ਪੰਜਾਬ

punjab

ETV Bharat / business

ਅਰਵਿੰਦ ਕ੍ਰਿਸ਼ਣਾ ਬਣੇ IBM ਦੇ ਮਾਲਕ, ਕਾਨਪੁਰ ਦੀ IIT ਤੋਂ ਕੀਤੀ ਹੈ ਪੜ੍ਹਾਈ

ਕਾਨਪੁਰ ਦੀ ਆਈਆਈਟੀ ਤੋਂ ਬੀਟੈੱਕ ਦੀ ਪੜ੍ਹਾਈ ਕਰਨ ਵਾਲੇ ਅਰਵਿੰਦ ਕ੍ਰਿਸ਼ਣਾ ਨੇ ਮਸ਼ਹੂਰ ਅਮਰੀਕੀ ਮਸ਼ੀਨੀ ਕੰਪਨੀ ਆਈਬੀਐੱਮ ਦੇ ਮਾਲਕ ਵੱਜੋਂ ਅਹੁਦਾ ਸਾਂਭਿਆ ਹੈ।

Arvind krishna become IBM CEO, earned Btech Degree from IIt Kanpur
ਅਰਵਿੰਦ ਕ੍ਰਿਸ਼ਣਾ ਬਣੇ IBM ਦੇ ਮਾਲਕ, ਕਾਨ੍ਹਪੁਰ ਦੀ IIT ਤੋਂ ਕੀਤੀ ਹੈ ਪੜ੍ਹਾਈ

By

Published : Jan 31, 2020, 2:44 PM IST

ਨਵੀਂ ਦਿੱਲੀ: ਅਮਰੀਕਾ ਦੀ ਸਭ ਤੋਂ ਵੱਡੀ ਅਤੇ ਮਸ਼ਹੂਰ ਕੰਪਨੀ ਆਈਬੀਐੱਮ (ਇੰਟਰਨੈਸ਼ਨਲ ਬਿਜਨਸ ਮਸ਼ੀਨਜ਼) ਨੇ ਆਪਣਾ ਨਵਾਂ ਮਾਲਕ ਚੁਣਿਆ ਹੈ।

ਜਾਣਕਾਰੀ ਮੁਤਾਬਕ ਇਹ ਨਵਾਂ ਮਾਲਕ ਅਰਵਿੰਦ ਕ੍ਰਿਸ਼ਣਾ ਹੈ, ਜੋ ਕਿ ਇੱਕ ਭਾਰਤੀ ਹੈ। ਅਰਵਿੰਦ ਕ੍ਰਿਸ਼ਣਾ ਆਈਬੀਐੱਮ ਦੇ ਸੀਈਓ ਦੇ ਰੂਪ ਵਿੱਚ ਵਰਜੀਨਿਆ ਰੋਮੇਟੀ ਦੀ ਥਾਂ ਲੈਣਗੇ।

ਏਐੱਨਆਈ ਦਾ ਟਵੀਟ।

ਆਈਬੀਐੱਮ ਨੇ ਦੱਸਿਆ ਕਿ 57 ਸਾਲਾ ਅਰਵਿੰਦ ਕ੍ਰਿਸ਼ਣਾ ਅਪ੍ਰੈਲ ਦੀ 6 ਤਾਰੀਖ਼ ਨੂੰ 12,588 ਕਰੋੜ ਡਾਲਰ ਲਗਭਗ 8.93 ਕਰੋੜ ਰੁਪਏ ਦੀ ਕੰਪਨੀ ਦੇ ਸੀਈਓ ਵਜੋਂ ਅਹੁਦਾ ਸਾਂਭਣਗੇ।

ਤੁਹਾਨੂੰ ਦੱਸ ਦਈਏ ਕਿ ਅਰਵਿੰਦ ਕ੍ਰਿਸ਼ਣਾ ਫ਼ਿਲਹਾਲ ਆਈਬੀਐੱਮ ਵਿੱਚ ਸੀਨੀਅਰ ਵਾਇਸ ਪ੍ਰੈਜ਼ੀਡੈਂਟ ਵੱਜੋਂ ਕੰਮ ਕਰ ਰਹੇ। ਇਸ ਦੌਰਾਨ ਉਹ ਆਈਬੀਐੱਮ ਕਲਾਉਡ, ਆਈਬੀਐੱਮ ਸਿਕਓਰਟੀ ਅਤੇ ਕਾਗਨਿਟਿਵ ਐਪਲੀਕੇਸ਼ਨ ਬਿਜਨਸ ਅਤੇ ਆਈਬੀਐੱਮ ਰਿਸਰਚ ਦੇ ਕੰਮ ਦੀ ਦੇਖ-ਰੇਖ ਰਹੇ ਹਨ।

ਅਰਵਿੰਦ ਕ੍ਰਿਸ਼ਣਾ ਦਾ ਪਿਛੋਕੜ
57 ਸਾਲਾ ਅਰਵਿੰਦ ਕ੍ਰਿਸ਼ਣਾ ਨੇ ਸਾਲ 1985 ਵਿੱਚ ਭਾਰਤ ਦੇ ਕਾਨਪੁਰ ਵਿਖੇ ਸਥਿਤ ਆਈਆਈਟੀ (ਇੰਡੀਅਨ ਇੰਸਟੀਚਿਊਟ ਆਫ਼ ਤਕਨਾਲੋਜੀ) ਤੋਂ ਇੰਜਨੀਅਰਿੰਗ ਦੀ ਡਿਗਰੀ ਪ੍ਰਾਪਤ ਕੀਤੀ ਸੀ ਅਤੇ ਉਸ ਤੋਂ ਬਾਅਦ ਉਨ੍ਹਾਂ ਨੇ ਅਬਰਾਨਾ ਸੈਂਪੇਨ ਤੋਂ ਪੀਐੱਚਡੀ ਦੀ ਡਿਗਰੀ ਕੀਤੀ।

ਤੁਹਾਨੂੰ ਦੱਸ ਦਈਏ ਕਿ ਕ੍ਰਿਸ਼ਣਾ ਨੇ ਸੰਨ 1990 ਵਿੱਚ ਆਈਬੀਐੱਮ ਵਿੱਚ ਪੈਰ ਧਰਿਆ ਸੀ ਅਤੇ ਉਨ੍ਹਾਂ ਨੇ ਡਾਟਾ ਨਾਲ ਸਬੰਧਿਤ ਕਈ ਬਿਜ਼ਨਸਾਂ ਵਿੱਚ ਕੰਪਨੀ ਦੀ ਅਗਵਾਈ ਕੀਤੀ ਹੈ।

ABOUT THE AUTHOR

...view details