ਪੰਜਾਬ

punjab

ETV Bharat / bharat

ਵਰਲਡ ਰੇਨਫੌਰੈਸਟ ਡੇਅ : ਜਾਣੋ ਇਸ ਦਿਨ ਦਾ ਇਤਿਹਾਸ ਤੇ ਮਹੱਤਵ

ਬਰਸਾਤੀ ਜੰਗਲ ਧਰਤੀ ਦੇ ਫੇਫੜਿਆਂ ਦਾ ਕੰਮ ਕਰਦੇ ਹਨ ਅਤੇ ਹਰ ਸਾਲ 22 ਜੂਨ ਨੂੰ ਵਰਲਡ ਰੇਨਫੌਰੈਸਟ ਡੇਅ (World Rainforest Day )ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਮਨਾਉਣ ਦਾ ਮੁੱਖ ਮਕਸਦ ਲੋਕਾਂ ਵਿੱਚ ਬਰਸਾਤੀ ਜੰਗਲਾਂ ਦੇ ਬਚਾਅ ਤੇ ਇਸ ਦੀ ਸਾਂਭ ਸੰਭਾਲ ਲਈ ਜਾਗਰੂਕਤਾ ਪੈਦਾ ਕਰਨਾ ਹੈ। ਇਹ ਦਿਨ ਬਰਸਾਤੀ ਜੰਗਲਾਂ ਦੀ ਸੁਰੱਖਿਆ ਨਾਲ ਜੁੜੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਮਨਾਇਆ ਜਾਂਦਾ ਹੈ।

ਵਰਲਡ ਰੇਨਫੌਰੈਸਟ ਡੇਅ
ਵਰਲਡ ਰੇਨਫੌਰੈਸਟ ਡੇਅ

By

Published : Jun 22, 2021, 7:05 AM IST

ਹੈਦਰਾਬਾਦ: ਬਰਸਾਤੀ ਜੰਗਲ ਧਰਤੀ ਦੇ ਫੇਫੜਿਆਂ ਦਾ ਕੰਮ ਕਰਦੇ ਹਨ ਅਤੇ ਹਰ ਸਾਲ 22 ਜੂਨ ਨੂੰ ਵਰਲਡ ਰੇਨਫੌਰੈਸਟ ਡੇਅ (World Rainforest Day )ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਮਨਾਉਣ ਦਾ ਮੁੱਖ ਮਕਸਦ ਲੋਕਾਂ ਵਿੱਚ ਬਰਸਾਤੀ ਜੰਗਲਾਂ ਦੇ ਬਚਾਅ ਤੇ ਇਸ ਦੀ ਸਾਂਭ ਸੰਭਾਲ ਲਈ ਜਾਗਰੂਕਤਾ ਪੈਦਾ ਕਰਨਾ ਹੈ। ਇਹ ਦਿਨ ਬਰਸਾਤੀ ਜੰਗਲਾਂ ਦੀ ਸੁਰੱਖਿਆ ਨਾਲ ਜੁੜੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਮਨਾਇਆ ਜਾਂਦਾ ਹੈ। ਕਿਉਂਕਿ ਬਰਸਾਤੀ ਜੰਗਲ ਤੇਜ਼ੀ ਨਾਲ ਧਰਤੀ ਤੋਂ ਖ਼ਤਮ ਹੋ ਰਹੇ ਹਨ ਤੇ ਇਸ ਨੂੰ ਰੋਕਣਾ ਬੇਹਦ ਜ਼ਰੂਰੀ ਹੈ। ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਇਹ ਆਲੋਪ ਹੋ ਜਾਣਗੇ ਅਤੇ ਅਜਿਹੇ ਹਲਾਤਾਂ 'ਚ ਧਰਤੀ 'ਤੇ ਵਾਤਾਵਰਣ ਦਾ ਵੱਡਾ ਸੰਕਟ ਪੈਦਾ ਹੋ ਸਕਦਾ ਹੈ।

ਕੀ ਹੁੰਦੇ ਨੇ ਬਰਸਾਤੀ ਜੰਗਲ (Rainforest )

