ਪੰਜਾਬ

punjab

By

Published : Jul 6, 2020, 3:41 PM IST

ETV Bharat / city

ਅੰਮ੍ਰਿਤਸਰ: ਜ਼ਮੀਨੀ ਝਗੜੇ ਨੇ ਭਰਾ ਨੂੰ ਬਣਾਇਆ ਭਰਾ ਦਾ ਦੁਸ਼ਮਣ, ਗੋਲੀਆਂ ਮਾਰ ਕੀਤਾ ਕਤਲ

ਅੰਮ੍ਰਿਤਸਰ ਦੇ ਪਿੰਡ ਤਾਜੇ ਚੱਕ 'ਚ ਜ਼ਮੀਨੀ ਝਗੜੇ ਕਾਰਨ ਇੱਕ ਚਚੇਰੇ ਭਰਾ ਨੇ ਦੂਜੇ ਭਰਾ ਦਾ ਕਤਲ ਕਰ ਦਿੱਤਾ ਹੈ। ਘਟਨਾ ਤੋਂ ਬਾਅਦ ਤੋਂ ਹੀ ਮੁਲਜ਼ਮ ਫਰਾਰ ਹਨ।

ਜ਼ਮੀਨੀ ਝਗੜੇ ਨੇ ਭਰਾ ਨੂੰ ਬਣਾਇਆ ਭਰਾ ਦਾ ਦੁਸ਼ਮਣ
ਜ਼ਮੀਨੀ ਝਗੜੇ ਨੇ ਭਰਾ ਨੂੰ ਬਣਾਇਆ ਭਰਾ ਦਾ ਦੁਸ਼ਮਣ

ਅੰਮ੍ਰਿਤਸਰ: ਥਾਣਾ ਘਰਿੰਡਾ ਅਧੀਨ ਪੈਂਦੇ ਪਿੰਡ ਤਾਜੇ ਚੱਕ 'ਚ ਜ਼ਮੀਨੀ ਝਗੜੇ ਕਾਰਨ ਇੱਕ ਨੌਜਵਾਨ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਨੌਜਵਾਨ ਦਾ ਉਸ ਦੇ ਚਚੇਰੇ ਭਰਾ ਨੇ ਅਣਪਛਾਤੇ 26 ਤੋਂ 27 ਵਿਅਕਤੀਆਂ ਨਾਲ ਮਿਲ ਕੇ ਕਤਲ ਕਰ ਦਿੱਤਾ।

ਜ਼ਮੀਨੀ ਝਗੜੇ ਨੇ ਭਰਾ ਨੂੰ ਬਣਾਇਆ ਭਰਾ ਦਾ ਦੁਸ਼ਮਣ

ਮ੍ਰਿਤਕ ਨੌਜਵਾਨ ਪਰਮਜੀਤ ਸਿੰਘ ਦੇ ਪਿਤਾ ਨੇ ਦੱਸਿਆ ਕਿ ਉਸ ਦਾ ਪੁੱਤਰ ਪੈਲੀ ਨੂੰ ਪਾਣੀ ਲਗਾਉਣ ਲਈ ਖੇਤ ਗਿਆ ਸੀ ਜਿੱਥੇ ਉਸ 'ਤੇ ਹਮਲਾ ਕਰ ਦਿੱਤਾ ਗਿਆ। ਹਮਲੇ ਦੌਰਾਨ ਅਣਪਛਾਤੇ ਵਿਅਕਤੀਆਂ ਨੇ ਉਸ 'ਤੇ ਗੋਲੀਆਂ ਚਲਾਉਣੀ ਸ਼ੁਰੂ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਪਰਮਜੀਤ ਸਿੰਘ ਨੂੰ 2 ਗੋਲੀਆਂ ਲੱਗੀਆਂ । ਜ਼ਖ਼ਮੀ ਹਾਲਤ 'ਚ ਜਦੋਂ ਉਸ ਨੂੰ ਹਸਪਤਾਲ ਲੈ ਜਾਇਆ ਜਾ ਰਿਹਾ ਸੀ ਤਾਂ ਰਾਹ 'ਚ ਹੀ ਉਸ ਦੀ ਮੌਤ ਹੋ ਗਈ। ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਉਸ ਦਾ ਉਸਦੇ ਭਰਾ ਨਾਲ ਬੀਤੇ ਕਈ ਸਮੇ ਤੋਂ ਜ਼ਮੀਨ ਦੀ ਵੰਡ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ।

ਘਟਨਾ ਤੋਂ ਬਾਅਦ ਮੁਲਜ਼ਮ ਫਰਾਰ ਹਨ। ਮੌਕੇ 'ਤੇ ਪਹੁੰਚੀ ਪੁਲਿਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਹੈ। ਥਾਣਾ ਮੁਖੀ ਗਗਨਦੀਪ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਵਿਰੁੱਧ ਸਖ਼ਤੀ ਨਾਲ ਕਾਰਵਾਈ ਕੀਤੀ ਜਾਵੇਗੀ।

ABOUT THE AUTHOR

...view details