ਪੰਜਾਬ

punjab

Tajinder Bagga Exclusive: ਪੰਜਾਬ ਪੁਲਿਸ ਨੇ ਮੇਰੇ ਤੇ ਮੇਰੇ ਪਿਤਾ ਦੀ ਕੀਤੀ ਕੁੱਟਮਾਰ, ਨਹੀਂ ਵਿਖਾਏ ਗ੍ਰਿਫਤਾਰੀ ਦੇ ਪਰਚੇ

By

Published : May 7, 2022, 5:54 PM IST

ਭਾਜਪਾ ਆਗੂ ਤੇਜਿੰਦਰ ਬੱਗਾ ਨੇ ਦੱਸਿਆ ਕਿ ਪੰਜਾਬ ਪੁਲਿਸ ਨੇ ਉਸ ਦੀ ਅਤੇ ਉਸ ਦੇ ਪਿਤਾ ਦੀ ਕੁੱਟਮਾਰ ਕੀਤੀ। ਗ੍ਰਿਫਤਾਰੀ ਸਮੇਂ ਉਸ ਨੂੰ ਪੱਗ ਬੰਨ੍ਹਣ ਦੀ ਵੀ ਇਜਾਜ਼ਤ ਨਹੀਂ ਸੀ। ਬੱਗਾ ਦਾ ਕਹਿਣਾ ਹੈ ਕਿ ਜਦੋਂ ਉਸ ਨੇ ਪੰਜਾਬ ਪੁਲਿਸ ਤੋਂ ਗ੍ਰਿਫ਼ਤਾਰੀ ਦੇ ਕਾਗਜ਼ ਮੰਗੇ ਤਾਂ ਪੁਲਿਸ ਨੇ ਉਸ ਨਾਲ ਹੱਥੋਪਾਈ ਕੀਤੀ। ਭਾਜਪਾ ਆਗੂ ਬੱਗਾ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਆਪਣੀ ਆਪਬੀਤੀ ਦੱਸੀ ਹੈ।

ਪੰਜਾਬ ਪੁਲਿਸ ਨੇ ਮੇਰੇ ਤੇ ਮੇਰੇ ਪਿਤਾ ਦੀ ਕੀਤੀ ਕੁੱਟਮਾਰ
ਪੰਜਾਬ ਪੁਲਿਸ ਨੇ ਮੇਰੇ ਤੇ ਮੇਰੇ ਪਿਤਾ ਦੀ ਕੀਤੀ ਕੁੱਟਮਾਰ

ਨਵੀਂ ਦਿੱਲੀ: ਭਾਜਪਾ ਆਗੂ ਤੇਜਿੰਦਰ ਸਿੰਘ ਬੱਗਾ ਨੇ ਆਪਣੀ ਆਪਬੀਤੀ ਦੱਸੀ ਹੈ। ਬੱਗਾ ਨੇ ਈਟੀਵੀ ਭਾਰਤ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਪੰਜਾਬ ਪੁਲਿਸ ਨੇ ਉਸ ਦੀ ਅਤੇ ਉਸ ਦੇ ਪਿਤਾ ਦੀ ਕੁੱਟਮਾਰ ਕੀਤੀ ਹੈ। ਬੱਗਾ ਨੇ ਦੱਸਿਆ ਕਿ ਜਦੋਂ ਪੰਜਾਬ ਪੁਲਿਸ ਉਸ ਦੇ ਘਰ ਆਈ ਤਾਂ ਉਸ ਦਾ ਵਤੀਰਾ ਠੀਕ ਨਹੀਂ ਸੀ। ਦੱਸ ਦੇਈਏ ਕਿ ਭਾਜਪਾ ਆਗੂ ਤੇਜਿੰਦਰ ਸਿੰਘ ਬੱਗਾ ਦੀ ਗ੍ਰਿਫਤਾਰੀ ਨਾਲ ਦਿੱਲੀ, ਪੰਜਾਬ ਅਤੇ ਹਰਿਆਣਾ ਵਿੱਚ ਸਿਆਸੀ ਡਰਾਮਾ ਸ਼ੁਰੂ ਹੋ ਗਿਆ ਹੈ।

