ਮੁੰਬਈ: ਭਾਰਤੀ ਸ਼ੇਅਰ ਬਾਜ਼ਾਰ ਅੱਜ ਯਾਨੀ ਬੁੱਧਵਾਰ ਨੂੰ ਗਿਰਾਵਟ ਨਾਲ ਖੁੱਲ੍ਹਿਆ। ਜਿੱਥੇ ਸੈਂਸੈਕਸ (Sensex) 67,080 ਅੰਕਾਂ ਤੇ ਖੁੱਲ੍ਹਿਆ, ਉੱਥੇ ਨਿਫਟੀ ਵੀ ਪਿਛਲੇ ਕਾਰੋਬਾਰੀ ਸੈਸ਼ਨ ਦੇ ਮੁਕਾਬਲੇ ਗਿਰਾਵਟ ਨਾਲ ਖੁੱਲ੍ਹਿਆ। ਨਿਫਟੀ ਨੇ 0.56 ਫੀਸਦੀ ਦੀ ਗਿਰਾਵਟ ਨਾਲ 19,980 ਅੰਕਾਂ 'ਤੇ ਸ਼ੁਰੂਆਤ ਕੀਤੀ। ਇਸ ਤੋਂ ਪਹਿਲਾਂ ਸੋਮਵਾਰ ਨੂੰ ਵੀ ਸ਼ੇਅਰ ਬਾਜ਼ਾਰ ਲਾਲ ਨਿਸ਼ਾਨ 'ਤੇ ਕਾਰੋਬਾਰ ਕਰ ਰਿਹਾ ਸੀ। ਇਸ ਦੇ ਨਾਲ ਹੀ ਮੰਗਲਵਾਰ ਨੂੰ ਗਣੇਸ਼ ਚਤੁਰਥੀ ਦੇ ਮੌਕੇ 'ਤੇ ਸ਼ੇਅਰ ਬਾਜ਼ਾਰ ਬੰਦ ਰਿਹਾ।
Share Market Update: ਗਿਰਾਵਟ ਨਾਲ ਹੋਈ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ, ਸੈਂਸੈਕਸ ਅਤੇ ਨਿਫਟੀ ਦੋਵੇਂ ਡਿੱਗੇ
ਕੱਲ੍ਹ ਬੰਦ ਰਹਿਣ ਤੋਂ ਬਾਅਦ ਅੱਜ ਸ਼ੇਅਰ ਬਾਜ਼ਾਰ (Share Market) ਦੀ ਸ਼ੁਰੂਆਤ ਗਿਰਾਵਟ ਨਾਲ ਲਾਲ ਨਿਸ਼ਾਨ 'ਤੇ ਹੋਈ। ਸੈਂਸੈਕਸ 67080 ਅੰਕਾਂ 'ਤੇ ਖੁੱਲ੍ਹਿਆ ਤਾਂ ਨਿਫਟੀ ਵੀ 20,000 ਅੰਕਾਂ ਤੋਂ ਫਿਸਲ ਕੇ 19,980 ਅੰਕਾਂ 'ਤੇ ਖੁੱਲ੍ਹਿਆ।
Published : Sep 20, 2023, 1:46 PM IST
ਲਾਭ ਅਤੇ ਘਾਟੇ ਵਾਲੇ ਸ਼ੇਅਰ:ਅੱਜ ਦੇ ਕਾਰੋਬਾਰੀ ਸੈਸ਼ਨ 'ਚ ਨਿਫਟੀ 'ਚ HDFC ਬੈਂਕ, ਅਪੋਲੋ ਹਸਪਤਾਲ, BPCL, ਹਿੰਡੋਲਕਾ ਇੰਡਸਟਰੀਜ਼ ਅਤੇ ਬ੍ਰਿਟਾਨੀਆ ਇੰਡਸਟਰੀਜ਼ ਵਰਗੀਆਂ ਕੰਪਨੀਆਂ ਦੇ ਸ਼ੇਅਰ ਘਾਟੇ 'ਚ ਕਾਰੋਬਾਰ ਕਰ ਰਹੇ ਹਨ। ਇਸ ਦੇ ਨਾਲ ਹੀ ਆਈਸੀਆਈਸੀਆਈ (ICIC Bank) ਬੈਂਕ, ਸਿਪਲਾ, ਐਲਐਂਡਟੀ, ਅਡਾਨੀ ਐਂਟਰਪ੍ਰਾਈਜਿਜ਼ ਅਤੇ ਐਸਬੀਆਈ ਲਾਈਫ ਇੰਸ਼ੋਰੈਂਸ ਦੇ ਸਟਾਕ ਮੁਨਾਫੇ ਵਿੱਚ ਕਾਰੋਬਾਰ ਕਰ ਰਹੇ ਹਨ। ਜਿਸ ਵਿੱਚ ਐਨਟੀਪੀਸੀ ਕੰਪਨੀ ਨੂੰ ਸਭ ਤੋਂ ਵੱਧ ਮੁਨਾਫ਼ਾ ਹੋ ਰਿਹਾ ਹੈ। ਕੰਪਨੀ ਦੇ ਸ਼ੇਅਰ 1.49 ਫੀਸਦੀ ਦੇ ਵਾਧੇ ਨਾਲ ਕਾਰੋਬਾਰ ਕਰ ਰਹੇ ਸਨ। ਇਸ ਦੇ ਨਾਲ ਹੀ ਖਬਰ ਲਿਖੇ ਜਾਣ ਤੱਕ ਸਭ ਤੋਂ ਜ਼ਿਆਦਾ ਘਾਟੇ ਵਾਲੀ ਕੰਪਨੀ 'ਚ HDFC ਬੈਂਕ ਸ਼ਾਮਲ ਸੀ। ਕੰਪਨੀ ਦੇ ਸ਼ੇਅਰ 3.02 ਫੀਸਦੀ ਜਾਂ 49.25 ਰੁਪਏ ਦੀ ਗਿਰਾਵਟ ਨਾਲ 1579 ਰੁਪਏ 'ਤੇ ਕਾਰੋਬਾਰ ਕਰ ਰਹੇ ਸਨ।
- Share Market News : ਭਾਰਤੀ ਬਾਜ਼ਾਰਾਂ 'ਚ ਸ਼ੇਅਰ ਮਾਰਕਿਟ ਉੱਤੇ ਛਾ ਸਕਦਾ ਹੈ ਤੀਹਰਾ ਖਤਰਾ, ਜਾਣੋ ਐਕਸਪਰਟ ਨੇ ਅਜਿਹਾ ਕਿਉਂ ਕਿਹਾ ਤੇ ਕੀ ਦਿੱਤੀ ਰਾਏ
- GOLD SILVER PRICE SHARE MARKET: ਸਰਾਫਾ ਬਾਜ਼ਾਰ 'ਚ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਵਾਧਾ, ਡਾਲਰ ਦੇ ਮੁਕਾਬਲੇ ਰੁਪਿਆ ਹੁਣ ਤੱਕ ਸਭ ਤੋਂ ਹੇਠਲੇ ਪੱਧਰ ਉੱਤੇ
- Pakistan News : ਪਾਕਿਸਤਾਨ ਨੇ ਆਪਣੀਆਂ ਕੰਪਨੀਆਂ ਨੂੰ ਇਨ੍ਹਾਂ ਭਾਰਤੀ ਸੇਵਾਵਾਂ ਤੋਂ ਬਚਣ ਲਈ ਕਿਹਾ
ਏਸ਼ੀਆਈ ਬਾਜ਼ਾਰ ਦੀ ਸਥਿਤੀ:ਏਸ਼ੀਆਈ ਬਾਜ਼ਾਰ ਦੀ ਗੱਲ ਕਰੀਏ ਤਾਂ ਇਹ ਵੀ ਗਿਰਾਵਟ ਨਾਲ ਕਾਰੋਬਾਰ ਕਰ ਰਿਹਾ ਹੈ। ਜਾਪਾਨ ਦਾ ਨਿੱਕੇਈ 0.36 ਫੀਸਦੀ ਦੀ ਗਿਰਾਵਟ ਨਾਲ ਕਾਰੋਬਾਰ ਕਰ ਰਿਹਾ ਹੈ ਜਦਕਿ ਹਾਂਗਕਾਂਗ ਦਾ ਹੈਂਗਸੇਨ ਵੀ 0.59 ਫੀਸਦੀ ਦੀ ਗਿਰਾਵਟ ਨਾਲ ਕਾਰੋਬਾਰ ਕਰ ਰਿਹਾ ਹੈ। ਦੁਨੀਆ ਭਰ ਦੇ ਨਿਵੇਸ਼ਕਾਂ ਦੀ ਨਜ਼ਰ ਅਮਰੀਕੀ ਫੈਡਰਲ ਰਿਜ਼ਰਵ ਦੀ ਚੱਲ ਰਹੀ ਬੈਠਕ ਦੇ ਨਤੀਜਿਆਂ 'ਤੇ ਹੈ। ਇਸ ਦੇ ਨਾਲ ਹੀ ਫੈਸਲੇ ਤੋਂ ਪਹਿਲਾਂ ਡਾਲਰ ਮਜ਼ਬੂਤ ਅਤੇ ਰੁਪਿਆ ਕਮਜ਼ੋਰ ਰਿਹਾ। ਸੋਮਵਾਰ ਨੂੰ ਰੁਪਿਆ ਡਾਲਰ ਦੇ ਮੁਕਾਬਲੇ 83.32 ਦੇ ਆਪਣੇ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ 'ਤੇ ਆ ਗਿਆ।