ਦਿਓਰ-ਭਰਜਾਈ ਦੀ ਲੜਾਈ - manpreet badal
ਲੋਕ ਸਭਾ ਚੋਣਾਂ ਦੌਰਾਨ ਦਿੱਤੇ ਗਏ ਬਿਆਨਾਂ ਦਾ ਬਚਾਅ ਕਰਨਾ ਹੁਣ ਸਿਆਸੀ ਬੁਲਾਰਿਆਂ ਲਈ ਮੁਸ਼ਕਲ ਹੁੰਦਾ ਜਾ ਰਿਹਾ ਹੈ। ਅਜਿਹਾ ਹੀ ਬਿਆਨ ਕੈਪਟਨ ਸਰਕਾਰ ਦੇ ਵਜ਼ੀਰ ਮਨਪ੍ਰੀਤ ਸਿੰਘ ਬਾਦਲ ਨੇ ਦਿੱਤਾ ਸੀ।
ਦਿਓਰ-ਭਰਜਾਈ ਦੀ ਲੜਾਈ
ਬਠਿੰਡਾ: ਲੋਕ ਸਭਾ ਚੋਣਾਂ ਦੌਰਾਨ ਦਿੱਤੇ ਗਏ ਬਿਆਨਾਂ ਦਾ ਬਚਾਅ ਕਰਨਾ ਹੁਣ ਸਿਆਸੀ ਬੁਲਾਰਿਆਂ ਲਈ ਮੁਸ਼ਕਲ ਹੁੰਦਾ ਜਾ ਰਿਹਾ ਹੈ। ਅਜਿਹਾ ਹੀ ਬਿਆਨ ਕੈਪਟਨ ਸਰਕਾਰ ਦੇ ਵਜ਼ੀਰ ਮਨਪ੍ਰੀਤ ਸਿੰਘ ਬਾਦਲ ਨੇ ਦਿੱਤਾ ਸੀ। ਬਾਦਲ ਨੇ ਕਿਹਾ ਸੀ ਜੇ ਰਾਜਾ ਵੜਿੰਗ ਹਾਰ ਗਿਆ ਤਾਂ 'ਮੈਂ ਮਰ ਜਾਵਾਂਗਾ'। ਬਾਦਲ ਦੇ ਇਸ ਬਿਆਨ ਤੇ ਮਨਪ੍ਰੀਤ ਦੀ ਭਰਜਾਈ ਹਰਸਿਮਰਤ ਕੌਰ ਬਾਦਲ ਨੇ ਮਿਹਣਾ ਮਾਰਿਆ ਕਿ ਚੋਣਾਂ ਤਾਂ ਹਾਰ ਗਏ ਹੁਣ ਚੁੱਪੀ ਕਿਉਂ ਵੱਟੀ ਹੋਈ ਹੈ?