ਰਾਜਸਥਾਨ:ਰਾਜਸਥਾਨ ਬੋਰਡ 12ਵੀਂ ਦੇ ਆਰਟਸ, ਸਾਇੰਸ ਅਤੇ ਕਾਮਰਸ ਸਟਰੀਮ ਦਾ ਰਿਜ਼ਲਟ ਜਾਰੀ ਕਰਨ ਦੀ ਮਿਤੀ ਘੋਸ਼ਿਤ ਕੀਤੀ ਹੈ। ਰਾਜਸਥਾਨ ਸਿੱਖਿਆ ਵਿਭਾਗ ਦੇ ਅਨੁਸਾਰ ਰਿਜ਼ਲਟ 24 ਜੁਲਾਈ ਸ਼ਾਮ ਨੂੰ ਘੋਸ਼ਿਤ ਕੀਤਾ ਜਾਵੇਗਾ। ਰਿਜ਼ਲਟ ਦੀ ਘੋਸ਼ਣਾ ਰਾਜਸਥਾਨ ਦੇ ਸਿੱਖਿਆ ਮੰਤਰੀ ਗੋਵਿੰਦ ਸਿੰਘ ਡੋਟਸਰਾ ਕਰਨਗੇ।
ਇਸ ਦੌਰਾਨ ਰਾਜਸਥਾਨ ਬੋਰਡ ਦੇ ਚੇਆਰਮੈਨ ਡੀਪੀ ਜਾਰੋਲੀ ਵੀ ਮੋਜੂਦ ਰਹਿਣਗੇ। ਹੇੋਰ ਸਿੱਖਿਆ ਬੋਰਡ ਦੀ ਤਰ੍ਹਾ ਰਾਜਸਥਾਨ ਸਿੱਖਿਆ ਬੋਰਡ ਨੇ ਵੀ ਕੋਰੋਨਾ ਮਹਾਂਮਾਰੀ ਕਾਰਨ 10ਵੀਂ ਅਤੇ 12ਵੀਂ ਦੀ ਪ੍ਰੀਖਿਆ ਰੱਦ ਕਰ ਦਿੱਤੀ ਸੀ। ਇਸ ਤੋਂ ਬਾਅਦ ਇੰਨਟਰਨਲ ਅਸੈਸਮਿੰਟ ਦੇ ਆਧਾਰ ਤੇ ਰਿਜ਼ਲਟ ਤਿਆਰ ਕਰਨ ਦਾ ਫਾਰਮੂਲਾ ਅਪਨਾਇਆ ਗਿਆ ਹੈ।