ਪੰਜਾਬ

punjab

ਅੱਤਵਾਦੀ ਸੰਗਠਨ ਨਾਲ ਜੁੜਨਾ ਸਭ ਤੋਂ ਵੱਡੀ ਗ਼ਲਤੀ ਸੀ: ਲਿਓਨੋਰਾ

By

Published : Feb 4, 2019, 4:03 AM IST

ਬਾਗੌਜ਼ (ਸੀਰੀਆ): ਚਾਰ ਸਾਲ ਪਹਿਲਾਂ 15 ਸਾਲ ਦੀ ਉਮਰ ਵਿੱਚ ਅੱਤਵਾਦੀ ਸੰਗਠਨ ਆਈਐਸਆਈਐਸ ਵਿੱਚ ਸ਼ਾਮਲ ਹੋਣ ਵਾਲੀ ਲਿਓਨੋਰਾ ਨਾਂਅ ਦੀ ਮਹਿਲਾ ਹੁਣ ਵਾਪਸ ਜਰਮਨੀ ਸਥਿਤ ਆਪਣੇ ਘਰ ਪਰਤਣਾ ਚਾਹੁੰਦੀ ਹੈ।

ਮੌਜੂਦਾ ਸਮੇਂ ਵਿੱਚ ਲਿਓਨੋਰਾ 19 ਸਾਲ ਦੀ ਹੋ ਚੁੱਕੀ ਹੈ ਅਤੇ ਇਸ ਅੱਤਵਾਦੀ ਸੰਗਠਨ ਤੋਂ ਨਿਕਲ ਕੇ ਭੱਜ ਗਈ ਹੈ। ਚਾਰ ਸਾਲ ਅੱਤਵਾਦੀ ਸੰਗਠਨ ਵਿੱਚ ਰਹਿਣ ਤੋਂ ਬਾਅਦ ਹੁਣ ਉਸ ਦਾ ਕਹਿਣਾ ਹੈ ਕਿ ਹੁਣ ਸਮਾਂ ਆ ਗਿਆ ਹੈ ਕਿ ਉਹ ਆਪਣੇ ਘਰ ਵਾਪਸ ਜਰਮਨੀ ਪਰਤ ਜਾਵੇ।

ਲਿਓਨੋਰਾ ਨੇ ਕਿਹਾ ਕਿ ਅੱਤਵਾਦੀ ਸੰਗਠਨ ਵਿੱਚ ਸ਼ਾਮਲ ਹੋਣਾ ਉਸ ਦੇ ਜੀਵਨ ਦੀ ਸਭ ਤੋਂ ਵੱਡੀ ਗ਼ਲਤੀ ਸੀ। ਉਸ ਨੇ ਕਿਹਾ ਕਿ ਇਸਲਾਮ ਧਰਮ ਅਪਣਾਅ ਤੋਂ ਦੋ ਮਹੀਨਿਆਂ ਬਾਅਦ ਹੀ ਉਹ 15 ਸਾਲ ਦੀ ਉਮਰ ਵਿੱਚ ਸੀਰੀਆ ਆ ਗਈ। ਇਸ ਤੋਂ ਤਿੰਨ ਦਿਨਾਂ ਬਾਅਦ ਹੀ ਉਸ ਤੇ ਜਨਮਨ ਮੂਲ ਦੇ ਅੱਤਵਾਦੀ ਮਾਰਟਿਨ ਲੇਮਕੇ ਨਾਲ ਵਿਆਹ ਕਰ ਲਿਆ ਸੀ। ਲਿਓਨੋਰਾ ਦਾ ਇਹ ਪਹਿਲਾ ਜਦਕਿ ਲੇਮਕੇ ਦਾ ਇਹ ਤੀਜਾ ਵਿਆਹ ਸੀ। ਇਸ ਵਿਆਹ ਨਾਲ ਲਿਓਨੋਰਾ ਦੋ ਬੱਚਿਆਂ ਦੀ ਮਾਂ ਬਣੀ।

ABOUT THE AUTHOR

...view details