ਸਾਊਥੈੰਪਟਨ: ਜਿਸ ਮੁਕਾਬਲੇ ਦਾ ਭਾਰਤੀ ਦਰਸ਼ਕਾਂ ਨੂੰ ਇੰਤਜ਼ਾਰ ਸੀ, ਆਖ਼ਿਰਕਾਰ ਉਹ ਮੁਕਾਬਲਾ ਆ ਗਿਆ। ਭਾਰਤੀ ਟੀਮ ਬੁੱਧਵਾਰ ਨੂੰ ਵਿਸ਼ਵ ਕੱਪ-2019 'ਚ ਆਪਣਾ ਪਹਿਲਾ ਮੈਚ ਖੇਡੇਗੀ। ਭਾਰਤ ਆਪਣਾ ਮੁਕਾਬਲਾ ਦੱਖਣੀ ਅਫ਼ਰੀਕਾ ਨਾਲ ਖੇਡੇਗੀ। ਵਿਰਾਟ ਐਂਡ ਕੰਪਨੀ ਵਾਲੀ ਭਾਰਤੀ ਟੀਮ ਨੂੰ ਲੰਬੇ ਸਮੇਂ ਤੱਕ ਰਾਮ ਮਿਲਿਆ ਅਤੇ ਵਿਸ਼ਵ ਕੱਪ 2019 'ਚ ਅਜਿਹੀ ਟੀਮ ਸੀ ਜਿਸਨੇ ਹੁਣ ਤੱਕ ਕੋਈ ਮੈਚ ਨਹੀਂ ਖੇਡਿਆ। ਉੱਥੇ ਹੀ ਦੱਖਣੀ ਅਫ੍ਰੀਕਾ ਦਾ ਇਹ ਤੀਸਰਾ ਮੈਚ ਹੈ।
ਵਿਸ਼ਵ ਕੱਪ-2019: ਭਾਰਤ ਅਤੇ ਦੱਖਣੀ ਅਫ਼ਰੀਕਾ ਦਾ ਮੁਕਾਬਲਾ ਅੱਜ ਦੁਪਹਿਰ
ਜਿਸ ਮੁਕਾਬਲੇ ਦਾ ਭਾਰਤੀ ਦਰਸ਼ਕਾਂ ਨੂੰ ਇੰਤਜ਼ਾਰ ਸੀ, ਆਖ਼ਿਰਕਾਰ ਉਹ ਮੁਕਾਬਲਾ ਆ ਗਿਆ। ਭਾਰਤੀ ਟੀਮ ਬੁੱਧਵਾਰ ਨੂੰ ਵਿਸ਼ਵ ਕੱਪ-2019 'ਚ ਆਪਣਾ ਪਹਿਲਾ ਮੈਚ ਖੇਡੇਗੀ। ਭਾਰਤ ਆਪਣਾ ਮੁਕਾਬਲਾ ਦੱਖਣੀ ਅਫ਼ਰੀਕਾ ਨਾਲ ਖੇਡੇਗੀ।
ਫ਼ਾਇਲ ਫ਼ੋਟੋ
ਅਫ਼ਰੀਕੀ ਟੀਮ ਇਸ ਵਿਸ਼ਵ ਕੱਪ 'ਚ ਆਪਣੇ ਦੋਵੇਂ ਮੈਚ ਹਾਰ ਚੁੱਕੀ ਹੈ। ਪਹਿਲੇ ਮੈਚ 'ਚ ਉਸਨੂੰ ਇੰਗਲੈਂਡ ਨੇ ਹਰਾਇਆ ਸੀ ਅਤੇ ਦੂਸਰੇ ਮੈਚ ਵਿੱਚ ਬੰਗਲਾਦੇਸ਼ ਦੇ ਉਲਟਫੇਰ ਦਾ ਸ਼ਿਕਾਰ ਹੋਈ। ਭਾਰਤ ਅਤੇ ਦੱਖਣੀ ਅਫ਼ਰੀਕਾ ਦਾ ਇਹ ਮੈਚ ਸਾਊਥੈੰਪਟਨ 'ਚ ਭਾਰਤੀ ਸਮੇਂ ਮੁਤਾਬਿਕ ਦੁਪਹਿਰ 3 ਵਜੇ ਖੇਡਿਆ ਜਾਵੇਗਾ। ਲਗਾਤਾਰ ਦੋ ਮੈਚ ਹਾਰ ਚੁੱਕੀ ਦੱਖਣੀ ਅਫ਼ਰੀਕਾ ਦੀ ਇਹ ਪੂਰੀ ਕੋਸ਼ਿਸ਼ ਹੋਵੇਗੀ ਕਿ ਉਹ ਵਿਸ਼ਵ ਕੱਪ 2019 ਦੀ ਆਪਣੀ ਪਹਿਲੀ ਜਿੱਤ ਦਰਜ ਕਰੇ। ਉੱਥੇ ਹੀ ਭਾਰਤੀ ਟੀਮ ਵੀ ਟੂਰਨਾਮੈਂਟ 'ਚ ਆਪਣੀ ਸ਼ੁਰੂਆਤ ਜਿੱਤ ਨਾਲ ਕਰਨਾ ਚਾਹੇਗੀ।