ਵਰਖਾਵਨ ਜਾਂ ਬਰਸਾਤੀ ਜੰਗਲ ਅਜਿਹੇ ਜੰਗਲ ਹੁੰਦੇ ਹਨ, ਜਿਨ੍ਹਾਂ 'ਚ ਆਮ ਨਾਲੋਂ ਵੱਧ ਮੀਂਹ ਪੈਂਦਾ ਹੈ। ਯਾਨੀ ਕਿ ਇਥੇ ਸਲਾਨਾ ਘੱਟ ਤੋਂ ਘੱਟ1750-2000 ਮਿਲੀਮੀਟਰ (68-78 ਇੰਚ) ਦੇ ਵਿਚਾਲੇ ਮੀਂਹ ਪੈਦਾ ਹੈ। ਮਾਨਸੂਨ ਵਿੱਚ ਘੱਟ ਦਬਾਅ ਦੇ ਖ਼ੇਤਰ ਜਿਵੇਂ ਵਿਕਲਪਕ ਤੌਰ 'ਤੇ ਅੰਤਰ-ਉਸ਼ਨ ਕੱਟਬੰਧੀ ਖੇਤਰ ਦੇ ਨਾਂਅ ਤੋਂ ਜਾਣਿਆ ਜਾਂਦਾ ਹੈ। ਧਰਤੀ 'ਤੇ ਬਰਸਾਤੀ ਜੰਗਲਾਂ ਵਿਸ਼ੇਸ਼ ਭੂਮਿਕਾ ਅਦਾ ਕਰਦੇ ਹਨ। ਵਿਸ਼ਵ ਦੇ ਪਸ਼ੂ, ਪੰਛੀ ਤੇ ਬੂੱਟਿਆਂ ਦੀਆਂ ਸਾਰੀਆਂ ਪ੍ਰਜਾਤੀਆਂ ਦਾ ਕੁੱਲ 40 ਤੋਂ 75 ਫੀਸਦੀ ਹਿੱਸਾ ਇਨ੍ਹਾਂ ਬਰਸਾਤੀ ਜੰਗਲਾਂ ਵਿੱਚ ਰਹਿੰਦਾ ਹੈ। ਵਿਗਿਆਨੀ ਇਸ ਗੱਲ ਦਾ ਪਤਾ ਕਰ ਰਹੇ ਹਨ ਕਿ ਬੂੱਟੇ, ਕੀੜੇ ਤੇ ਸੂਖਮਜੀਵ ਦੀਆਂ ਕਈ ਲੱਖ ਪ੍ਰਜਾਤੀਆਂ ਅਜੇ ਵੀ ਲੱਭੀਆਂ ਨਹੀਂ ਜਾ ਸਕੀਆਂ ਹਨ। ਉਸ਼ਨ ਕੱਟਬੰਧੀ ਬਰਸਾਤੀ ਜੰਗਲਾਂ ਨੂੰ ਧਰਤੀ ਦੇ ਗਹਿਣੇ ਤੇ ਦੁਨੀਆ ਦੀ ਸਭ ਤੋਂ ਵੱਡੀ ਦਾਵਈਆਂ ਦੀ ਖਾਨ ਕਿਹਾ ਗਿਆ ਹੈ, ਕਿਉਂਕਿ ਇੱਕ ਚੌਥਾਈ ਕੁਦਰਤੀ ਦਵਾਈਆਂ ਦੀ ਖੋਜ ਇਥੋਂ ਹੀ ਹੋਈ ਹੈ।

ਤੇਜ਼ੀ ਨਾਲ ਖ਼ਤਮ ਹੋ ਰਹੇ ਨੇ ਜੰਗਲ

ਦੁਨੀਆ ਦੇ 30 ਫੀਸਦੀ ਜੰਗਲ ਖਤਮ ਹੋ ਚੁੱਕੇ ਹਨ, ਜਦੋਂ ਕਿ ਹੋਰ 20 ਫੀਸਦੀ ਖ਼ਰਾਬ ਹੋ ਚੁੱਕੇ ਹਨ (ਅਤੇ ਬਾਕੀ ਸਭ ਦੇ ਟੁਕੜੇ ਹੋ ਗਏ ਹਨ, ਮਹਿਜ਼ 15 ਫੀਸਦੀ ਜੰਗਲ ਹੀ ਬਰਕਰਾਰ ਹਨ)। ਐਮਾਜ਼ਾਨ ਰੇਨਫੋਰਸਟ ਲਗਭਗ 60 ਮਿਲੀਅਨ ਸਾਲਾਂ ਤੋਂ ਮੌਜੂਦ ਹੈ, ਜਦੋਂ ਕਿ ਐਟਲਾਂਟਿਕ ਮਹਾਂਸਾਗਰ ਐਮਾਜ਼ਾਨ ਬੇਸਿਨ ਵਿੱਚ ਇਕ ਖੰਡੀ ਮਾਹੌਲ ਬਣਾਉਣ ਲਈ ਕਾਫ਼ੀ ਵਿਸਤ੍ਰਿਤ ਹੋਇਆ ਸੀ।

