ਦਿੱਲੀ:ਪੰਜਾਬ ਕਾਂਗਰਸ ’ਚ ਚੱਲ ਰਹੇ ਕਾਟੋ ਕਲੇਸ਼ (Punjab Congress Conflict) ਨੂੰ ਲੈ ਜਿੱਥੇ ਪੰਜਾਬ ਕਾਂਗਰਸ ਦਿੱਲੀ ਪਹੁੰਚੀ ਹੋਈ ਹੈ ਉਥੇ ਹੀ ਹੁਣ ਕੇਂਦਰ ਮੰਤਰੀ ਵੀ ਇਸ ’ਤੇ ਸਵਾਲ ਖੜੇ ਕਰਦੇ ਨਜ਼ਰ ਆ ਰਹੇ ਹਨ। ਕੇਂਦਰ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਕਿਹਾ ਕਿ ਇਕ ਪਾਸੇ ਤਾਂ ਕੋਰੋਨਾ ਦਾ ਦੌਰ ਚੱਲ ਰਿਹਾ ਹੈ ਤੇ ਦੂਜੇ ਪਾਸੇ ਪੰਜਾਬ ਸਰਕਾਰ (Government of Punjab) ਆਪਸੀ ਕਲੇਸ਼ (Punjab Congress Conflict) ਨੂੰ ਸੁਲਝਾਉਣ ’ਤੇ ਲੱਗੀ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਦੀ ਪੂਰੀ ਸਰਕਾਰ ਤਾਂ ਦਿੱਲੀ ਹਾਜ਼ਰੀ ਭਰ ਰਹੀ ਹੈ ਪਿੱਛੇ ਪੰਜਾਬ ਨੂੰ ਲਾਵਾਰਿਸ ਛੱਡ ਦਿੱਤਾ ਹੈ ਆਖਿਰਕਾਰ ਹੁਣ ਉਸ ਦੀ ਦੇਖ ਰੇਖ ਕੌਣ ਕਰੇਗਾ।
ਇਹ ਵੀ ਪੜੋ: ਪੰਜਾਬ ਕਾਂਗਰਸ ਕਲੇਸ਼: 3-ਮੈਂਬਰੀ ਪੈਨਲ ਅੱਗੇ ਪੇਸ਼ ਹੋ ਰਹੇ ਕੈਪਟਨ ਅਮਰਿੰਦਰ ਸਿੰਘ
ਉਥੇ ਹੀ ਪ੍ਰਕਾਸ਼ ਜਾਵੜੇਕਰ ਇਸ ਕੋਰੋਨਾ ਮਹਾਂਮਾਰੀ ਨੂੰ ਖਤਮ ਕਰਨ ਲਈ ਜਿਥੇ ਕੇਂਦਰ ਵੱਲੋਂ ਮੁਫ਼ਤ ਕੋਰੋਨਾ ਵੈਕਸੀਨ (Corona vaccine) ਦਿੱਤੀ ਜਾ ਰਹੀ ਹੈ ਉਥੇ ਹੀ ਪੰਜਾਬ ਵਿੱਚ ਖੁਲਾਸਾ ਹੋਇਆ ਹੈ ਕਿ ਪੰਜਾਬ ਸਰਕਾਰ (Government of Punjab) ਕੋਰੋਨਾ ਵੈਕਸੀਨ (Corona vaccine) ਮਹਿੰਗੇ ਭਾਅ ’ਤੇ ਨਿਜੀ ਹਸਪਤਾਲਾਂ ਨੂੰ ਵੇਚ ਰਹੀ ਹੈ ਤੇ ਲੋਕਾਂ ਨਾਲ ਲੁੱਟ ਕੀਤੀ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਸਾਨੂੰ ਉਮੀਦ ਨਹੀਂ ਸੀ ਕਿ ਸਰਕਾਰ ਇਹ ਮਹਾਂਮਾਰੀ ਦੇ ਸਮੇਂ ਵੀ ਲਾਭ ਬਾਰੇ ਹੀ ਸੋਚੇਗੀ।