ਪੰਜਾਬ

punjab

ਪੀਐੱਮਸੀ ਘੁਟਾਲਾ : ਗੁਰਦੁਆਰਿਆਂ ਦੇ ਵੀ ਅੜੇ 100 ਕਰੋੜ ਤੋਂ ਵੱਧ ਰੁਪਏ

By

Published : Oct 7, 2019, 8:45 PM IST

ਇਸ ਮੌਕੇ ਦੇਸ਼ ਵਿੱਚ ਪੰਜਾਬ ਤੇ ਮਹਾਂਰਾਸ਼ਟਰ ਬੈਂਕ (ਪੀਐੱਮਸੀ) ਘੁਟਾਲੇ ਦਾ ਮਾਮਲਾ ਕਾਫ਼ੀ ਚਰਚਾ ਵਿੱਚ ਹੈ। ਇਸ ਬੈਂਕ ਵਿੱਚ ਗੁਰਦੁਆਰਿਆਂ ਦੇ 100 ਕਰੋੜ ਰੁਪਏ ਤੋਂ ਵੱਧ ਰੁਪਏ ਅੜੇ ਹੋਏ ਹਨ। ਜਿਸ ਕਾਰਨ ਬਾਬਾ ਨਾਨਕ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਪੈਸੇ ਦੀ ਕਿੱਲ੍ਹਤ ਆ ਸਕਦੀ ਹੈ।

ਪੀਐੱਮਸੀ ਘੁਟਾਲਾ : ਗੁਰਦੁਆਰਿਆਂ ਦੇ ਵੀ ਅੜੇ 100 ਕਰੋੜ ਤੋਂ ਵੱਧ ਰੁਪਏ

ਨਵੀਂ ਦਿੱਲੀ : ਪੂਰੇ ਭਾਰਤ ਵਿੱਚ ਪੰਜਾਬ ਤੇ ਮਹਾਂਰਾਸ਼ਟਰ ਬੈਂਕ ਘੁਟਾਲਾ ਚਰਚਾ ਵਿੱਚ ਹੈ। ਜਾਣਕਾਰੀ ਮੁਤਾਬਕ ਇਸ ਬੈਂਕ ਘੁਟਾਲੇ ਵਿੱਚ ਕਈ ਗੁਰਦੁਆਰਾ ਸਾਹਿਬਾਨਾਂ ਦੇ 100 ਕਰੋੜ ਤੋਂ ਵੀ ਵੱਧ ਰੁਪਏ ਫਸੇ ਹੋਏ ਹਨ।

ਸੂਤਰਾਂ ਮੁਤਾਬਕ ਇਹ ਘੁਟਾਲਾ ਬਾਬਾ ਨਾਨਕ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਰੁਪਏ ਲਈ ਕਿੱਲ੍ਹਤ ਪੈਦਾ ਕਰ ਸਕਦਾ ਹੈ। ਇਸ ਸਬੰਧੀ ਮੰਗਲਵਾਰ ਨੂੰ ਦਿੱਲੀ ਵਿੱਚ ਗੁਰਦੁਆਰਾ ਕਮੇਟੀਆਂ ਤੇ ਹੋਰ ਪੀੜ੍ਹਤਾਂ ਨੇ ਇਕੱਤਰ ਹੋ ਕੇ ਮੀਟਿੰਗ ਵੀ ਕੀਤੀ।

ਜਾਣਕਾਰੀ ਮੁਤਾਬਕ ਇਸ ਬੈਂਕ ਵਿੱਚ ਸੰਨ 1984 ਦੇ ਕਤਲੇਆਮ ਦੇ ਪੀੜ੍ਹਤਾਂ ਦਾ ਵੀ ਫ਼ੰਡ ਫਸਿਆ ਹੋਇਆ ਹੈ। ਪੀੜ੍ਹਤਾਂ ਨੇ ਮੰਗ ਕੀਤੀ ਕਿ ਜੇ ਆਰਬੀਆਈ ਉਨ੍ਹਾਂ ਦੇ ਪੈਸੇ ਨੂੰ ਬਚਾਉਣ ਵਿੱਚ ਮਦਦ ਕਰੇ।

ਪੀੜ੍ਹਤਾਂ ਨੇ ਆਪਣੀਆਂ 3 ਮੰਗਾਂ ਸਾਹਮਣੇ ਰੱਖੀਆਂ ਹਨ
1.ਮੁਲਜ਼ਮਾਂ ਦੀ ਜਾਇਦਾਦ ਜ਼ਬਤ ਕੀਤੀ ਜਾਵੇ
2.ਇਸ ਬੈਂਕ ਨੂੰ RBI ਆਪਣੇ ਅਧੀਨ ਲੈ ਲਵੇ
3.ਪੀੜ੍ਹਤਾਂ ਨੂੰ ਉਨ੍ਹਾਂ ਦਾ ਪੈਸਾ ਵਾਪਸ ਕਰਵਾਇਆ ਜਾਵੇ।

ਦੱਸ ਦਈਏ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਇਸ ਘੋਟਾਲੇ ਦਾ ਸ਼ਿਕਾਰ ਹੋਇਆ ਹੈ। ਮਹਾਂਰਾਸ਼ਟਰ ਦੀਆਂ ਕਈ ਸਿੰਘ ਸਭਾਵਾਂ ਆਪਣੇ ਪੈਸਿਆਂ ਦਾ ਇੰਤਜਾਰ ਕਰ ਰਹੀਆਂ ਹਨ।

ਅੱਜ ਦਿੱਲੀ ਵਿਖੇ ਹੋਈ ਮੀਟਿੰਗ ਵਿੱਚ ਜਲਦ ਹੀ ਭਾਰਤੀ ਰਿਜ਼ਰਵ ਬੈਂਕ, ਰਾਜਪਾਲ ਦੇ ਵਿੱਤ ਸਕੱਤਰ ਨਾਲ ਇਸ ਬਾਰੇ ਮੁਲਾਕਾਤ ਕੀਤੀ ਜਾਵੇਗੀ।

PMC ਬੈਂਕ ਘੁਟਾਲਾ: HDIL ਮੁਖੀ ਦਾ ਜੈੱਟ ਜਹਾਜ਼ ਤੇ 60 ਕਰੋੜ ਦੇ ਗਹਿਣੇ ਜ਼ਬਤ

ABOUT THE AUTHOR

...view details