ਆਕਸੀਜਨ ਉਪਲਬਧ ਕਰਵਾਉਂਦੇ ਹਨ ਬਰਸਾਤੀ ਜੰਗਲ

ਪੂਰੀ ਦੁਨੀਆ ਨੂੰ ਉਪਲਬਧ ਕੁੱਲ ਆਕਸੀਜਨ ਦਾ 28 ਫੀਸਦੀ ਹਿੱਸਾ ਬਰਸਾਤੀ ਜੰਗਲਾਂ ਤੋਂ ਆਉਂਦਾ ਹੈ। ਇੱਥੇ ਦੋ ਕਿਸਮਾਂ ਦੇ ਬਰਸਾਤੀ ਜੰਗਲ ਹੁੰਦੇ ਹਨ। ਉਸ਼ਨ ਕੱਟਬੰਧੀ ਜੰਗਲ ਅਤੇ ਸਮਸ਼ੀਤੋਸ਼ਣ ਜੰਗਲ। ਇਹ ਜੰਗਲ ਅਫਰੀਕਾ, ਏਸ਼ੀਆ, ਆਸਟ੍ਰੇਲੀਆ ਸਣੇ ਮੱਧ ਤੇ ਦੱਖਣੀ ਅਮਰੀਕਾ ਵਿੱਚ ਪਾਏ ਜਾਂਦੇ ਹਨ। ਦੁਨੀਆ ਦਾ ਸਭ ਤੋਂ ਵੱਡਾ ਮੀਂਹ ਦਾ ਜੰਗਲ ਐਮਾਜ਼ਾਨ ਰੇਨਫੋਰੈਸਟ ਹੈ।

ਕਿਉਂ ਅਲੋਪ ਰਹੇ ਹਨ ਬਰਸਾਤੀ ਜੰਗਲ

ਬਰਸਾਤੀ ਜੰਗਲਾਂ ਦੇ ਵਿਨਾਸ਼ ਦਾ ਇੱਕ ਮੁੱਖ ਕਾਰਨ ਰੁੱਖਾਂ ਦੀ ਕਟਾਈ ਹੈ। ਫਰਨੀਚਰ, ਫਲੋਰਿੰਗ ਅਤੇ ਹੋਰ ਨਿਰਮਾਣ ਦੇ ਉਦੇਸ਼ਾਂ ਲਈ ਵਰਤੀਆਂ ਜਾਂਦੀਆਂ ਲੱਕੜ ਦੀਆਂ ਕਈ ਕਿਸਮਾਂ ਅਫ਼ਰੀਕਾ, ਏਸ਼ੀਆ ਅਤੇ ਦੱਖਣੀ ਅਮਰੀਕਾ ਦੇ ਗਰਮ ਇਲਾਕਿਆਂ ਵਿਚੋਂ ਪ੍ਰਾਪਤ ਕੀਤੀਆਂ ਜਾਂਦੀਆਂ ਹਨ। ਜੰਗਲਾਂ ਦੀ ਕਟਾਈ ਦੇ ਪ੍ਰਮੁੱਖ ਕਾਰਨਾਂ ਵਿੱਚ ਲਾੱਗਿੰਗ, ਮਾਈਨਿੰਗ ਅਤੇ ਉਦਯੋਗਿਕ ਵਿਕਾਸ ਦੇ ਨਾਲ-ਨਾਲ ਖੇਤੀਬਾੜੀ ਲਈ ਜ਼ਮੀਨ ਦੀ ਕਲੀਅਰੈਂਸ ਸ਼ਾਮਲ ਹੈ। ਹਰ ਸਾਲ ਹਜ਼ਾਰਾਂ ਮੀਲ ਬਰਸਾਤੀ ਜ਼ਮੀਨ ਖੇਤੀਬਾੜੀ ਵਰਤੋਂ ਲਈ ਤਬਾਹ ਹੋ ਜਾਂਦੀ ਹੈ। ਬਰਸਾਤੀ ਜੰਗਲਾਂ ਵਿੱਚ ਸੜਕ ਅਤੇ ਹਾਈਵੇ ਦਾ ਨਿਰਮਾਣ ਵਿਕਾਸ ਲਈ ਵੱਡੇ ਖੇਤਰ ਪ੍ਰਦਾਨ ਕਰਦਾ ਹੈ। ਇਸੇ ਕਾਰਨ ਹਾਈਵੇ ਆਦਿ ਬਣਾਉਣ ਲਈ ਬਰਸਾਤੀ ਜੰਗਲਾਂ ਨੂੰ ਤੇਜ਼ੀ ਨਾਲ ਖ਼ਤਮ ਕੀਤਾ ਜਾ ਰਿਹਾ ਹੈ।

