ਪੰਜਾਬ

punjab

ਰੀਅਲਮੀ ਨੇ ਭਾਰਤ ਵਿੱਚ ਲਿਆਂਦਾ ਐਕਸ2 ਸਮਾਰਟ ਫ਼ੋਨ, ਬਡਸ ਏਅਰ ਵਾਇਰਲੈਸ

By

Published : Dec 18, 2019, 10:11 AM IST

ਭਾਰਤੀ ਬਾਜ਼ਾਰ ਵਿੱਚ ਮਸ਼ਹੂਰ ਚੀਨੀ ਮੋਬਾਈਲ ਨਿਰਮਾਤਾ ਕੰਪਨੀ ਨੇ ਆਪਣਾ ਇੱਕ ਨਵਾਂ ਮੋਬਾਈਲ ਭਾਰਤ ਵਿੱਚ ਲਿਆਂਦਾ ਹੈ, ਜੋ ਕਿ 20 ਦਸੰਬਰ ਤੋਂ ਗਾਹਕਾਂ ਦੇ ਹੱਥ ਵਿੱਚ ਹੋਵੇਗਾ।

Realme X2 in India, Realme X2
ਰੀਅਲਮੀ ਨੇ ਭਾਰਤ ਵਿੱਚ ਲਿਆਂਦਾ ਐਕਸ2 ਸਮਾਰਟ ਫ਼ੋਨ, ਬਡਸ ਏਅਰ ਵਾਇਰਲੈਸ

ਨਵੀਂ ਦਿੱਲੀ : ਚੀਨੀ ਮੋਬਾਈਲ ਨਿਰਮਾਤਾ ਰਿਅਲਮੀ ਨੇ ਆਪਣੇ ਅਕਸੈਸਰੀਜ਼ ਪੋਰਟਫ਼ੋਲਿਓ ਦਾ ਵਿਸਥਾਰ ਕਰਦੇ ਹੋਏ ਰੀਅਲਮੀ ਐਕਸ2 ਸਮਾਰਟ ਫ਼ੋਨ ਭਾਰਤ ਵਿੱਚ 16,999 ਰੁਪਏ ਦੀ ਸ਼ੁਰੂਆਤੀ ਕੀਮਤ ਦੇ ਨਾਲ ਲਿਆਂਦਾ ਹੈ। ਇਸ ਤੋਂ ਇਲਾਵਾ ਕੰਪਨੀ ਨੇ ਐਂਡਰਾਇਡ ਲਈ ਵਾਇਰਲੈਸ ਏਅਰ ਬਡਸ 3,999 ਰੁਪਏ ਦੀ ਕੀਮਤ ਦੇ ਨਾਲ ਲਾਂਚ ਕੀਤਾ ਹੈ।

ਰੀਅਲਮੀ ਐਕਸਟੀ ਦਾ ਇੱਕ ਅਪਗ੍ਰੇਡ, ਐਕਸਟੀ 2 ਵਿੱਚ 2.2 ਗੀਗਾਹਰਟਜ਼ ਸੀਪੀਯੂ ਦੇ ਨਾਲ 8 ਐੱਨਐੱਮ ਕ੍ਰਿਓ ਓਕਟਾ ਕੋਅਰ ਕੁਆਲਕਾਮ ਸਨੈਪਡ੍ਰੈਗਨ 730 ਜੀ ਚਿੱਪ ਦਿੱਤਾ ਗਿਆ ਹੈ। ਇਸ ਵਿੱਚ 4 ਪੀੜ੍ਹੀ ਦਾ ਆਰਟਿਫ਼ੀਸ਼ੀਅਲ ਇੰਟੈਲਿਜੰਸ (ਏਆਈ) ਇੰਜਣ ਅਤੇ ਮੈਕੇਨਿਕ ਵਿਜ਼ਨ ਫ਼ੰਕਸ਼ਨ ਦਿੱਤਾ ਗਿਆ ਹੈ।

ਰੀਅਲਮੀ ਇੰਡੀਆ ਦੇ ਸੀਈਓ ਮਾਧਵ ਸੇਠੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਹਰ ਕੀਮਤ ਸ਼੍ਰੇਣੀ ਅਤੇ ਪ੍ਰੀਮਿਅਮ ਸ਼੍ਰੇਣੀ ਵਿੱਚ ਤਰੱਕੀ ਕਰਨ ਲਈ ਰੀਅਲਮੀ ਨੇ ਵਧੀਆ ਪਾਵਰ ਪੈਕਡ ਡਿਵਾਇਸ ਪੇਸ਼ ਕੀਤੇ, ਜਿਸ ਦੇ ਕਾਰਨ ਸਾਡੇ ਲਈ ਇਹ ਸਾਲ ਅਵਿਸ਼ਵਾਸਯੋਗ ਰਿਹਾ। ਹੁਣ ਅਸੀਂ ਰੀਅਲਮੀ ਬਡਸ ਏਅਰ ਦੇ ਨਾਲ ਪੂਰੀ ਤਰ੍ਹਾਂ ਵਾਇਰਲੈਸ ਹੋਣ ਜਾ ਰਹੇ ਹਾਂ।

ਆਓ ਜਾਣਦੇ ਹਾਂ ਇਸ ਫ਼ੋਨ ਦੇ ਫੀਚਰਾਂ ਬਾਰੇ

  • ਮੋਬਾਈਲ 3 ਮਾਡਲਾਂ ਵਿੱਚ ਉਪਲੱਭਧ ਹੈ
  • 4 ਜੀਬੀ+64 ਜੀਬੀ, 6 ਜੀਬੀ+128 ਜੀਬੀ, 8 ਜੀਬੀ+128 ਜੀਬੀ
  • ਕੀਮਤ ਹੈ 16,999 ਰੁਪਏ, 18,999 ਰੁਪਏ, 19,999 ਰੁਪਏ
  • ਤਿੰਨ ਰੰਗਾਂ, ਪਰਲ ਗ੍ਰੀਨ, ਪਰਲ ਵਾਇਟ ਅਤੇ ਪਰਲ ਬਲੂਅ
  • 64 ਐੱਮਪੀ ਪ੍ਰਾਇਮਰੀ ਕੈਮਰਾ, 48 ਐੱਮਬੀ ਦਾ ਸੈਂਸਰ, 6ਪੀ ਲੈਂਸ ਦੀ ਵਰਤੋਂ
  • ਮੂਹਰਲਾ ਕੈਮਰਾ 32 ਐੱਮਪੀ ਏਆਈ
  • 4,000 ਐੱਮਏਐੱਚ ਦੀ ਬੈਟਰੀ
  • 30ਵਾਟ ਵੂਸ਼ੀ ਫਲੈਸ਼ ਚਾਰਜਰ 4.0

ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਇਹ ਮੋਬਾਈਲ 20 ਦਸੰਬਰ ਤੋਂ ਰੀਅਲਮੀ ਦੀ ਵੈੱਬਸਾਇਟ, ਆਨਲਾਇਨ ਖ਼ਰੀਦਦਾਰੀ ਦੀ ਵੈਬਸਾਇਟ ਫਲਿੱਪਕਾਰਟ ਅਤੇ ਹੋਰਾਂ ਸਟੋਰਾਂ ਉੱਤੇ ਉਪਲੱਭਧ ਹੋਵੇਗਾ।

ABOUT THE AUTHOR

...view details