ਪੰਜਾਬ ਪੁਲਿਸ ਨੇ ਮੇਰੇ ਤੇ ਮੇਰੇ ਪਿਤਾ ਦੀ ਕੀਤੀ ਕੁੱਟਮਾਰ

ਬੱਗਾ ਨੇ ਦੱਸਿਆ ਕਿ ਉਸ ਦੇ ਪਿਤਾ ਵੱਲੋਂ ਪੰਜਾਬ ਪੁਲਿਸ ਵੱਲੋਂ ਕੀਤੀ ਕੁੱਟਮਾਰ ਦੇ ਮਾਮਲੇ ਵਿੱਚ ਦਿੱਲੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ। ਇਸ ਤੋਂ ਬਾਅਦ ਪੁਲਿਸ ਨੇ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਬੱਗਾ ਨੇ ਕਿਹਾ ਕਿ ਜਦੋਂ ਤੱਕ ਅਰਵਿੰਦ ਕੇਜਰੀਵਾਲ ਕਸ਼ਮੀਰੀ ਹਿੰਦੂਆਂ ਬਾਰੇ ਆਪਣੀ ਟਿੱਪਣੀ ਲਈ ਮੁਆਫੀ ਨਹੀਂ ਮੰਗਦੇ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ। ਬੱਗਾ ਨੇ ਸਪੱਸ਼ਟ ਕੀਤਾ ਕਿ ਜੇਕਰ ਅਰਵਿੰਦ ਕੇਜਰੀਵਾਲ ਉਨ੍ਹਾਂ 'ਤੇ 100 ਐੱਫ.ਆਈ.ਆਰ ਦਰਜ ਕਰ ਲੈਣ ਤਾਂ ਵੀ ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਉਹ ਆਪਣੇ ਬਿਆਨ ਲਈ ਮੁਆਫੀ ਨਹੀਂ ਮੰਗਦੇ।

ਆਪਣੀ ਗ੍ਰਿਫਤਾਰੀ ਬਾਰੇ ਜਾਣਕਾਰੀ ਦਿੰਦਿਆਂ ਬੱਗਾ ਨੇ ਦੱਸਿਆ ਕਿ ਜਦੋਂ ਪੰਜਾਬ ਪੁਲਿਸ ਉਸ ਨੂੰ ਗ੍ਰਿਫਤਾਰ ਕਰਨ ਆਈ ਤਾਂ ਉਸ ਨੇ ਪੁਲਿਸ ਨੂੰ ਆਪਣੀ ਗ੍ਰਿਫਤਾਰੀ ਲਈ ਕਾਗਜ਼ ਦਿਖਾਉਣ ਲਈ ਕਿਹਾ ਸੀ ਪਰ ਪੁਲਿਸ ਨੇ ਕਾਗਜ਼ ਨਹੀਂ ਦਿਖਾਏ, ਉਲਟਾ ਉਸ ਦੀ ਕੁੱਟਮਾਰ ਕੀਤੀ।

ਬੱਗਾ ਨੇ ਕਿਹਾ ਕਿ ਪੰਜਾਬ ਪੁਲਿਸ ਨੇ ਉਸ ਨੂੰ ਗ੍ਰਿਫਤਾਰੀ ਸਮੇਂ ਪੱਗ ਬੰਨ੍ਹਣ ਦੀ ਵੀ ਇਜਾਜ਼ਤ ਨਹੀਂ ਦਿੱਤੀ। ਜਦੋਂ ਬੱਗਾ ਦਾ ਪਿਤਾ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰਨ ਲੱਗਾ ਤਾਂ ਪੁਲਿਸ ਨੇ ਉਸ ਦੀ ਵੀ ਕੁੱਟਮਾਰ ਕੀਤੀ। ਭਾਜਪਾ ਆਗੂ ਬੱਗਾ ਨੇ ਨੋਟਿਸ ਦਾ ਜਵਾਬ ਦਿੰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਅਦਾਲਤ ਦੇ ਨੋਟਿਸ ਲੈਣ ਤੋਂ ਬਾਅਦ ਪੰਜ ਵਾਰ ਜਵਾਬ ਦਿੱਤਾ ਗਿਆ ਅਤੇ 2 ਵਾਰ ਉਨ੍ਹਾਂ ਦਾ ਵਕੀਲ ਵੀ ਅਦਾਲਤ ਵਿੱਚ ਗਿਆ।

ਇਹ ਵੀ ਪੜ੍ਹੋ:ਦਿਨਭਰ ਚੱਲਿਆ ਹਾਈਕੋਰਟ 'ਚ ਡਰਾਮਾ, ਜਾਣੋ 17 ਪੁਇਟਾਂ 'ਚ ਕਦੋਂ-ਕਿਵੇਂ-ਕੀ ਹੋਇਆ..

ABOUT THE AUTHOR

...view details