ਲੋਕਾਂ 'ਚ ਬਰਸਾਤੀ ਜੰਗਲਾਂ ਪ੍ਰਤੀ ਜਾਗਰੂਕਤਾ

ਬਰਸਾਤੀ ਜੰਗਲ ਕਾਰਬਨ ਡਾਈਆਕਸਾਈਡ ਨੂੰ ਸੋਖ ਲੈਂਦੇ ਹਨ, ਵਾਤਾਵਰਣ ਤਬਦੀਲੀ ਨੂੰ ਸਥਿਰ ਕਰਦੇ ਹਨ, ਤੇ ਵਿਸ਼ਵ ਦੀਆਂ ਅੱਧੇ ਤੋਂ ਵੱਧ ਪਸ਼ੂਆਂ ਤੇ ਪੌਦਿਆਂ ਦਾ ਘਰ ਹਨ। ਇਸ ਦਿਨ ਦੇ ਪ੍ਰਬੰਧਕਾਂ ਦਾ ਮੰਨਣਾ ਹੈ ਕਿ ਹਰ ਮਿਨਟ ਵਿੱਚ 40 ਫੁੱਟਬਾਲ ਦੇ ਮੈਦਾਨਾਂ ਦੇ ਅਕਾਰ ਜਿਨ੍ਹੇ ਬਰਸਾਤੀ ਜੰਗਲਾਂ ਦਾ ਨੁਕਸਾਨ ਹੋ ਰਿਹਾ ਹੈ। ਇਸ ਤੋਂ ਇਲਾਵਾ ਲਗਾਤਾਰ ਜੰਗਲਾਂ ਤੇ ਰੁੱਖਾਂ ਦੀ ਕਟਾਈ ਕੀਤੀ ਜਾ ਰਹੀ ਹੈ। ਜਿਸ ਕਾਰਨ ਲਗਾਤਾਰ ਬਰਸਾਤੀ ਜੰਗਲ ਖ਼ਤਮ ਹੁੰਦੇ ਜਾ ਰਹੇ ਹਨ। ਜੇਕਰ ਅਜਿਹਾ ਜਾਰੀ ਰਿਹਾ ਤਾਂ ਅਨੁਮਾਨ ਮੁਤਾਬਕ ਪਸ਼ੂਆਂ, ਪੰਛੀਆਂ ਤੇ ਹੋਰਨਾਂ ਜੀਵਾਂ ਦੀਆਂ 2050 ਤੱਕ 28,000 ਪ੍ਰਜਾਤੀਆਂ ਆਲੋਪ ਹੋ ਜਾਣਗੀਆਂ। ਜੇਕਰ ਅਜੇ ਵੀ ਬਰਸਾਤੀ ਜੰਗਲਾਂ ਨੂੰ ਬਚਾਇਆ ਨਾ ਗਿਆ ਤਾਂ ਧਰਤੇ 'ਤੇ ਵਾਤਾਵਰਣ ਸਬੰਧੀ ਵੱਡਾ ਸੰਕਟ ਆ ਸਕਦਾ ਹੈ। ਇਸ ਲਈ ਆਯੋਜਕ ਵਿਸ਼ਵ ਭਰ ਨੂੰ ਵਰਲਡ ਰੇਨਫੌਰੈਸਟ ਡੇਅ ਰਾਹੀਂ ਜਾਗਰੂਕ ਕਰਨਾ ਚਾਹੁੰਦੇ ਹਨ।

ABOUT THE AUTHOR

...view details