਾਂ ਦਾ ਕਹਿਣਾ ਹੈ ਕਿ ਬਲਦੀਆਂ ਨੀਤੀਆਂ ਕਰਕੇ ਉਨ੍ਹਾਂ ਦੀ ਇਨਕਮ ਘੱਟ ਹੋਈ ਹੈ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਕੰਪਨੀ ਸਾਨੂੰ 10 ਰੁਪਏ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਪੈਸੇ ਦੇਵੇ। ਮਹਿਨਤਾਨੇ ਦੀ ਵੀ ਮੰਗ ਕੀਤੀ ਗਈ ਇਸ ਦੇ ਨਾਲ ਹੀ, ਅਨਸੇਫ ਇਲਾਕਿਆਂ ਵਿਚ ਰਾਤ ਦੀ ਸਰਵਿਸ ਦੇਣ ਉੱਤੇ ਵੀ ਇਤਰਾਜ ਜਤਾਇਆ ਜਾ ਰਿਹਾ ਹੈ।
ਇਸ ਸੰਬਧੀ ਗੱਲਬਾਤ ਕਰਦਿਆ ਅੰਮ੍ਰਿਤਸਰ ਤੋ Zomato ਫੂਡ ਡਿਲੀਵਰੀ ਦਾ ਕੰਮ ਕਰਨ ਵਾਲੇ ਅਮਿਤ ਵੈਦ ਅਤੇ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਸਾਨੂੰ ਕੰਪਨੀ ਵਿੱਚ ਕੰਮ ਕਰਦਿਆਂ ਤਿੰਨ ਤੋਂ ਚਾਰ ਸਾਲ ਹੋ ਗਏ ਹਨ। ਹੁਣ ਕੰਪਨੀ ਵਲੋਂ ਗੀਗਾ ਨਾਮ ਦੀ ਨਵੀ ਪਾਲਿਸੀ ਤਿਆਰ (Giga policy for zomato delivery boys) ਕੀਤੀ ਗਈ ਹੈ ਜਿਸ ਨਾਲ ਸਾਡੇ ਮਿਹਨਤਾਨੇ ਵਿੱਚ ਵੱਡੀ ਕਟੌਤੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਸਾਡਾ ਗੁਜ਼ਾਰਾ ਮੁਸ਼ਕਿਲ ਨਾਲ ਚੱਲ ਰਿਹਾ ਹੈ।